ਭਾਰਤ ਨਾਲ ਜੰਗ ਨਹੀਂ, ਰੂਸ ਜਿਹਾ ਨਜ਼ਦੀਕੀ ਰਿਸ਼ਤਾ ਚਾਹੁੰਦੈ ਚੀਨ

11/15/2017 11:44:36 PM

ਚੀਨ— ਚੀਨ ਦੇ ਇਕ ਚੋਟੀ ਥਿੰਕਰ ਟੈਂਕ ਦੇ ਰਣਨੀਤੀਕਾਰ ਨੇ ਕਿਹਾ ਹੈ ਕਿ ਯੁੱਧ ਇਕ ਅਜਿਹੀ ਚੀਜ਼ ਹੈ, ਜਿਸ ਨੂੰ ਚੀਨ ਸਭ ਤੋਂ ਅਖੀਰ 'ਚ ਹੀ ਦੇਖਣਾ ਚਾਹੁੰਦਾ ਹੈ। ਉਸ ਨੇ ਕਿਹਾ ਕਿ ਚੀਨ-ਰੂਸ ਸੰਬੰਧਾਂ ਦੀ ਤਰ੍ਹਾ ਚੀਨ, ਭਾਰਤ ਦੇ ਨਾਲ ਵੀ ਆਪਣੇ ਸੰਬੰਧਾਂ ਨੂੰ ਰਣਨੀਤਕ ਉਚਾਈਆਂ 'ਤੇ ਦੇਖਣਾ ਚਾਹੁੰਦਾ ਹੈ। 
ਚੀਨ ਦੇ ਮੁੱਖ ਥਿੰਕਰ ਟੈਂਕ ਦੇ ਰਣਨੀਤੀਕਾਰ ਨੇ ਹਾਲਾਂਕਿ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਲੋੜ ਪਈ ਤਾਂ ਬੀਜਿੰਗ ਮਜ਼ਬੂਤੀ ਨਾਲ ਅਸੀਂ ਆਪਣੀ ਸਰਹੱਦ ਦੀ ਸੁਰੱਖਿਆ ਕਰਾਂਗੇ। ਇੰਟਰਨੈਸ਼ਨਲ ਸਟੱਡੀਜ਼ ਇੰਸਟੀਚਿਊਟ ਆਫ ਚੀਨ ਦੇ ਵਾਈਸ ਪ੍ਰੈਜ਼ੀਡੈਂਟ ਯੂਆਨ ਪੇਂਗ ਨੇ ਕਿਹਾ ਕਿ ਡੋਕਲਾਮ ਜਿਹੇ ਮੁੱਦਿਆ ਨੂੰ ਦੁਬਾਰਾ ਹੋਣ 'ਤੇ ਇਸ ਨੂੰ ਜ਼ੋਰਦਾਰ ਤਰੀਕੇ ਨਾਲ ਨਿਪਟਿਆ ਜਾਵੇਗਾ। ਯੂਆਨ ਨੇ ਕਿਹਾ ਕਿ ਬੀਜਿੰਗ ਆਪਣੀ ਹਕੂਮਤ, ਖੇਤਰੀ ਅਖੰਡਤਾ ਦੇ ਨਾਲ ਕੋਈ ਸਮਝੌਤਾ ਨਹੀਂ ਕਰੇਗਾ। ਉਸ ਨੇ ਕਿਹਾ ਕਿ ਆਖਰੀ ਉਪਾਅ ਜੋ ਅਸੀਂ ਦੇਖਦੇ ਹਾਂ ਉਹ ਯੁੱਧ ਹੈ। ਦੋਵਾਂ ਪੱਖਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਅਸੀਂ ਯੁੱਧ ਨਹੀਂ ਚਾਹੁੰਦੇ ਹਾਂ ਅਤੇ ਅਸੀਂ ਭਾਰਤ-ਚੀਨ ਸੰਬੰਧਾਂ ਨੂੰ ਚੀਨ-ਰੂਸ ਦੇ ਸੰਬੰਧਾਂ ਦੀ ਤਰ੍ਹਾਂ ਰਣਨੀਤਕ ਉਚਾਈਆਂ 'ਤੇ ਪਹੁੰਚਾਉਣਾ ਚਾਹੁੰਦੇ ਹਾਂ।