ਭਾਰਤ ਤੋਂ 100 ਤੋਂ ਜ਼ਿਆਦਾ ਹਿੰਦੂ ਸ਼ਰਧਾਲੂ ਸ਼ਡਾਨੀ ਮੇਲੇ ''ਚ ਭਾਗ ਲੈਣ ਲਈ ਪਹੁੰਚੇ ਪਾਕਿਸਤਾਨ

11/20/2017 9:56:23 AM

ਲਾਹੌਰ(ਬਿਊਰੋ)— ਪਾਕਿਸਤਾਨ ਦੇ ਸਿੰਧ ਸੂਬੇ ਵਿਚ ਸਥਿਤ ਇਕ ਮੰਦਰ ਵਿਚ ਮੇਲੇ ਵਿਚ ਭਾਗ ਲੈਣ ਲਈ ਭਾਰਤ ਤੋਂ 100 ਤੋਂ ਜ਼ਿਆਦਾ ਹਿੰਦੂ ਇੱਥੇ ਪਹੁੰਚੇ ਹਨ। ਵਾਘਾ ਸਰਹੱਦ 'ਤੇ ਈਵੈਕਿਊਈ ਟਰੱਸਟ ਪ੍ਰਾਪਰਟੀ ਬੋਰਡ ਦੇ ਪ੍ਰਧਾਨ ਸਿੱਦੀਕੁਲ ਫਾਰੂਕ ਅਤੇ ਹੋਰ ਅਧਿਕਾਰੀਆਂ ਨੇ ਸ਼ਰਧਾਲੂਆਂ ਦਾ ਸਵਾਗਤ ਕੀਤਾ।
ਇਹ ਜਾਣਕਾਰੀ ਬੋਰਡ ਦੇ ਬੁਲਾਰੇ ਆਮਿਰ ਹਾਸ਼ਮੀ ਨੇ ਦਿੱਤੀ। ਉਨ੍ਹਾਂ ਕਿਹਾ,''ਸਿੰਧ ਸੂਬੇ ਵਿਚ ਹਯਾਤ ਪਿਤਾਫੀ, ਮੀਰਪੁਰ ਮਠੇਲੋ ਵਿਚ ਸ਼ਡਾਨੀ ਮੰਦਰ ਵਿਚ ਸ਼ਡਾਨੀ ਮੇਲੇ ਵਿਚ ਭਾਗ ਲੈਣ 104 ਹਿੰਦੂ ਟਰੇਨ ਜ਼ਰੀਏ ਪਹੁੰਚੇ ਹਨ।'' ਆਪਣੇ 10 ਦਿਨ ਦੇ ਪ੍ਰਵਾਸ ਦੌਰਾਨ ਇਹ ਲੋਕ ਸਿੰਧ ਦੇ ਸੁੱਕੂਰ, ਘੋਟਕੀ, ਕਾਨਪੁਰ ਵਿਚ ਸਾਧੂ ਮੰਦਰ ਦੀ ਵੀ ਯਾਤਰਾ ਕਰਨਗੇ। ਹਾਸ਼ਮੀ ਨੇ ਦੱਸਿਆ ਕਿ ਮੁੱਖ ਆਯੋਜਨ 25 ਨਵੰਬਰ ਨੂੰ ਹੋਵੇਗਾ, ਜਿਸ ਵਿਚ ਸਥਾਨਕ ਹਿੰਦੂ ਵੀ ਸ਼ਾਮਲ ਹੋਣਗੇ। ਭਾਰਤ ਤੋਂ ਆਏ ਹਿੰਦੂ 28 ਨਵੰਬਰ ਨੂੰ ਵਾਪਸ ਚਲੇ ਜਾਣਗੇ।