ਜਹਾਜ਼ ’ਚ ਇਕ ਯਾਤਰੀ ਵਲੋਂ ਔਰਤ ਨਾਲ ਅਸ਼ਲੀਲ ਹਰਕਤ

11/14/2019 9:53:34 PM

ਲਾਸ ਏੇਂਜਲਸ - ਅਮਰੀਕੀ ਏਅਰਲਾਈਨਜ਼ ਦੀ ਨਾਰਥ ਕੈਰੋਲੀਨਾ ਸਟੇਟ ਗੇ ਸ਼ਾਰਲੇਟ ਤੋਂ ਸਾਲਟ ਲੇਕ ਜਾ ਰਹੀ ਉਡਾਣ ’ਚ ਇਕ ਮਹਿਲਾ ਯਾਤਰੀ ਨਾਲ ਅਸ਼ਲੀਲ ਹਰਕਤ ਕਰਨ ਦੀ ਸ਼ਿਕਾਇਤ ’ਤੇ ਜਹਾਜ਼ ਦੀ ਹੰਗਾਮੀ ਲੈਂਡਿੰਗ ਕਰਵਾਉਣੀ ਪਈ। 32 ਸਾਲਾ ਦੋਸ਼ੀ ਜੇਮਸ ਕਲੇਟਾਊਨ ਨੂੰ ਐੱਫ. ਬੀ. ਆਈ. ਨੂੰ ਸੌਂਪ ਦਿੱਤਾ ਗਿਆ। ਐੱਫ. ਬੀ. ਆਈ. ਮੁਤਾਬਕ ਦੋਸ਼ੀ ਜੇਮਸ ਨੇ ਸ਼ਾਰਲੇਟ ਹਵਾਈ ਅੱਡੇ ਤੋਂ ਅਮਰੀਕੀ ਏਅਰਲਾਈਨਜ਼ ਦੀ ਉਡਾਣ ਭਰਦਿਆਂ ਹੀ ਨਾਲ ਬੈਠੀ ਔਰਤ ਨਾਲ ਛੇੜਖਾਨੀ ਸ਼ੁਰੂ ਕਰ ਦਿੱਤੀ। ਜਦੋਂ ਗੱਲ ਬਰਦਾਸ਼ਤ ਤੋਂ ਬਾਹਰ ਹੋ ਗਈ ਤਾਂ ਔਰਤ ਨੇ ਪਹਿਲਾਂ ਉਸ ਨੂੰ ਸੁਚੇਤ ਕੀਤਾ। ਇਸ ਦੇ ਬਾਵਜੂਦ ਦੋਸ਼ੀ ਨੇ ਪੀੜਤ ਔਰਤ ਨੂੰ ਆਪਣੀਆਂ ਬਾਹਾਂ ’ਚ ਘੁੱਟ ਲਿਆ। ਸ਼ਿਕਾਇਤ ਕਰਨ ’ਤੇ ਔਰਤ ਅਤੇ ਉਸ ਦੀ ਬੇਟੀ ਨੂੰ ਵੱਖਰੀ ਸੀਟ ’ਤੇ ਬਿਠਾਇਆ ਗਿਆ।

Khushdeep Jassi

This news is Content Editor Khushdeep Jassi