ਬਰਤਾਨੀਆ ਦੀ ਮਹਾਰਾਣੀ ਦੇ 91ਵੇਂ ਜਨਮ ਦਿਨ ਮੌਕੇ ਸ਼ਾਹੀ ਸਨਮਾਨਾਂ ਦੀ ਸੂਚੀ ਜਾਰੀ

06/19/2017 9:14:41 AM

ਲੰਡਨ, (ਰਾਜਵੀਰ ਸਮਰਾ)—ਇੰਗਲੈਂਡ ਦੀ ਮਹਾਰਾਣੀ ਦੇ 91ਵੇਂ ਜਨਮ ਦਿਨ ਮੌਕੇ ਸ਼ਾਹੀ ਸਨਮਾਨਾਂ ਦੀ ਸੂਚੀ ਜਾਰੀ ਕੀਤੀ ਗਈ ਹੈ, ਜਿਸ ਵਿਚ ਵੱਖ-ਵੱਖ ਖੇਤਰਾਂ ਵਿਚ ਯੋਗਦਾਨ ਪਾਉਣ ਵਾਲੇ ਲੋਕਾਂ ਨੂੰ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਸੂਚੀ ਵਿਚ 11 ਸਿੱਖਾਂ ਸਮੇਤ ਕਈ ਭਾਰਤੀ ਮੂਲ ਦੇ ਹੋਰ ਲੋਕ ਵੀ ਸ਼ਾਮਿਲ ਹਨ। ਪ੍ਰੋ. ਆਈਸ਼ਾ ਕੁਲਵੰਤ ਗਿੱਲ ਨੂੰ ਜਬਰੀ ਵਿਆਹਾਂ ਦੀ ਰੋਕਥਾਮ ਅਤੇ ਔਰਤਾਂ ਖ਼ਿਲਾਫ਼ ਜ਼ੁਲਮਾਂ ਨੂੰ ਰੋਕਣ ਲਈ ਕੀਤੇ ਗਏ ਯਤਨਾਂ ਬਦਲੇ ਸੀ. ਬੀ. ਈ. ਦਾ ਖਿਤਾਬ ਦਿੱਤਾ ਗਿਆ ਹੈ, ਸੀਤਲ ਸਿੰਘ ਢਿੱਲੋਂ ਨੂੰ ਉੱਚੇਰੀ ਵਿੱਦਿਆ ਬਦਲੇ ਪਾਏ ਯੋਗਦਾਨ ਬਦਲੇ ਓ. ਬੀ. ਈ. ਦਾ ਸਨਮਾਨ ਦਿੱਤਾ ਗਿਆ ਹੈ, ਡਾ. ਕਮਲਜੀਤ ਕੌਰ ਹੋਠੀ ਨੂੰ ਬੈਂਕਿੰਗ ਸੈਕਟਰ ਵਿਚ ਦਿੱਤੀਆਂ ਸੇਵਾਵਾਂ ਬਦਲੇ ਓ. ਬੀ. ਈ., ਦਾ ਹੀਥਲੈਂਡ ਸਕੂਲ ਲੰਡਨ ਦੇ ਮੁੱਖ ਅਧਿਆਪਕ ਹਰਿੰਦਰ ਸਿੰਘ ਪੱਤੜ ਨੂੰ ਸਿੱਖਿਆ ਖੇਤਰ 'ਚ ਪਾਏ ਯੋਗਦਾਨ ਲਈ ਓ. ਬੀ. ਈ., ਸੰਦੀਪ ਸਿੰਘ ਵਿਰਦੀ ਨੂੰ ਭਾਰਤੀ ਸੰਗੀਤ ਅਤੇ ਸੱਭਿਆਚਾਰ ਦੀ ਪ੍ਰਫੁੱਲਤਾ ਲਈ ਪਾਏ ਯੋਗਦਾਨ ਬਦਲੇ ਓ. ਬੀ. ਈ. ਦਾ ਸਨਮਾਨ ਦਿੱਤਾ ਗਿਆ ਹੈ। ਗ੍ਰਹਿ ਵਿਭਾਗ ਵਿਚ ਕੰਮ ਕਰਨ ਵਾਲੀ ਮਿਸ ਪਾਮਾਲਜੀਤ ਹੇਅਰ ਨੂੰ ਲੋਕ ਸੇਵਾ ਲਈ ਐਮ. ਬੀ. ਈ., ਸੁਰਿੰਦਰ ਸਿੰਘ ਜੰਡੂ ਨੂੰ ਭਾਈਚਾਰਕ ਸਾਂਝ ਲਈ ਐਮ. ਬੀ. ਈ., ਡਾ. ਸਰਬਜੀਤ ਕੌਰ ਨੂੰ ਦੰਦਾਂ ਦੇ ਰੋਗਾਂ ਸਬੰਧੀ ਕੀਤੇ ਕੰਮਾਂ ਬਦਲੇ ਐਮ. ਬੀ. ਈ., ਪ੍ਰਿਤਪਾਲ ਸਿੰਘ ਨਾਗੀ ਨੂੰ ਸਟੈਫੋਰਡਸ਼ਾਇਰ ਵਿਚ ਕਾਰੋਬਾਰ ਅਤੇ ਸਮਾਜ ਸੇਵਾ ਬਦਲੇ ਐਮ. ਬੀ. ਈ., ਮਹਿੰਦਰ ਸਿੰਘ ਸੰਘਾ ਨੂੰ ਭਾਈਚਾਰੇ ਲਈ ਕੀਤੇ ਕੰਮਾਂ ਬਦਲੇ ਬੀ. ਈ. ਐਮ. ਦਾ ਖਿਤਾਬ ਦਿੱਤਾ ਗਿਆ ਹੈ, ਡਾ. ਜਸਵਿੰਦਰ ਸਿੰਘ ਜੋਸਨ ਯੂ. ਕੇ. ਅੰਤਰਰਾਸ਼ਟਰੀ ਸੱਭਿਆਚਾਰਕ ਸਬੰਧਾਂ ਲਈ ਪਾਏ ਯੋਗਦਾਨ ਬਦਲੇ ਕੁਈਨ ਐਵਾਰਡ ਦਿੱਤਾ ਗਿਆ ਹੈ।