ਖੇਤਰੀ ਦੇਸ਼ਾਂ ਦੇ ਵਿਚਕਾਰ ਸਾਂਝੇਦਾਰੀ ਹੋਣੀ ਚਾਹੀਦੀ ਹੈ ਗਠਜੋੜ ਨਹੀਂ : ਚੀਨ

09/14/2017 7:13:22 PM

ਬੀਜਿੰਗ— ਚੀਨ ਨੇ ਵੀਰਵਾਰ ਨੂੰ ਉਮੀਦ ਜਤਾਈ ਹੈ ਕਿ ਭਾਰਤ ਤੇ ਜਪਾਨ ਵਿਚਕਾਰ ਵਧਦੇ ਸਬੰਧ ਸ਼ਾਂਤੀ 'ਤੇ ਸਥਿਰਤਾ ਲਈ ਸਹਾਇਕ ਹੋਣਗੇ ਤੇ ਨਾਲ ਹੀ ਉਸ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਖੇਤਰ 'ਚ ਦੇਸ਼ਾਂ ਨੂੰ ਗੱਠਜੋੜ ਬਣਾਉਣ ਦੀ ਬਜਾਏ ਸਾਂਝੇਦਾਰੀ ਲਈ ਕੰਮ ਕਰਨਾ ਚਾਹੀਦਾ ਹੈ। 
ਚੀਨ ਦੇ ਵਿਦੇਸ਼ ਮੰਤਰਾਲੇ ਦੀ ਟਿੱਪਣੀ ਅਜਿਹੇ ਵੇਲੇ 'ਚ ਆਈ ਹੈ ਜਦੋਂ ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਦੀ ਭਾਰਤ ਯਾਤਰਾ ਦੌਰਾਨ ਭਾਰਤ ਤੇ ਜਪਾਨ ਨੇ ਆਪਣੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਭਾਰਤ ਤੇ ਜਪਾਨ ਨੇ ਆਪਣੀ ਰਣਨੀਤੀ ਨੂੰ ਵਿਆਪਕ ਅਧਾਰ ਪ੍ਰਦਾਨ ਕਰਨ ਲਈ 15 ਸਮਝੋਤਿਆਂ 'ਤੇ ਦਸਤਖਤ ਕੀਤੇ ਤੇ ਪ੍ਰਸ਼ਾਂਦ ਖੇਤਰ 'ਚ ਸਹਿਯੋਗ ਮਜ਼ਬੂਤ ਕਰਨ ਲਈ ਸਹਿਮਤੀ ਵਿਅਕਤ ਕੀਤੀ, ਜਿਥੇ ਚੀਨ ਆਪਣੀ ਹਮਲਾਵਰਤਾ ਵਧਾ ਰਿਹਾ ਹੈ। ਵਿਦੇਸ਼ ਮੰਤਰਾਲੇ ਦੀ ਤਰਜਮਾਨ ਹੁਆ ਚੁਨਯਿੰਗ ਨੇ ਕਿਹਾ ਕਿ ਅਸੀਂ ਇਸ ਗੱਲ ਦੀ ਪੈਰਵੀ ਕਰਦੇ ਹਾਂ ਕਿ ਦੇਸ਼ਾਂ ਨੂੰ ਟਕਰਾਅ ਦੇ ਬਿਨਾਂ ਗੱਲਬਾਤ ਲਈ ਇਕੱਠੇ ਹੋਣਾ ਚਾਹੀਦਾ ਹੈ ਤੇ ਗਠਜੋੜ ਦੀ ਬਜਾਅ ਸਾਂਝੇਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ। ਹੁਆ ਆਬੇ ਦੀ ਭਾਰਤ ਯਾਤਰਾ ਬਾਰੇ ਇਕ ਸਵਾਲ ਦਾ ਜਵਾਬ ਦੇ ਰਹੀ ਸੀ।