ਮੋਬਾਇਲ ਗੇਮ ''ਚ ਦੇਵੀ ਪਾਰਵਤੀ ਨੂੰ ਦਿਖਾਇਆ ''ਨੌਕਰਾਣੀ''

Tuesday, Oct 10, 2017 - 04:51 AM (IST)

ਨੇਵਾਦਾ - ਜਾਪਾਨ ਦੇ ਡਿਲਾਈਟ ਵਰਕਸ ਇੰਕਾਰਪੋਰੇਟਸ ਵਲੋਂ ਵਿਕਸਤ ਮੋਬਾਇਲ ਗੇਮ 'ਫੇਟ/ਗ੍ਰੈਂਡ ਆਰਡਰ' ਐੱਫ. ਜੀ. ਓ. 'ਚ ਦੇਵੀ ਪਾਰਵਤੀ ਨੂੰ ਇਕ ਨੌਕਰਾਣੀ ਵਜੋਂ ਦਿਖਾਉਣ 'ਤੇ ਹਿੰਦੂਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਇਸ ਨੂੰ ਜਲਦੀ ਹਟਾਉਣ ਦੀ ਮੰਗ ਕੀਤੀ ਹੈ।
ਵੱਕਾਰੀ ਹਿੰਦੂ ਸਿਆਸਤਦਾਨ ਰਾਜਨ ਜੇਦ ਨੇ ਇਥੇ ਜਾਰੀ ਇਕ ਬਿਆਨ 'ਚ ਐੱਫ. ਜੀ. ਓ. ਦੇ ਟੋਕੀਓ ਸਥਿਤ ਹੈੱਡਕੁਆਰਟਰ ਨੂੰ ਦੇਵੀ ਪਾਰਵਤੀ ਦੇ ਚਰਿੱਤਰ ਨੂੰ ਹਟਾਉਣ ਦੀ ਬੇਨਤੀ ਕੀਤੀ ਹੈ। ਯੂਨੀਵਰਸਲ ਸੁਸਾਇਟੀ ਆਫ ਹਿੰਦੂਇਜ਼ਮ ਦੇ ਮੁਖੀ ਰਾਜਨ ਨੇ ਕਿਹਾ ਕਿ ਇਸ ਮੋਬਾਇਲ ਗੇਮ ਸੈਟਅਪ 'ਚ ਖਿਡਾਰੀ ਨੂੰ ਇਕ ਮਾਸਟਰ ਬਣਾਇਆ ਗਿਆ ਹੈ, ਜਿਸ ਨੂੰ ਆਪਣੇ ਅੰਦੋਲਨਾਂ ਨੂੰ ਕੰਟਰੋਲ 'ਚ ਕਰਨ ਲਈ ਨੌਕਰਾਂ ਨੂੰ ਹੁਕਮ ਦੇਣਾ ਹੁੰਦਾ ਹੈ। ਇਸ 'ਚ ਦੇਵੀ ਪਾਰਵਤੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਐੱਫ. ਜੀ. ਓ. 'ਚ ਦੇਵੀ ਪਾਰਵਤੀ ਨੂੰ ਇਕ ਬੈਲੇ ਡਾਂਸਰ ਵਜੋਂ ਵੀ ਦਿਖਾਇਆ ਗਿਆ ਹੈ, ਜੋ ਯਕੀਨੀ ਤੌਰ 'ਤੇ ਅਪਮਾਨਜਨਕ ਹੈ। ਇਸ ਗੇਮ 'ਚ ਦੇਵੀ ਪਾਰਵਤੀ ਨੂੰ ਤ੍ਰਿਸ਼ੂਲ ਫੜੀ ਦਿਖਾਇਆ ਗਿਆ ਹੈ, ਜੋ ਉਨ੍ਹਾਂ ਦਾ ਸਭ ਤੋਂ ਵੱਡਾ ਹਥਿਆਰ ਹੈ, ਜਦੋਂਕਿ ਅਸਲ 'ਚ ਤ੍ਰਿਸ਼ੂਲ ਭਗਵਾਨ ਸ਼ਿਵ ਦਾ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਹੈ।


Related News