ਕੀਨੀਆ ''ਚ ਆਯੋਜਿਤ ਹੋਵੇਗਾ ਭਾਰਤ-ਅਫਰੀਕਾ ਅੰਤਰਰਾਸ਼ਟਰੀ ਮੋਟਾ ਅਨਾਜ ਸਬੰਧੀ ਸੰਮੇਲਨ

07/08/2023 5:07:57 PM

ਨਵੀਂ ਦਿੱਲੀ (ਭਾਸ਼ਾ)- ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ 2 ਦਿਨਾਂ ਭਾਰਤ-ਅਫਰੀਕਾ ਅੰਤਰਰਾਸ਼ਟਰੀ ਮੋਟਾ ਅਨਾਜ ਸਬੰਧੀ ਸੰਮੇਲਨ 30 ਅਗਸਤ ਨੂੰ ਕੀਨੀਆ 'ਚ ਆਯੋਜਿਤ ਕੀਤਾ ਜਾਵੇਗਾ। ਸੰਮੇਲਨ ਦਾ ਉਦੇਸ਼ ਦੁਨੀਆ ਦੇ ਉੱਭਰ ਰਹੇ 'ਸਮਾਰਟ' ਭੋਜਨ ਵਜੋਂ ਮੋਟੇ ਅਨਾਜ ਦੇ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਇੱਕ ਸਰਕਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੰਮੇਲਨ ਦੀ ਸਹਿ-ਮੇਜ਼ਬਾਨੀ ਕੀਨੀਆ ਸਰਕਾਰ ਵੱਲੋਂ ਅਰਧ-ਆਰੀਡ ਟ੍ਰੌਪਿਕਸ ਲਈ ਅੰਤਰਰਾਸ਼ਟਰੀ ਫਸਲ ਖੋਜ ਸੰਸਥਾ (ICRISAT) ਦੇ ਸਹਿਯੋਗ ਨਾਲ ਕੀਤੀ ਜਾਵੇਗੀ।

ਇਸ ਵਿਚ ਕਿਹਾ ਗਿਆ ਹੈ ਕਿ ਵੀਰਵਾਰ ਨੂੰ ਨੈਰੋਬੀ ਵਿਚ ਆਯੋਜਿਤ ਇਕ ਸਮਾਗਮ ਵਿਚ ਭਾਰਤ-ਅਫਰੀਕਾ ਅੰਤਰਰਾਸ਼ਟਰੀ ਮੋਟਾ ਅਨਾਜ ਸਬੰਧੀ ਸੰਮੇਲਨ ਦਾ ਲੋਗੋ ਅਤੇ ਵੈਬਸਾਈਟ ਲਾਂਚ ਕੀਤੀ ਗਈ ਸੀ। ਇਸ ਵਿਚ ਕਿਹਾ ਗਿਆ ਹੈ ਕਿ ਇਹ ਗਲੋਬਨ ਪ੍ਰੋਗਰਾਮ, ਮੋਟੇ ਅਨਾਜ ਦੇ ਖੇਤਰ ਵਿੱਚ ਦੱਖਣੀ ਦੇਸ਼ਾਂ ਵਿੱਚ ਆਦਾਨ-ਪ੍ਰਦਾਨ ਅਤੇ ਸਹਿਯੋਗ ਦੇ ਮੌਕਿਆਂ ਨੂੰ ਉਜਾਗਰ ਕਰਨ ਵਿੱਚ ਵੀ ਮਦਦ ਕਰੇਗਾ। ਇਸ ਸੰਮੇਲਨ ਵਿੱਚ ਦੁਨੀਆ ਭਰ ਦੇ ਸਰਕਾਰੀ ਨੁਮਾਇੰਦੇ, ਖੋਜਕਰਤਾ, ਕਿਸਾਨ, ਉੱਦਮੀ ਅਤੇ ਉਦਯੋਗ ਸੰਘ ਦੇ ਨੁਮਾਇੰਦੇ ਹਿੱਸਾ ਲੈਣਗੇ।

cherry

This news is Content Editor cherry