ਉੱਘੇ ਲੇਖਕ ਅਜੀਤ ਰਾਹੀ ਰੂਬਰੂ ਸਮਾਰੋਹ 'ਚ ਅਦੀਬਾ ਵਲੋਂ 'ਪੰਜਾਂ ਪਾਣੀਆਂ ਦੇ ਗੀਤ' ਸੰਗ੍ਰਹਿ ਲੋਕ ਅਰਪਣ

08/11/2017 4:52:17 AM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)— ਆਸਟ੍ਰੇਲੀਆ ਦੀ ਨਾਮਵਰ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਸਭਾ ਬ੍ਰਿਸਬੇਨ ਵਲੋਂ ਆਪਣੀਆਂ ਸਾਹਿਤਕ ਗਤੀਵਿਧੀਆਂ ਦਾ ਘੇਰਾ ਹੋਰ ਵੀ ਵਿਸ਼ਾਲ ਕਰਦਿਆਂ ਨੌਜਵਾਨ ਕਵੀ ਸਰਬਜੀਤ ਸੋਹੀ ਦੀ ਸੰਪਾਦਨਾ ਹੇਠ ਪੰਜਾਬੀ ਸਾਹਿਤ ਦੇ ਮਾਣਮੱਤੇ ਅਦੀਬਾ ਦਾ ਉਸਾਰੂ ਅਤੇ ਸਮਾਜ ਨੂੰ ਸੇਧ ਪ੍ਰਦਾਨ ਕਰਦਾ ਹੋਇਆਂ ਪਲੇਠਾ ਸਾਝਾਂ ਗੀਤ ਸੰਗ੍ਰਹਿ 'ਪੰਜਾਂ ਪਾਣੀਆਂ ਦੇ ਗੀਤ' ਨੂੰ ਸਿੱਖ ਕਮਿਊਨਿਟੀ ਸੈਂਟਰ ਇਨਾਲਾ ਵਿਖੇ ਸਾਦੇ ਅਤੇ ਪ੍ਰਭਾਵਸ਼ਾਲੀ ਸਾਹਿਤਕ ਸਮਾਗਮ ਵਿੱਚ ਮੁੱਖ ਮਹਿਮਾਨ ਪ੍ਰਸਿੱਧ ਲੇਖਕ ਅਜੀਤ ਸਿੰਘ ਰਾਹੀ ਅਤੇ ਇੰਡੋਜ਼ ਸਾਹਿਤ ਸਭਾ ਦੇ ਚੇਅਰਮੈਨ ਅਮਰਜੀਤ ਮਾਹਲ, ਸਕੱਤਰ ਪਰਮਜੀਤ ਸਰਾਏ, ਪ੍ਰਧਾਨ ਜਰਨੈਲ ਬਾਸੀ, ਸ਼ਿਵ ਸਿੰਘ ਬੁੱਟਰ, ਮਨਜੀਤ ਸਿੰਘ ਬੋਪਾਰਾਏ, ਸਰਬਜੀਤ ਸੋਹੀ, ਦਲਬੀਰ ਹਲਵਾਰਵੀ, ਪਾਲ ਰਾਊਕੇ ਤੇ ਗੁਰਸੇਵਕ ਰਾਊਕੇ ਵਲੋਂ ਹੋਰ ਵੀ ਮਾਣਮੱਤੇ ਅਦੀਬਾ ਦੀ ਹਾਜਰੀ ਵਿਚ ਲੋਕ ਅਰਪਣ ਕੀਤਾ ਗਿਆ।
ਇਥੇ ਇਹ ਵੀ ਜਿਕਰਯੋਗ ਹੈ ਕਿ ਇਸ ਗੀਤ ਸਗ੍ਰਹਿ ਦੀ ਲੋਕਪ੍ਰੀਅਤਾਂ ਕਾਰਨ ਕੈਨੇਡਾਂ ਦੇ ਪੰਜਾਬ ਭਵਨ ਸਰੀ ਵਿਖੇ ਸੁੱਖੀ ਬਾਠ ਤੇ ਪੰਜਾਬ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਉੱਪ ਕੁਲਪਤੀ ਡਾ. ਐੱਸ. ਪੀ ਸਿੰਘ ਦੀ ਪ੍ਰਧਾਨਗੀ ਹੇਠ ਹੋਏ ਸਾਹਿਤਕ ਸਮਾਗਮ ਵਿੱਚ ਸੰਗੀਤ, ਬੁੱਧੀਜੀਵੀ ਤੇ ਸਾਹਿਤ ਜਗਤ ਦੀਆ ਸਿਰਮੌਰ ਸਖਸ਼ੀਅਤਾਂ ਵਲੋਂ ਆਪਣੇ ਕਰ ਕਮਲਾ ਨਾਲ ਲੋਕ ਹੱਥਾਂ ਵਿੱਚ ਅਰਪਿਤ ਕੀਤਾ ਗਿਆ। ਇਸ ਮੌਕੇ 'ਤੇ ਬ੍ਰਿਸਬੇਨ ਵਿਖੇ ਆਯੋਜਿਤ ਕੀਤੇ ਗਏ ਸਾਹਿਤਕ ਸਮਾਰੋਹ 'ਚ ਸੁਰਜੀਤ ਸੰਧੂ, ਪਾਲ ਰਾਊਕੇ, ਗੀਤਕਾਰ ਬਿੱਟੂ ਖੰਨੇਵਾਲ, ਸ਼ਾਇਰਾਂ ਹਰਜੀਤ ਸੰਧੂ, ਗਾਇਕਾ ਸੁਰਮੁਨੀ, ਰੁਪਿੰਦਰ ਸੋਜ਼, ਹਰਮਨ ਗਿੱਲ, ਤਜਿੰਦਰ ਭੰਗੂ ਆਦਿ ਨੇ ਆਪਣੀਆ-ਆਪਣੀਆ ਰਚਨਾਵਾਂ ਨਾਲ ਸਰੋਤਿਆਂ ਨੂੰ ਮੰਤਰ-ਮੁਗਧ ਕਰ ਦਿੱਤਾ।
ਪ੍ਰਸਿੱਧ ਨਾਵਲਕਾਰ ਅਜੀਤ ਰਾਹੀ ਨੇ ਹਾਜ਼ਰੀਨ ਨਾਲ ਰੂ-ਬ-ਰੂ ਹੁੰਦਿਆ ਕਿਹਾ ਕਿ ਇਕਬਾਲ ਪਾਲ ਰਾਊਕੇ ਅਤੇ ਗੁਰਸੇਵਕ ਰਾਊਕੇ ਭਰਾਵਾਂ ਨੇ ਗੀਤ ਸੰਗ੍ਰਹਿ 'ਪੰਜਾਂ ਪਾਣੀਆਂ ਦੇ ਗੀਤ' ਨੂੰ ਆਪਣੇ ਪੁਰਖਿਆ ਦੀ ਨਿੱਘੀ ਯਾਦ ਵਿੱਚ ਪ੍ਰਕਾਸ਼ਿਤ ਕਰਵਾਉਣਾ ਬਹੁਤ ਹੀ ਵਧੀਆਂ ਉਪਰਾਲਾ ਹੈ। ਜਿਸ ਵਿੱਚ ਪੰਜਾਬੀ ਸਾਹਿਤ ਦੀਆਂ ਮਾਣਮੱਤੀਆ ਸਖਸ਼ੀਅਤਾਂ ਉੱਘੇ ਲੇਖਕ ਪ੍ਰੋ. ਗੁਰਭਜਨ ਗਿੱਲ, ਅਮਰੀਕ ਤਲਵੰਡੀ, ਤਰਲੋਚਨ ਲੋਚੀ, ਮਨਜਿੰਦਰ ਧਨੋਆਂ ਆਦਿ ਦੇ ਸੁਹਿਰਦ ਅਤੇ ਸਮਾਜਿਕ ਚੇਤਨਾ ਦਾ ਸੁਨੇਹਾ ਦਿੰਦੇ ਹੋਏ ਸਾਫ਼-ਸੁਥਰੇ ਚੌਣਵੇ ਗੀਤਾਂ ਦੇ ਗੁਲਦਸਤੇ ਵਿੱਚ ਨਵੇ ਉੱਭਰਦੇ ਗੀਤਕਾਰਾ ਦੀਆ ਲਿੱਖਤਾ ਵੀ ਸ਼ਾਮਲ ਕੀਤੀਆਂ ਗਈਆ ਹਨ। ਉਨ੍ਹਾਂ ਨਕਸਲਵਾੜੀ ਲਹਿਰ ਦੇ ਕੌੜੇ ਅਨੁਭਵ ਸਾਂਝੇ ਕਰਦਿਆ ਕਿਹਾ ਕਵੀ ਆਪਣੀਆਂ ਲਿੱਖਤਾ ਅਤੇ ਖੋਜ ਕਾਰਜਾਂ ਦੇ ਨਾਲ ਆਪਣੇ ਅੰਦਰ ਦੇ ਵਲਵੱਲੇ ਉਜਾਗਰ ਕਰਦਾ ਹੋਇਆ ਸੱਚਾਈ ਬਿਆਨ ਕਰਦਾ ਹੈ ਜੋ ਕਿ ਇਤਿਹਾਸ ਦੇ ਪੰਨਿਆ ਵਿੱਚ ਦਰਜ ਹੋ ਜਾਦੇ ਹਨ। ਮੰਚ ਸੰਚਾਲਨ ਦੀ ਭੂਮਿਕਾ ਦਲਵੀਰ ਹਲਵਾਰਵੀ ਵਲੋਂ ਬਾਖੂਬੀ ਨਿਭਾਈ ਗਈ।