ਭਾਰਤ ਨੇ ਅਸਥਾਈ ਤੌਰ ''ਤੇ ਆਪਣੇ ਦੂਤਘਰ ਨੂੰ ਯੂਕ੍ਰੇਨ ਤੋਂ ਪੋਲੈਂਡ ਲਿਜਾਣ ਦਾ ਲਿਆ ਫ਼ੈਸਲਾ

03/13/2022 5:35:39 PM

ਨਵੀਂ ਦਿੱਲੀ (ਭਾਸ਼ਾ)- ਭਾਰਤ ਨੇ ਆਪਣੇ ਦੂਤਘਰ ਨੂੰ ਅਸਥਾਈ ਤੌਰ ‘ਤੇ ਯੂਕ੍ਰੇਨ ਤੋਂ ਪੋਲੈਂਡ ਵਿੱਚ ਟਰਾਂਸਫਰ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ ਯੁੱਧਗ੍ਰਸਤ ਯੂਕ੍ਰੇਨ ਵਿੱਚ ਵਿਗੜਦੀ ਸੁਰੱਖਿਆ ਸਥਿਤੀ ਦੇ ਮੱਦੇਨਜ਼ਰ ਲਿਆ ਗਿਆ। ਭਾਰਤ ਨੇ ਹਾਲ ਹੀ ਦੇ ਦਿਨਾਂ ਵਿੱਚ ਯੂਕ੍ਰੇਨ ਦੀ ਰਾਜਧਾਨੀ ਕੀਵ ਅਤੇ ਹੋਰ ਵੱਡੇ ਸ਼ਹਿਰਾਂ ਵਿੱਚ ਰੂਸੀ ਹਮਲਿਆਂ ਦੇ ਤੇਜ਼ ਹੋਣ ਦੇ ਮੱਦੇਨਜ਼ਰ ਆਪਣਾ ਦੂਤਘਰ ਪੋਲੈਂਡ ਵਿੱਚ ਟਰਾਂਸਫਰ ਕਰਨ ਦਾ ਫ਼ੈਸਲਾ ਕੀਤਾ। 

ਪੜ੍ਹੋ ਇਹ ਅਹਿਮ ਖ਼ਬਰ- ਯੂਕ੍ਰੇਨੀ ਫ਼ੌਜੀਆਂ ਦੀ ਜਾਨ ਬਚਾਉਣ ਵਾਲੀ ਮਹਿਲਾ ਮਰਨ ਉਪਰੰਤ 'ਯੂਕ੍ਰੇਨ ਦੇ ਹੀਰੋ' ਖਿਤਾਬ ਨਾਲ ਸਨਮਾਨਿਤ

ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਯੂਕ੍ਰੇਨ ਦੇ ਪੱਛਮੀ ਹਿੱਸਿਆਂ ਵਿੱਚ ਹਮਲਿਆਂ ਸਮੇਤ ਦੇਸ਼ ਵਿੱਚ ਤੇਜ਼ੀ ਨਾਲ ਵਿਗੜਦੀ ਸਥਿਤੀ ਦੇ ਮੱਦੇਨਜ਼ਰ, ਯੂਕ੍ਰੇਨ ਵਿੱਚ ਭਾਰਤੀ ਦੂਤਘਰ ਨੂੰ ਅਸਥਾਈ ਤੌਰ 'ਤੇ ਪੋਲੈਂਡ ਵਿੱਚ ਤਬਦੀਲ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਮੰਤਰਾਲੇ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਘਟਨਾਕ੍ਰਮ ਦੇ ਅਨੁਸਾਰ ਦੁਬਾਰਾ ਹਾਲਾਤ ਦੀ ਸਮੀਖਿਆ ਕੀਤੀ ਜਾਵੇਗੀ।

ਪੜ੍ਹੋ ਇਹ ਅਹਿਮ ਖ਼ਬਰ- ਮੈਲਬੌਰਨ 'ਚ ਪਾਕਿਸਤਾਨੀ ਵਿਦਿਆਰਥੀ 'ਤੇ ਚਾਕੂ ਨਾਲ ਜਾਨਲੇਵਾ ਹਮਲਾ

Vandana

This news is Content Editor Vandana