ਭਾਰਤ ਨੇ ਫਿਲਾਡੈਲਫੀਆ ਨੂੰ ਦਾਨ ਕੀਤੇ 18 ਲੱਖ ਐੱਨ.95 ਮਾਸਕ

10/10/2020 10:58:07 PM

ਵਾਸ਼ਿੰਗਟਨ (ਭਾਸ਼ਾ): ਭਾਰਤ ਨੇ ਸਿਹਤ ਦੇ ਖੇਤਰ ਵਿਚ ਅਮਰੀਕਾ ਨਾਲ ਮਜ਼ਬੂਤ ਹੁੰਦੀ ਸਾਂਝੀਦਾਰੀ ਦਾ ਇਕ ਹੋਰ ਉਦਾਹਰਣ ਪੇਸ਼ ਕਰਦੇ ਹੋਏ ਪੈਂਸਲਵੈਨੀਆ ਸੂਬੇ ਦੇ ਸਭ ਤੋਂ ਵੱਡੇ ਸ਼ਹਿਰ ਫਿਲਾਡੈਲਫੀਆ ਨੂੰ ਕੋਵਿਡ-19 ਨਾਲ ਮੁਕਾਬਲੇ ਲਈ 18 ਲੱਖ ਐੱਨ.95 ਮਾਸਕ ਦਾਨ ਦਿੱਤੇ ਹਨ।

ਫਿਲਾਡੈਲਫੀਆ ਦੇ ਮੇਅਰ ਜਿਮ ਕੈਨੀ ਨੇ ਭਾਰਤ ਨੂੰ ਮਾਸਕ ਦੀ ਸਪਲਾਈ ਕਰਨ ਦੀ ਅਪੀਲ ਕੀਤੀ ਸੀ। ਇਹ ਮਾਸਕ ਮਹਾਮਾਰੀ ਨਾਲ ਮੁਕਾਬਲਾ ਕਰ ਰਹੇ ਮੋਗਰੀ ਮੋਰਚੇ ਦੇ ਕਰਮਚਾਰੀਆਂ ਵਲੋਂ ਵਰਤੋਂ ਵਿਚ ਲਿਆਂਦੇ ਜਾਣਗੇ। ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ, “ਕੋਵਿਡ-19 ਨਾਲ ਮੁਕਾਬਲੇ ਵਿਚ ਸਹਾਇਤਾ ਲਈ ਭਾਰਤ ਵਲੋਂ ਭੇਜੇ ਗਏ 18 ਲੱਖ ਐੱਨ.95 ਮਾਸਕ ਫਿਲਾਡੈਲਫੀਆ ਨੂੰ ਪ੍ਰਾਪਤ ਹੋਏ।” ਉਨ੍ਹਾਂ ਕਿਹਾ, “ਇਹ ਭਾਰਤ-ਅਮਰੀਕਾ ਵਿਚਾਲੇ ਸਿਹਤ ਖੇਤਰ ਵਿਚ ਭਰੋਸੇਯੋਗ ਸਾਂਝੀਦਾਰੀ ਦਾ ਇਕ ਹੋਰ ਉਦਾਹਰਣ ਹੈ।” ਭਾਰਤ ਵਲੋਂ ਭੇਜੇ ਗਏ ਮਾਸਕ,  ਫਿਲਾਡੈਲਫੀਆ ਵਿਚ ਪੰਜ ਅਕਤੂਬਰ ਨੂੰ ਪੁੱਜੇ।

ਅਧਿਕਾਰੀਆਂ ਨੇ ਕਿਹਾ ਕਿ ਇਸ ਨਾਲ ਭਾਰਤ ਦੀ ਵਿਅਕਤੀਗਤ ਸੁਰੱਖਿਆ ਸਮੱਗਰੀ (ਪੀ.ਪੀ.ਈ.) ਬਣਾਉਣ ਦੀ ਸਮਰੱਥਾ ਦਾ ਵੀ ਪਤਾ ਲੱਗਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਹੁਣ ਘਰੇਲੂ ਇਸਤੇਮਾਲ ਲਈ ਹੀ ਨਹੀਂ ਸਗੋਂ ਬਰਾਮਦ ਲਈ ਵੀ ਪੀ.ਪੀ.ਈ. ਬਣਾਉਣ ਦੀ ਸਮਰੱਥਾ ਵਿਕਸਿਤ ਕਰ ਚੁੱਕਿਆ ਹੈ।


Baljit Singh

Content Editor

Related News