ਅੱਤਵਾਦੀ ਤਾਕਤਾਂ ਦੇ ਮੁਕਾਬਲੇ ਲਈ ਭਾਰਤ-ਬੰਗਲਾਦੇਸ਼ ਮਜ਼ਬੂਤੀ ਨਾਲ ਵਚਨਬੱਧ : ਸ਼੍ਰਿੰਗਲਾ

12/07/2021 7:23:53 PM

ਇੰਟਰਨੈਸ਼ਨਲ ਡੈਸਕ- ਭਾਰਤ-ਬੰਗਲਾਦੇਸ਼ ਡਿਪਲੋਮੈਟਿਕ ਸਬੰਧਾਂ ਦੀ 50ਵੀਂ ਵਰ੍ਹੇਗੰਢ 'ਮੈਤਰੀ (ਦੋਸਤਾਨਾ) ਦਿਵਸ' ਦੇ ਮੌਕੇ 'ਚ ਭਾਰਤੀ ਗਲੋਬਲ ਪਰਿਸ਼ਦ 'ਚ ਇਕ ਪ੍ਰੋਗਰਾਮ 'ਚ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਤੇ ਬੰਗਲਾਦੇਸ਼ ਅੱਤਵਾਦ ਤੇ ਕਟੱੜਵਾਦ ਨੂੰ ਉਤਸ਼ਾਹਤ ਦੇਣ ਵਾਲੀ ਤੇ ਦੇਸ਼ ਨੂੰ ਤੋੜਣ ਵਾਲੀਆਂ ਤਾਕਤਾਂ ਦਾ ਮੁਕਾਬਲਾ ਕਰਨ ਲਈ ਮਜ਼ਬੂਤੀ ਨਾਲ ਵਚਨਬੱਧਤਾ ਸਾਂਝੀ ਕਰਦੇ ਹਨ।

ਉਨ੍ਹਾਂ ਕਿਹਾ ਕਿ ਇੰਟਰਨੈਟ ਦੇ ਜ਼ਰੀਏ ਗ਼ਲਤ ਸੂਚਨਾ ਤੇ ਕੂੜ ਪ੍ਰਚਾਰ ਜਿਹੀਆਂ ਚੁਣੌਤੀਆਂ ਤੋਂ ਨਜਿੱਠਣ 'ਚ ਸਹਿਯੋਗ ਨੂੰ ਮਜ਼ਬੂਤ ਕਰਨਾ ਸਭ ਤੋਂ ਮਹੱਤਵਪੂਰਨ ਹੈ। ਭਾਰਤ-ਬੰਗਲਾਦੇਸ਼ ਡਿਪਲੈਮੈਟਿਕ ਸਬੰਧਾਂ ਦੀ 50ਵੀਂ ਵਰ੍ਹੇ ਗੰਢ ਦੇ ਮੌਕੇ 'ਚ ਭਾਰਤੀ ਗਲੋਬਲ ਪਰਿਸ਼ਦ 'ਚ ਇਕ ਪ੍ਰੋਗਰਾਮ 'ਚ ਸ਼੍ਰਿੰਗਲਾ ਨੇ ਕਿਹਾ ਕਿ ਦੋਵੇਂ ਦੇਸ਼ਾਂ ਦੇ ਦਰਮਿਆਨ ਪ੍ਰਭਾਵੀ ਸਹਿਯੋਗ ਸਮਾਜਿਕ ਸਾਂਝ ਨੂੰ ਬਣਾਏ ਰੱਖਣ 'ਚ ਇਕ ਲੰਬਾ ਰਸਤਾ ਤੈਅ ਕਰੇਗਾ। ਸ਼੍ਰਿੰਗਲਾ ਨੇ ਕਿਹਾ ਕਿ ਭਾਰਤ ਤੇ ਬੰਗਲਾਦੇਸ਼ ਇਕੱਠਿਆਂ ਨਾ ਸਿਰਫ਼ ਢਾਕਾ ਤੇ ਨਵੀਂ ਦਿੱਲੀ 'ਚ ਸਗੋਂ ਦੁਨੀਆ ਭਰ ਦੀ 18 ਰਾਜਧਾਨੀਆਂ 'ਚ ਮੈਤਰੀ ਦਿਵਸ ਮਨਾ ਰਹੇ ਹਨ। ਇਹ ਨਾ ਸਿਰਫ਼ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਬੰਧਨ ਮਜ਼ਬੂਤ ਹੈ ਸਗੋਂ ਭਵਿੱਖ ਦੇ ਲਈ ਰਿਸ਼ਤੇ ਵੀ ਮਜ਼ਬੂਤ ਹੋਣ ਦੇ ਸੰਕੇਤ ਹਨ।

Tarsem Singh

This news is Content Editor Tarsem Singh