'ਬੋਸਟਨ ਟੀ ਪਾਰਟੀ' 'ਚ ਬੋਲੇ ਤਰਨਜੀਤ ਸੰਧੂ-'ਚਾਹ' ਨਾਲ ਭਾਰਤ ਤੇ ਅਮਰੀਕਾ ਦਾ ਡੂੰਘਾ ਸਬੰਧ

11/30/2022 4:41:22 PM

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਹੈ ਕਿ ਭਾਰਤ ਅਤੇ ਅਮਰੀਕਾ ਦਾ ਚਾਹ ਨਾਲ ਡੂੰਘ ਸਬੰਧ ਰਿਹਾ ਹੈ ਅਤੇ ਦੋਵਾਂ ਲੋਕਤੰਤਰ ਦੇਸ਼ਾਂ ਦੇ ਲੋਕਾਂ ਦਾ ਚਾਹ ਨੂੰ ਲੈ ਕੇ ਇਕ ਸਮਾਨ ਪਿਆਰ ਰਿਹਾ ਹੈ। ਮੰਗਲਵਾਰ ਨੂੰ ਇੱਥੇ ਭਾਰਤੀ ਦੂਤਘਰ ਵਿੱਚ ਚਾਹ ਪ੍ਰੇਮੀਆਂ ਨੂੰ ਸਮਰਪਿਤ ਇੱਕ ਪ੍ਰੋਗਰਾਮ ਵਿੱਚ ਸੰਧੂ ਨੇ ਭਾਰਤੀ ਲੋਕਾਂ ਲਈ ਚਾਹ ਦੀ ਮਹੱਤਤਾ ਅਤੇ ਅਮਰੀਕੀ ਕ੍ਰਾਂਤੀ ਨਾਲ ਇਸ ਦੇ ਸਬੰਧ ਬਾਰੇ ਚਰਚਾ ਕੀਤੀ। ਸੰਧੂ ਨੇ ਕਿਹਾ, “ਭਾਰਤ ਅਤੇ ਅਮਰੀਕਾ ਦਾ ਚਾਹ ਨਾਲ ਲੰਬੇ ਸਮੇਂ ਤੋਂ ਸਬੰਧ ਰਿਹਾ ਹੈ।

ਇਹ ਵੀ ਪੜ੍ਹੋ: ਚੀਨ ਨੇ ਅਮਰੀਕਾ ਨੂੰ ਦਿੱਤੀ ਚੇਤਾਵਨੀ, ਭਾਰਤ ਨਾਲ ਉਸ ਦੇ ਸਬੰਧਾਂ 'ਚ ਨਾ ਦੇਵੇ ਦਖ਼ਲ

ਆਖ਼ਰਕਾਰ ਅਮਰੀਕੀ ਕ੍ਰਾਂਤੀ ਨੂੰ ਜਨਮ ਦੇਣ ਵਾਲੀ 'ਬੋਸਟਨ ਟੀ ਪਾਰਟੀ' ਦਾ ਆਯੋਜਨ ਚਾਹ 'ਤੇ ਬਸਤੀਵਾਦੀ ਟੈਕਸਾਂ ਦਾ ਵਿਰੋਧ ਕਰਨ ਲਈ ਆਯੋਜਿਤ ਕੀਤਾ ਗਿਆ ਸੀ। ਚਾਹ ਦਾ ਸਬੰਧ ਈਸਟ ਇੰਡੀਆ ਕੰਪਨੀ ਅਤੇ ਸਾਡੇ ਆਪਣੇ ਆਜ਼ਾਦੀ ਸੰਘਰਸ਼ ਨਾਲ ਵੀ ਹੈ। ਸਰਦੀਆਂ ਦੇ ਮੌਸਮ ਦੀ ਸ਼ੁਰੂਆਤ ਹੋਣ 'ਤੇ ਭਾਰਤੀ ਦੂਤਘਰ ਨੇ 'ਜਨਮ ਟੀ' ਦੇ ਸਹਿਯੋਗ ਨਾਲ ਇਕ ਆਯੋਦਨ ਦੌਰਾਨ ਭਾਰਤੀ ਚਾਹ ਦੇ ਸੁਆਦੀ ਜ਼ਾਇਕੇ ਅਤੇ ਸ਼ੈਲੀਆਂ ਬਾਰੇ ਇੱਕ ਜਾਣਕਾਰੀ ਭਰਪੂਰ ਸੰਵਾਦ ਪੇਸ਼ ਕੀਤਾ। ਇਸ ਗੱਲਬਾਤ ਦੀ ਅਗਵਾਈ 'ਜਨਮ ਟੀ' ਦੇ ਐਮੀ ਡੁਬਿਨ-ਨਾਥ ਨੇ ਕੀਤੀ।

ਇਹ ਵੀ ਪੜ੍ਹੋ: ਢਿੱਡ ’ਚ 9 ਮਹੀਨੇ ਦਾ ਬੱਚਾ ਲੈ ਕੇ ਉਲਟਾ ਚੱਲਣ ਲੱਗੀ ਔਰਤ, ਜਿੰਮ ’ਚ ਅਜਿਹੀ ਕਸਰਤ ਦੇਖ ਲੋਕ ਰਹਿ ਗਏ ਹੈਰਾਨ

ਆਪਣੀਆਂ ਟਿੱਪਣੀਆਂ ਵਿੱਚ ਸੰਧੂ ਨੇ ਕਿਹਾ, “ਅੱਜ, ਅਸੀਂ ਚਾਹ ਲਈ ਪਿਆਰ ਅਤੇ ਕੌਫੀ ਦੇ ਨਾਲ ਥੋੜਾ ਸਿਹਤਮੰਦ ਮੁਕਾਬਲਾ ਰੱਖਦੇ ਹਾਂ। ਬਹੁਤ ਕੁਝ ਹੋ ਸਕਦਾ ਹੈ, ਸਿਰਫ ਕੌਫੀ 'ਤੇ ਹੀ ਨਹੀਂ, ਸਗੋਂ ਚਾਹ 'ਤੇ ਵੀ। ਹਾਲਾਂਕਿ, ਭਾਰਤ ਵਿੱਚ ਅਸੀਂ ਕੌਫੀ ਨਾਲੋਂ 15 ਗੁਣਾ ਜ਼ਿਆਦਾ ਚਾਹ ਪੀਂਦੇ ਹਾਂ।” ਉਨ੍ਹਾਂ ਨੇ ਚਾਹ ਪ੍ਰੇਮੀਆਂ ਨੂੰ ਕਿਹਾ, “ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਪਹਿਲਾਂ ਤੋਂ ਹੀ ਮਸਾਲਾ ਚਾਹ ਰਾਹੀਂ ਭਾਰਤੀ ਚਾਹ ਤੋਂ ਜਾਣੂ ਹਨ।” ਆਪਣੀ ਪੇਸ਼ਕਾਰੀ ਵਿੱਚ ਡੁਬਿਨ-ਨਾਥ ਨੇ ਭਾਰਤੀ ਦੇ ਵੱਖ-ਵੱਖ ਹਿੱਸਿਆਂ ਵਿਚ ਭਾਰਤੀ ਚਾਹ ਦੀਆਂ ਕਿਸਮਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ। 

ਇਹ ਵੀ ਪੜ੍ਹੋ: ਵਿਦੇਸ਼ ਦੇ ਸੁਫ਼ਨੇ ਵੇਖ ਰਹੇ ਲੋਕ ਖਿੱਚ ਲੈਣ ਤਿਆਰੀ, ਕੈਨੇਡਾ ਨੂੰ ਹਰ ਸਾਲ ਚਾਹੀਦੇ ਨੇ 5 ਲੱਖ ਪ੍ਰਵਾਸੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ। 

cherry

This news is Content Editor cherry