ਇਸ ਜੋੜੇ ਨੇ ਪਿਆਰ ਲਈ ਕੀਤਾ ਕੁਝ ਅਜਿਹਾ ਹੀ ਹਰ ਕੋਈ ਮੰਗਦਾ ਹੈ ਸਲਾਹ (ਤਸਵੀਰਾਂ)

05/14/2017 12:19:24 PM

ਵਾਸ਼ਿੰਗਟਨ— ਪਿਆਰ ਇਕ ਖੂਬਸੂਰਤ ਅਹਿਸਾਸ ਹੈ, ਜੋ ਕਦੇ ਵੀ ਕਿਸੇ ਸਮੇਂ ਕਿਸੇ ਨੂੰ ਵੀ ਹੋ ਸਕਦਾ ਹੈ। ਅਮਰੀਕਾ ''ਚ ਅਜਿਹੀ ਹੀ ਅਜਬ ਪਿਆਰ ਦੀ ਗਜ਼ਬ ਕਹਾਣੀ ਦੇਖਣ ਨੂੰ ਮਿਲੀ ਹੈ, ਜਿੱਥੇ 2 ਪਿਆਰ ਕਰਨ ਵਾਲਿਆਂ ਨੇ ਜ਼ਿੰਦਗੀ ਭਰ ਇਕ ਹੋਣ ਲਈ ਹਰ ਕਿਸੇ ਨੂੰ ਹੈਰਾਨ ਕਰ ਕੇ ਰੱਖ ਦਿੱਤਾ। ਅਮਰੀਕਾ ਦੇ ਰਹਿਣ ਵਾਲੇ ਰੋਨੀ ਬ੍ਰਾਵਰ ਅਤੇ ਐਡ੍ਰਿਆ ਮੈਸੇਲਾ ਆਪਣੇ ਵਧਦੇ ਵਜ਼ਨ ਤੋਂ ਪਰੇਸ਼ਾਨ ਸਨ। 
ਰੋਨੀ ਦਾ ਵਜ਼ਨ ਅੱਜ ਤੋਂ 4 ਸਾਲ ਪਹਿਲਾਂ 675 ਪੌਂਡ (306 ਕਿਲੋ) ਜਦਕਿ ਮੈਸੇਲਾ ਦਾ ਵਜ਼ਨ 458 ਪੌਂਡ (207 ਕਿਲੋ) ਸੀ। ਆਪਣੇ ਮੋਟਾਪੇ ਨੂੰ ਘੱਟ ਕਰਨ ਲਈ ਰੋਨੀ ਨੇ ਜਿਮ ਜੁਆਇੰਨ ਕੀਤਾ, ਜਿੱਥੇ ਉਸ ਦੀ ਦੋਸਤੀ ਮੈਸੇਲਾ ਨਾਲ ਹੋਈ। ਦੋਸਤੀ ਪਿਆਰ ਵਿਚ ਬਦਲ ਗਈ ਪਰ ਇਨ੍ਹਾਂ ਦੋਹਾਂ ਨੇ ਇਕ-ਦੂਜੇ ਦੇ ਵਜ਼ਨ ਨੂੰ ਘੱਟ ਕਰਨ ਲਈ ਅਨੋਖਾ ਟੀਚਾ ਤੈਅ ਕੀਤਾ। ਇਹ ਟੀਚਾ ਸੀ ਕਿ ਜਦੋਂ ਤੱਕ ਦੋਵੇਂ ਆਪਣੇ ਵਜ਼ਨ ਨੂੰ ਘੱਟ ਨਹੀਂ ਕਰ ਲੈਂਦੇ, ਉਦੋਂ ਤੱਕ ਉਹ ਵਿਆਹ ਦੇ ਬੰਧਨ ''ਚ ਨਹੀਂ ਬੱਝਣਗੇ। ਹੁਣ ਦੋਹਾਂ ਨੇ ਇਸ ਟੀਚੇ ਨੂੰ ਪੂਰਾ ਕਰ ਲਿਆ ਹੈ ਅਤੇ ਦੋਵੇਂ ਜਲਦੀ ਇਕ ਹੋਣ ਜਾ ਰਹੇ ਹਨ।
ਵਜ਼ਨ ਘਟਾਉਣ ਤੋਂ ਬਾਅਦ ਉਨ੍ਹਾਂ ਤੋਂ ਲੋਕ ਹੁਣ ਵਜ਼ਨ ਘਟਾਉਣ ਦੀ ਸਲਾਹ ਮੰਗਣ ਲਈ ਆਉਂਦੇ ਹਨ। ਰੋਨੀ ਕਹਿੰਦੇ ਹਨ ਕਿ ਮੈਂ ਉਨ੍ਹਾਂ ਨੂੰ ਸਿਰਫ ਇੰਨਾ ਹੀ ਕਹਿੰਦਾ ਹਾਂ ਕਿ ਜੇਕਰ ਤੁਸੀਂ ਕੁਝ ਧਾਰ ਲੈਂਦੇ ਹੋ ਅਤੇ ਦਿਮਾਗ ਨਾਲ ਕੰਮ ਕਰ ਰਹੇ ਹੋ ਤਾਂ ਕੋਈ ਵੀ ਕੰਮ ਮੁਸ਼ਕਲ ਨਹੀਂ ਹੁੰਦਾ।

Tanu

News Editor

Related News