ਚੀਨ ਦੀ ਪਰੇਸ਼ਾਨੀ ਵਧੀ, ਸ਼ੰਘਾਈ ਦੇ ਕਰੀਬ ਪਹੁੰਚਿਆ ਅਮਰੀਕਾ ਦਾ ਫਾਈਟਰ ਜੈੱਟ

07/28/2020 2:59:23 AM

ਵਾਸ਼ਿੰਗਟਨ - ਚੀਨ ਅਤੇ ਅਮਰੀਕਾ ਵਿਚਾਲੇ ਕੋਰੋਨਾਵਾਇਰਸ, ਵਪਾਰਕ ਜੰਗ ਤੋਂ ਲੈ ਕੇ ਦੱਖਣੀ ਚੀਨ ਸਾਗਰ ਜਿਹੇ ਮੁੱਦਿਆਂ ਕਾਰਨ ਵਧੀ ਟੈਨਸ਼ਨ ਫਿਲਹਾਲ ਘੱਟ ਹੁੰਦੀ ਨਹੀਂ ਦਿੱਖ ਰਹੀ। ਉਲਟ, ਦੋਹਾਂ ਦੇਸ਼ਾਂ ਨੇ ਆਪਣੇ ਇਥੇ ਇਕ-ਦੂਜੇ ਦੇ ਦੂਤਘਰ ਬੰਦ ਕਰ ਦਿੱਤੇ ਜਿਸ ਨਾਲ ਸਥਿਤੀ ਹੋਰ ਚਿੰਤਾਜਨਕ ਹੋ ਗਈ ਹੈ। ਇਸ ਵਿਚਾਲੇ ਅਮਰੀਕੀ ਹਵਾਈ ਫੌਜ ਦੇ ਜੰਗੀ ਜਹਾਜ਼ ਚੀਨ ਦੇ ਬੇਹੱਦ ਕਰੀਬ ਪਹੁੰਚ ਗਏ। ਇਥੋਂ ਤੱਕ ਕਿ ਇਕ ਜਹਾਜ਼ ਸ਼ੰਘਾਈ ਤੋਂ ਸਿਰਫ 100 ਕਿ. ਮੀ. ਦੂਰ ਜਾ ਪਹੁੰਚਿਆ। ਹਾਲ ਹੀ ਦੇ ਸਾਲਾਂ ਵਿਚ ਇਹ ਇੰਨਾ ਕਰੀਬ ਪਹੁੰਚਣ ਦੀ ਪਹਿਲੀ ਘਟਨਾ ਹੈ।

ਰੇਕੀ ਕਰਨ ਪਹੁੰਚੇ ਜੈੱਟ
ਪੇਕਿੰਗ ਯੂਨੀਵਰਸਿਟੀ ਦੇ ਥਿੰਕ ਟੈਂਕ ਦੱਖਣੀ ਚੀਨ ਸਾਗਰ ਸਟ੍ਰੈਟਜਿਕ ਸਿਚੁਏਸ਼ਨ ਪ੍ਰੋਬਿੰਗ ਇਨੀਸ਼ੇਏਟਿਵ ਮੁਤਾਬਕ ਪੀ-8ਏ ਐਂਟੀ ਸਬਮਰੀਨ ਪਲੇਨ ਅਤੇ ਈ. ਪੀ.-3ਈ ਪਲੇਨ ਰੇਕੀ ਕਰਨ ਲਈ ਤਾਈਵਾਨ ਸਟ੍ਰੇਟ ਵਿਚ ਦਾਖਲ ਹੋਇਆ ਅਤੇ ਝੇਝੀਯਾਂਗ ਅਤੇ ਫੁਜ਼ਿਯਾਨ ਦੇ ਤੱਟ 'ਤੇ ਉਡਾਣ ਭਰੀ। ਇਸ ਬਾਰੇ ਵਿਚ ਪਹਿਲਾਂ ਐਤਵਾਰ ਸਵੇਰੇ ਨੂੰ ਟਵੀਟ ਕੀਤਾ ਗਿਆ ਅਤੇ ਫਿਰ ਦੱਸਿਆ ਕਿ ਰੇਕੀ ਕਰਨ ਵਾਲੇ ਪਲੇਨ ਫੁਜ਼ਿਯਾਨ ਅਤੇ ਤਾਈਵਾਨ ਸਟ੍ਰੇਟ ਦੇ ਦੱਖਣੀ ਹਿੱਸੇ ਤੱਕ ਪਹੁੰਚ ਕੇ ਵਾਪਸ ਜਾ ਰਿਹਾ ਹੈ।

ਸ਼ੰਘਾਈ ਦੇ ਸਭ ਤੋਂ ਨੇੜੇ
ਇਸ ਤੋਂ ਬਾਅਦ ਜਾਣਕਾਰੀ ਦਿੱਤੀ ਗਈ ਕਿ ਅਮਰੀਕੀ ਨੇਵੀ ਦਾ ਪੀ-8ਏ ਸ਼ੰਘਾਈ ਕੋਲ ਆਪਰੇਟ ਕਰ ਰਿਹਾ ਹੈ ਅਤੇ ਗਾਈਡੇਡ ਮਿਜ਼ਾਈਲ ਡਿਸਟ੍ਰਾਇਰ ਯੂ. ਐਸ. ਐਸ. ਰਾਫੇਲ ਪੇਰਲਤਾ ਵੀ ਅਜਿਹੇ ਹੀ ਰਸਤੇ 'ਤੇ ਹੈ। ਥਿੰਕ ਟੈਂਕ ਦੇ ਚਾਰਟ ਮੁਤਾਬਕ ਪੀ-8ਏ ਸ਼ੰਘਾਈ ਦੇ 76.5 ਕਿ. ਮੀ. ਨੇੜੇ ਆ ਗਿਆ ਸੀ ਜੋ ਹਾਲ ਹੀ ਦੇ ਸਾਲਾਂ ਵਿਚ ਬੇਹੱਦ ਕਰੀਬੀ ਘਟਨਾ ਹੈ। ਦੂਜਾ ਜਹਾਜ਼ ਫੁਜ਼ਿਯਾਨ ਦੇ 106 ਕਿ. ਮੀ. 'ਤੇ ਸੀ।

12 ਦਿਨ ਤੋਂ ਜਾਰੀ ਹੈ ਹਲਚਲ
ਲਗਾਤਾਰ 12 ਦਿਨ ਤੋਂ ਅਮਰੀਕੀ ਫੌਜ ਦੇ ਪਲੇਨ ਚੀਨ ਕੋਲ ਉਡਾਣ ਭਰ ਰਹੇ ਹਨ। ਸੋਮਵਾਰ ਨੂੰ ਇੰਸਟੀਚਿਊਟ ਨੇ ਟਵੀਟ ਕੀਤਾ ਸੀ ਕਿ ਅਜਿਹਾ ਲੱਗਦਾ ਹੈ ਕਿ ਅਮਰੀਕੀ ਹਵਾਈ ਫੌਜ ਦਾ ਆਰ. ਸੀ.-135 ਰੇਕੀ ਕਰਨ ਵਾਲਾ ਪਲੇਨ ਤਾਈਵਾਨ ਦੇ ਏਅਰ ਸਪੇਸ ਵਿਚ ਦਾਖਲ ਹੋਇਆ ਹੈ। ਹਾਲਾਂਕਿ, ਇੰਸਟਿਚਿਊਟ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਅਤੇ ਤਾਈਵਾਨ ਦੇ ਰੱਖਿਆ ਮੰਤਰਾਲੇ ਨੇ ਇਨਾਂ ਦਾਅਵਿਆਂ 'ਤੇ ਕੋਈ ਜਵਾਬ ਨਹੀਂ ਦਿੱਤਾ ਹੈ। ਇਸ ਤੋਂ ਬਾਅਦ ਇੰਸਟੀਚਿਊਟ ਨੇ ਫਿਰ ਟਵੀਟ ਕੀਤਾ ਕਿ ਈ. ਪੀ.-3ਈ ਗੁਆਂਗਡਾਂਗ ਦੇ 100 ਕਿ. ਮੀ. ਨੇੜੇ ਰੇਕੀ ਕਰ ਰਿਹਾ ਹੈ।

Khushdeep Jassi

This news is Content Editor Khushdeep Jassi