ਬ੍ਰਿਟੇਨ ''ਚ ਮੁਸਲਿਮ ਬੱਚਿਆਂ ਨੂੰ ਪਰੇਸ਼ਾਨ ਕਰਨ ਦੇ ਵਧੇ ਮਾਮਲੇ

06/29/2017 2:41:23 AM

ਲੰਡਨ— ਬ੍ਰਿਟੇਨ 'ਚ ਹਾਲ ਹੀ 'ਚ ਹੋਏ ਅੱਤਵਾਦੀ ਹਮਲਿਆਂ ਦੇ ਬਾਅਦ ਮੁਸਲਿਮ ਬੱਚਿਆਂ ਨੂੰ ਉਨ੍ਹਾਂ ਦੇ ਸਹਿਪਾਠੀਆਂ ਵਲੋਂ ਪਰੇਸ਼ਾਨ ਕੀਤੇ ਜਾਣ ਦੀਆਂ ਘਟਨਾਵਾਂ 'ਚ ਵਾਧਾ ਹੋਇਆ ਹੈ। ਕੁਝ ਬੱਚਿਆਂ ਨੂੰ ਉਨ੍ਹਾਂ ਦੇ ਸਹਿਪਾਠੀ ਨੇ 'ਅੱਤਵਾਦੀ' ਕਿਹਾ ਹੈ। ਬੱਚਿਆਂ ਦੀ ਮਦਦ ਦੇ ਲਈ ਬਣੀ ਹੈਲਪਲਾਈਨ 'ਚਾਈਲਡਲਾਈਨ' ਦੇ ਮੁਤਾਬਕ ਨਸਲ ਤੇ ਧਰਮ ਦੇ ਆਧਾਰ 'ਤੇ ਪਰੇਸ਼ਾਨ ਕੀਤੇ ਜਾਣ ਦੀਆਂ ਸ਼ਿਕਾਇਤਾਂ 'ਚ ਪਿਛਲੇ ਕੁਝ ਮਹੀਨਿਆਂ 'ਚ ਵਾਧਾ ਦੇਖਿਆ ਗਿਆ ਹੈ। 
ਇਸ ਹੈਲਪਲਾਈਨ ਦੇ ਮੁਤਾਬਕ ਲੰਡਨ 'ਚ ਹਾਲ 'ਚ ਹੋਏ ਹਮਲਿਆਂ ਦੇ ਬਾਅਦ ਇਸ ਤਰ੍ਹਾਂ ਦੇ ਪੀੜਤਾਂ ਵਲੋਂ ਸੰਪਰਕ ਕੀਤੇ ਜਾਣ ਦੀ ਗਿਣਤੀ ਵਧ ਗਈ ਹੈ। ਬੀਤੇ ਮਹੀਨੇ 'ਚ ਮੈਨਚੇਸਟਰ ਏਰਿਨਾ 'ਚ ਹੋਏ ਅੱਤਵਾਦੀ ਹਮਲੇ ਦੇ ਬਾਅਦ ਇਸ ਤਰ੍ਹਾਂ ਦੇ ਮਾਮਲੇ ਵਧ ਗਏ ਹਨ ਤੇ ਸਥਿਤੀ ਇਹ ਹੋ ਗਈ ਕਿ ਇਕ ਪਖਵਾੜੇ ਦੇ ਅੰਦਰ 300 ਤੋਂ ਜ਼ਿਆਦਾ ਕਾਉਂਸਲਿੰਗ ਸੈਸ਼ਨ ਆਯੋਜਿਤ ਕੀਤੇ ਗਏ। ਇਸ ਹੈਲਪਲਾਈਨ 'ਤੇ ਮੁਸਲਮਾਨ, ਈਸਾਈ ਤੇ ਸਿੱਖ ਬੱਚਿਆ ਨੇ ਸੰਪਰਕ ਕੀਤੇ। ਪਿਛਲੇ ਤਿੰਨ ਸਾਲਾਂ 'ਚ 2,500 ਕਾਉਂਸਲਿੰਗ ਸੈਸ਼ਨ ਆਯੋਜਿਤ ਕੀਤੇ ਗਏ ਹਨ।