ਤਿੰਨ ਸਾਲਾ ਕੁੜੀ ਡੁੱਬੀ ਸਵੀਮਿੰਗ ਪੂਲ ਵਿਚ, ਸਥਿਤੀ ਗੰਭੀਰ

07/24/2017 12:02:00 PM

ਸਿਡਨੀ— ਆਸਟ੍ਰੇਲੀਆ ਦੀ ਤਿੰਨ ਸਾਲਾ ਕੁੜੀ ਕਾਵਾ ਸਵੀਨੇ ਬਾਲੀ ਦੇ ਸਵੀਮਿੰਗ ਪੂਲ ਵਿਚ ਬੇਹੋਸ਼ ਪਾਈ ਗਈ। ਕਾਵਾ ਇੱਥੇ ਆਪਣੇ ਮਾਤਾ-ਪਿਤਾ ਡੀ ਟੈਂਗ ਅਤੇ ਡਿਸਮੋਂਡ ਸਵੀਨੇ ਨਾਲ ਛੁੱਟੀਆਂ ਬਿਤਾਉਣ ਆਈ ਸੀ। ਇਸ ਜੋੜੇ ਦੇ ਇਕ ਦੋਸਤ ਜਿਸ ਦਾ ਨਾਂ ਪਰਲ ਹੈ ਨੇ ਮਦਦ ਲਈ ਬਿਜਨਸ ਇੰਸਟਾਗ੍ਰਾਮ 'ਕੇ ਇਕ ਪੋਸਟ ਸ਼ੇਅਰ ਕੀਤੀ ਹੈ।
ਪਰਲ ਨੇ ਪੋਸਟ ਵਿਚ ਲਿਖਿਆ ਕਿ ਕਾਵਾ ਸਵੀਮਿੰਗ ਪੂਲ ਵਿਚ ਡੁੱਬ ਗਈ ਸੀ ਅਤੇ ਹੁਣ ਉਹ ਕੋਮਾ ਵਿਚ ਹੈ। ਪਰਥ ਵਿਚ ਉਸ ਦੇ ਇਲਾਜ ਲਈ 42,000 ਡਾਲਰ ਦੀ ਲੋੜ ਹੈ। ਇਸ ਪੋਸਟ ਨੂੰ ਪੜ੍ਹਨ ਮਗਰੋਂ 24 ਘੰਟੇ ਦੇ ਅੰਦਰ 70,000 ਡਾਲਰ ਇੱਕਠੇ ਹੋ ਚੁੱਕੇ ਹਨ। ਕਾਵਾ ਦੇ ਪਿਤਾ ਨੇ ਮਦਦ ਲਈ ਲੋਕਾਂ ਦਾ ਧੰਨਵਾਦ ਕੀਤਾ 'ਤੇ ਨਾਲ ਹੀ ਆਪਣੀ ਬੱਚੀ ਦੀ ਤਸਵੀਰ ਸ਼ੇਅਰ ਕੀਤੀ ਹੈ ਜਿਸ ਵਿਚ ਉਹ ਬੇਹੋਸ਼ ਹੈ। ਇਲਾਜ ਲਈ ਕਾਵਾ ਨੂੰ ਸੋਮਵਾਰ ਰਾਤ ਪਰਥ ਲਿਜਾਇਆ ਜਾ ਰਿਹਾ ਹੈ।