ਸਿੰਗਾਪੁਰ ''ਚ ਕੋਰੋਨਾ ਪ੍ਰਭਾਵਿਤ ਪਰਵਾਸੀਆਂ ਦੀ ਭਾਰਤੀ ਉਦਯੋਗ ਜਗਤ ਨੇ ਕੀਤੀ ਆਰਥਿਕ ਮਦਦ

06/22/2020 8:00:25 PM

ਸਿੰਗਾਪੁਰ: ਸਿੰਗਾਪੁਰ ਵਿਚ ਭਾਰਤੀ ਉਦਯੋਗਪਤੀਆਂ ਨੇ ਸੋਮਵਾਰ ਨੂੰ ਪਰਵਾਸੀ ਮਜ਼ਦੂਰਾਂ ਦੀ ਮਦਦ ਲਈ 1.59 ਲੱਖ ਸਿੰਗਾਪੁਰੀ ਡਾਲਰ ਦਾਨ ਕੀਤਾ ਹੈ। ਪਰਵਾਸੀ ਮਜ਼ਦੂਰਾਂ ਵਿਚ ਵਧੇਰੇ ਭਾਰਤ ਤੇ ਦੱਖਣੀ ਏਸ਼ੀਆ ਦੇ ਲੋਕ ਹਨ, ਜੋ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਣ ਸਭ ਤੋਂ ਵਧੇਰੇ ਪ੍ਰਭਾਵਿਤ ਹੋਏ ਹਨ ਤੇ ਵਿੱਤੀ ਕਠਿਨਾਈਆਂ ਦਾ ਸਾਹਮਣਾ ਕਰ ਰਹੇ ਹਨ।

ਕੰਫੇਡਰੇਸ਼ਨ ਆਫ ਇੰਡੀਅਨ ਇੰਡਸਟ੍ਰੀ-ਇੰਡੀਆ ਬਿਜ਼ਨੈਸ ਫੋਰਮ (ਸੀ.ਆਈ.ਆਈ.-ਆਈ.ਬੀ.ਐੱਫ.), ਸਿੰਗਾਪੁਰ ਨੇ 1.59 ਸਿੰਗਾਪੁਰੀ ਡਾਲਰ (86.60 ਲੱਖ ਰੁਪਏ) ਦਾ ਦਾਨ ਕੀਤਾ। ਇਹ ਇਥੇ ਭਾਰਤ ਦੇ ਵੱਡੇ ਕਾਰਪੋਰੇਟ ਦੀ ਅਗਵਾਈ ਕਰਦਾ ਹੈ। ਸਿੰਗਾਪੁਰ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ 42,313 ਮਾਮਲੇ ਸਾਹਮਣੇ ਆਏ ਹਨ ਤੇ 26 ਲੋਕਾਂ ਦੀ ਮੌਤ ਹੋਈ ਹੈ। ਇਹ ਦਾ ਵਿਦੇਸ਼ੀ ਕਰਮਚਾਰੀ ਸਹਾਇਤਾ ਫੰਡ (ਐੱਮ.ਡਬਲਯੂ.ਏ.ਐੱਫ.) ਨੂੰ ਦਿੱਤਾ ਗਿਆ ਹੈ। ਇਹ ਜਾਣਕਾਰੀ ਇਕ ਬਿਆਨ ਵਿਚ ਦਿੱਤੀ ਗਈ ਹੈ।

Baljit Singh

This news is Content Editor Baljit Singh