ਅਮਰੀਕਾ ’ਚ ਉਪ ਰਾਸ਼ਟਰਪਤੀ ਅਹੁਦੇ ਲਈ ਅਸ਼ਵੇਤ ਮਹਿਲਾ ਨੂੰ ਉਮੀਦਵਾਰ ਬਣਾਉਣ ਦਾ ਦਬਾਅ ਵਧਿਆ

06/21/2020 12:08:14 AM

ਵਾਸ਼ਿੰਗਟਨ (ਭਾਸ਼ਾ)–ਅਮਰੀਕਾ ’ਚ ਉਪ ਰਾਸ਼ਟਰਪਤੀ ਅਹੁਦੇ ਲਈ ਅਸ਼ਵੇਤ ਮਹਿਲਾ ਨੂੰ ਉਮੀਦਵਾਰ ਬਣਾਉਣ ਦਾ ਦਬਾਅਦ ਕਾਫੀ ਵੱਧ ਗਿਆ ਹੈ। ਡੈਮੋਕ੍ਰੇਟਿਕ ਪਾਰਟੀ ’ਚ ਅਸ਼ਵੇਤ ਲੋਕਾਂ ਦੀ ਅਹਿਮ ਭੂਮਿਕਾ ਸਵੀਕਾਰ ਕਰਨ ਅਤੇ ਦੇਸ਼ ਭਰ ’ਚ ਨਸਲਵਾਦ ਅਤੇ ਅਸਮਾਨਤਾ ਖਿਲਾਫ ਹੋ ਰਹੀ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਜੋ ਬਿਡੇਨ ਤੋਂ ਉਪ ਰਾਸ਼ਟਰਪਤੀ ਅਹੁਦੇ ਲਈ ਕਿਸੇ ਅਸ਼ਵੇਤ ਮਹਿਲਾ ਨੂੰ ਉਮੀਦਵਾਰ ਬਣਾਉਣ ਦੀ ਮੰਗ ਵੱਧ ਰਹੀ ਹੈ। ਇਹ ਸਥਿਤੀ ਵੀਰਵਾਰ ਨੂੰ ਉਦੋਂ ਹੋਰ ਸਪੱਸ਼ਟ ਹੋ ਕੇ ਸਾਹਮਣੇ ਆਈ ਜਦੋਂ ਮਿਨੇਸੋਟਾ ਦੀ ਸ਼ਵੇਤ ਸੀਨੇਟਰ ਐਮੀ ਕਲੋਬੇਸ਼ਾਲ ਉਪ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ ਹਟ ਗਈ। ਉਨ੍ਹਾਂ ਨੇ ਕਿਹਾ ਕਿ ਇਹ ਅਸ਼ਵੇਤ ਮਹਿਲਾ ਨੂੰ ਉਮੀਦਵਾਰ ਬਣਾਉਣ ਦਾ ਸਮਾਂ ਹੈ।
ਰਾਸ਼ਟਰਪਤੀ ਅਹੁਦੇ ਦੇ ਸੰਭਾਵਿਤ ਡੈਮੋਕ੍ਰੇਟਿਕ ਉਮੀਦਵਾਰ ਬਿਡੇਨ ਪਹਿਲਾਂ ਹੀ ਉਪ ਰਾਸ਼ਟਰਪਤੀ ਅਹੁਦਗੇ ਲਈ ਕਿਸੇ ਮਹਿਲਾ ਨੂੰ ਚੁਣਨ ਦੀ ਗੱਲ ਕਹਿ ਚੁੱਕੇ ਹਨ ਤਾਂ ਕਿ ਪਾਰਟੀ ਦੇ ਆਧਾਰ ਨੂੰ ਮਜ਼ਬੂਤ ਕੀਤਾ ਜਾਵੇ ਅਤੇ ਇਤਿਹਾਸ ਰਚਿਆ ਜਾਵੇ। ਹਿਲੇਰੀ ਕਲਿੰਟਰ ਲਈ 2016 ’ਚ ਚੋਣ ਪ੍ਰਚਾਰ ਦੀ ਬੁਲਾਰਨ ਰਹੀ ਕਾਰੇਨ ਫਿਨੇ ਨੇ ਕਿਹਾ ਕਿ ਪਸੰਦ ਕਰੋ ਜਾਂ ਨਹੀ ਕਰੋ, ਮੈਨੂੰ ਲਗਦਾ ਹੈ ਕਿ ਇਹ ਸਵਾਲ ਤਾਂ ਉਠਣ ਹੀ ਲੱਗਾ ਹੈ ਕਿ ਕਿਉਂ ਨਹੀਂ ਕੋਈ ਅਸ਼ਵੇਤ ਮਹਿਲਾ ਬਣੇ?

Sunny Mehra

This news is Content Editor Sunny Mehra