ਭਾਰਤ ਨੇ ਫਿਲਸਤੀਨੀ ਬੱਚਿਆਂ ਨੂੰ ਸੌਰ ਊਰਜਾ ਨਾਲ ਚੱਲਣ ਵਾਲੇ ''ਸਟੱਡੀ ਲੈਂਪ'' ਕੀਤੇ ਦਾਨ

12/17/2019 6:02:59 PM

ਰਾਮਲਾ- ਭਾਰਤ ਨੇ ਫਿਲਸਤੀਨ ਦੇ ਸ਼ੁਰੂਆਤੀ ਸਕੂਲ ਵਿਚ ਬੇਡੌਇਨ ਭਾਈਚਾਰੇ ਦੇ ਬੱਚਿਆਂ ਨੂੰ ਸੌਰ ਊਰਜਾ ਨਾਲ ਚੱਲਣ ਵਾਲੇ 'ਸਟੱਡੀ ਲੈਂਪ' ਦਿੱਤੇ ਹਨ। ਇਹ ਲੈਂਪ 150ਵੀਂ ਗਾਂਧੀ ਜੈਅੰਤੀ ਵਿਦਿਆਰਥੀ ਸੌਰ ਵਰਕਸ਼ਾਪ ਦੇ ਹਿੱਸੇ ਦੇ ਰੂਪ ਵਿਚ ਦਿੱਤੇ ਗਏ ਤਾਂਕਿ ਅੰਤਰਰਾਸ਼ਟਰੀ ਪੱਧਰ 'ਤੇ ਆਤਮਨਿਰਭਰਤਾ ਦੇ ਸਿਧਾਂਤਾਂ ਦਾ ਪ੍ਰਸਾਰ ਕੀਤਾ ਜਾ ਸਕੇ ਤੇ ਜਲਵਾਯੂ ਪਰਿਵਰਤਨ ਦੇ ਪ੍ਰਭਾਵ ਦੇ ਪ੍ਰਤੀ ਜਾਗਰੂਕਤਾ ਵਧਾਈ ਜਾ ਸਕੇ। 

ਮਹਾਤਮਾ ਗਾਂਧੀ ਦੀ 150ਵੀਂ ਜੈਅੰਤੀ ਤਹਿਤ ਸ਼ੁਰੂ ਕੀਤੀ ਗਈ ਪਹਿਲ ਤਹਿਤ ਭਾਰਤੀ ਉਦਯੋਗਿਕ ਸੰਸਥਾਨ ਬੰਬੇ ਵਲੋਂ ਇਸ ਦੀ ਸਪਲਾਈ ਕੀਤੀ ਗਈ। ਸੌਰ ਊਰਜਾ ਸੰਚਾਲਿਤ ਸਟੱਡੀ ਲੈਂਪ ਦਾ ਉਦੇਸ਼ ਵਿਦਿਆਰਥੀਆਂ ਨੂੰ ਨਵਿਆਉਣਯੋਗ ਊਰਜਾ ਦੇ ਭਵਿੱਖ ਦੇ ਪ੍ਰਚਾਰਕ ਬਣਾਉਣਾ ਹੈ। ਫਿਲਸਤੀਨ ਰਾਸ਼ਟਰ ਅਥਾਰਟੀ ਵਿਚ ਭਾਰਤ ਦੇ ਪ੍ਰਤੀਨਿਧ ਸੁਨੀਲ ਕੁਮਾਰ ਨੇ ਸੋਮਵਾਰ ਨੂੰ ਗਵਰਨਮੈਂਟ ਆਫ ਜੇਰਿਕੋ ਐਂਡ ਜਾਰਡਨ ਦਾ ਦੌਰਾ ਕੀਤਾ। ਸਥਾਨਕ ਫਿਲਸਤੀਨ ਭਾਈਚਾਰੇ ਵਿਚ ਭਾਰਤ ਦੀ ਪਹੁੰਚ ਤੇ ਸਹਿਯੋਗ ਪ੍ਰੋਗਰਾਮ ਦੇ ਹਿੱਸੇ ਤਹਿਤ ਕੁਮਾਰ ਨੇ ਕਾਬਨ ਬੇਡੌਇਨ ਸਕੂਲ ਦਾ ਦੌਰਾ ਕੀਤਾ। ਆਪਣੇ ਸੰਬੋਧਨ ਵਿਚ ਕੁਮਾਰ ਨੇ ਫਿਲਸਤੀਨ ਦੇ ਨਾਲ ਭਾਰਤ ਦੇ ਸਹਿਯੋਗ ਦਾ ਜ਼ਿਕਰ ਕੀਤਾ। ਵਿਸ਼ੇਸ਼ ਕਰਕੇ ਸਿੱਖਿਆ ਦੇ ਖੇਤਰ ਵਿਚ ਨਵੀਂ ਦਿੱਲੀ ਦੀਆਂ ਨਿਰਮਾਣ ਕੋਸ਼ਿਸ਼ਾਂ 'ਤੇ ਰੌਸ਼ਨੀ ਪਾਈ ਗਈ।

Baljit Singh

This news is Content Editor Baljit Singh