ਅਮਰੀਕਾ 'ਚ FBI ਦੀਆਂ ਵੈੱਬਸਾਈਟਾਂ ਹੈਕ, ਹੈਕਰਾਂ ਨੇ ਡਾਟਾ ਕੀਤਾ ਜਨਤਕ

Saturday, Apr 13, 2019 - 09:40 PM (IST)

ਵਾਸ਼ਿੰਗਟਨ - ਅਮਰੀਕਾ 'ਚ ਹੈਕਰਾਂ ਨੇ ਫੈਡਰਲ ਜਾਂਚ ਏਜੰਸੀ (ਐੱਫ. ਬੀ. ਆਈ.) ਨਾਲ ਸਬੰਧਿਤ  ਕਈ ਵੈੱਬਸਾਈਟਾਂ ਹੈਕ ਕਰਕੇ ਨਿੱਜੀ ਦਸਤਾਵੇਜ਼ ਜਨਤਕ ਕਰ ਦਿੱਤੇ ਹਨ। ਐੱਫ. ਬੀ. ਆਈ. ਅਤੇ ਪੁਲਸ ਅਧਿਕਾਰੀਆਂ ਨੇ ਮੀਡੀਆ ਨੂੰ ਇਹ ਜਾਣਕਾਰੀ ਦਿੱਤੀ।
'ਟੇਕ ਕ੍ਰੰਚ ਆਨਲਾਈਨ ਪਬਲਿਸ਼ਿੰਗ ਕੰਪਨੀ' ਮੁਤਾਬਕ ਹੈਕਰਾਂ ਨੇ ਐੱਫ. ਬੀ. ਆਈ. ਨੈਸ਼ਨਲ ਅਕੈਡਮੀ ਐਸੋਸੀਏਸ਼ਨ ਨਾਲ ਸਬੰਧਿਤ 3 ਵੈੱਬਸਾਈਟਾਂ ਹੈਕ ਕਰਕੇ ਉਨ੍ਹਾਂ ਦੀ ਜਾਣਕਾਰੀਆਂ ਆਪਣੇ ਵੈੱਬਸਾਈਟ 'ਤੇ ਪੋਸਟ ਕਰ ਦਿੱਤੀਆਂ ਹਨ। ਕੰਪਨੀ ਨੇ ਜਾਣਕਾਰੀਆਂ ਦੀ ਸਵੰਦੇਨਸ਼ੀਲਤਾ ਦੇ ਮੱਦੇਨਜ਼ਰ ਹੈਕਰ ਗਰੁੱਪ ਵੱਲੋਂ ਪ੍ਰਕਾਸ਼ਿਤ ਸਮੱਗਰੀ ਦੇ ਬਾਰੇ 'ਚ ਸੰਖੇਪ 'ਚ ਜਾਣਕਾਰੀ ਨਹੀਂ ਦਿੱਤੀ।
ਕੰਪਨੀ ਨੇ ਦੱਸਿਆ ਕਿ ਜੋ ਡਾਟਾ ਹੈਕ ਕੀਤਾ ਗਿਆ ਹੈ ਉਨ੍ਹਾਂ 'ਚ ਟੈਲੀਫੋਨ ਨੰਬਰ, ਸਰਕਾਰੀ ਈ-ਮੇਲ, ਪੱਤਰ ਵਿਹਾਰ ਦਾ ਪਤਾ ਆਦਿ ਸਮੇਤ 4 ਹਜ਼ਾਰ ਰਿਕਾਰਡਿੰਗਾਂ ਸ਼ਾਮਲ ਹਨ। ਹੈਕਰਾਂ ਨੇ ਆਨਲਾਈਨ ਕੰਪਨੀ ਨੂੰ ਕਿਹਾ ਕਿ ਅਸੀਂ 100 ਤੋਂ ਜ਼ਿਆਦਾ ਵੈੱਬਸਾਈਟਾਂ ਹੈਕ ਕੀਤੀਆਂ ਹਨ। ਅਸੀਂ ਸਾਰਾ ਡਾਟਾ ਇਕੱਠਾ ਕਰ ਰਹੇ ਹਾਂ ਅਤੇ ਉਸ ਨੂੰ ਜਲਦ ਵੇਚ ਦੇਵਾਂਗੇ। ਹੈਕਰਾਂ ਨੇ ਫੈਡਰਲ ਏਜੰਸੀ ਨਾਲ ਸਬੰਧਿਤ ਕਈ ਏਜੰਸੀਆਂ ਅਤੇ ਸਰਕਾਰੀ ਦਫਤਰਾਂ ਦੇ ਕਰਮਚਾਰੀਆਂ ਦਾ ਡਾਟਾ ਹੈਕਰ ਕਰਨ ਦਾ ਵੀ ਦਾਅਵਾ ਕੀਤਾ।


Khushdeep Jassi

Content Editor

Related News