ਦੇਖੋ ਕਿਵੇਂ ਤੇਜ਼ ਤੂਫਾਨ 'ਚ ਸਾਇਕਲ ਸਣੇ ਉੱਡਿਆ ਇਹ ਸ਼ਖਸ (ਵੀਡੀਓ)

01/20/2018 3:33:51 AM

ਨੀਦਰਲੈਂਡ— ਉੱਤਰੀ ਯੂਰੋਪ 'ਚ ਵੀਰਵਾਰ ਨੂੰ ਤੇਜ਼ ਤੂਫਾਨ ਦਾ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਹਵਾ ਇੰਨੀ ਤੇਜ਼ ਚੱਲ ਰਹੀ ਸੀ ਕਿ ਲੋਕ ਆਪਣੇ ਪੈਰ ਜ਼ਮੀਨ 'ਤੇ ਨਹੀਂ ਸੀ ਰੱਖ ਪਾ ਰਹੇ। ਸੋਸ਼ਲ ਮੀਡੀਆ 'ਤੇ ਰੂਹ ਕੰਬਾਉਣ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ। ਨੀਦਰਲੈਂਡ ਦੇ ਹੇਗ ਸ਼ਹਿਰ ਦੀ ਇਕ ਵੀਡੀਓ 'ਚ ਸਾਇਕਲ ਲੈ ਜਾਂਦਾ ਇਕ ਸ਼ਖਸ ਕਰੀਬ 140 ਦੀ ਰਫਤਾਰ ਨਾਲ ਆਈ ਹਵਾ 'ਚ ਉੱਡਦਾ ਨਜ਼ਰ ਆ ਰਿਹਾ ਹੈ। ਜੇਕਰ ਸੜਕ ਦੇ ਦੂਜੇ ਪਾਸੇ ਰੋਲਿੰਗ ਨਾ ਲੱਗੀ ਹੁੰਦੀ ਤਾਂ ਇਹ ਸ਼ਖਸ ਗੰਭੀਰ ਰੂਪ ਨਾਲ ਜ਼ਖਮੀ ਹੋ ਸਕਦਾ ਸੀ। ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਨੇੜੇ ਖੜ੍ਹੇ ਕਈ ਲੋਕ ਕਿਸੇ ਮਜ਼ਬੂਤ ਚੀਜ਼ ਨੂੰ ਫੜ੍ਹ ਕੇ ਖੜ੍ਹੇ ਹਨ। ਇਸ ਤੇਜ਼ ਹਵਾ ਨਾਲ ਸੰਬੰਧਿਤ ਹੋਰ ਕਈ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਇਸੇ ਤਰ੍ਹਾਂ ਹਵਾ ਨਾਲ ਇਕ ਕੰਟੇਨਰ ਡਿਪੋ 'ਚ ਉੱਪਰ ਤਕ ਲੱਗੇ ਕੰਟੇਨਰ ਇਕ ਤੋਂ ਬਾਅਦ ਇਕ ਕਰ ਡਿੱਗਦੇ ਹੋਏ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਹੋਰ ਵੀਡੀਓ 'ਚ ਸੜਕ 'ਤੇ ਲੱਗੇ ਦਰਖਤ ਪੁੱਟੇ ਗਏ। ਇਸ ਤੂਫਾਨ ਕਾਰਨ ਨੀਦਰਲੈਂਡ 'ਚ 3 ਲੋਕਾਂ ਦੇ ਮਾਰੇ ਜਾਣ ਦੀ ਗੱਲ ਦੱਸੀ ਜਾ ਰਹੀ ਹੈ। ਉਥੇ ਹੀ ਜਰਮਨੀ 'ਚ 6 ਲੋਕਾਂ ਦੇ ਮਾਰੇ ਦੀ ਖਬਰ ਹੈ। ਲੋਕਾਂ ਨੂੰ ਘਰਾਂ 'ਚ ਰਹਿਣ ਦੀ ਚਿਤਾਵਨੀ ਦਿੱਤੀ ਗਈ ਹੈ।