ਫਲਾਈਟ ਵਿਚ ਇਸ ਔਰਤ ਨੇ ਕੀਤਾ ਦੋ ਯਾਤਰੀਆਂ ਨਾਲ ਨਹੀਂ ਬਲਿਕ ''ਦੋ ਪੈਰਾਂ'' ਨਾਲ ਸਫਰ

07/23/2017 4:25:14 PM

ਸਾਨ ਫ੍ਰਾਂਸਿਸਕੋ— ਸਿਨੇਮਾ ਹਾਲ ਹੋਵੇ ਜਾਂ ਬੱਸ ਇਹ ਨਜ਼ਾਰਾ ਆਮ ਹੈ ਕਿ ਕੁਝ ਲੋਕ ਪੈਰ ਫੈਲਾ ਕੇ ਬੈਠਣ ਵਿਚ ਵਿਸ਼ਵਾਸ ਰੱਖਦੇ ਹਨ। ਕੁਝ ਲੋਕ ਤਾਂ ਹਵਾਈ ਜਹਾਜ਼ ਵਿਚ ਵੀ ਪੈਰ ਫੈਲਾ ਕੇ ਬੈਠਦੇ ਹਨ ਅਤੇ ਇਹ ਵੀ ਨਹੀਂ ਸੋਚਦੇ ਕਿ ਅੱਗੇ ਬੈਠੇ ਵਿਅਕਤੀ 'ਤੇ ਕੀ ਬੀਤ ਰਹੀ ਹੋਵੇਗੀ।
ਅਜਿਹਾ ਹੀ ਕੁਝ ਅਮਰੀਕਾ ਦੇ ਸਾਨ ਫ੍ਰਾਂਸਿਸਕੋ ਦੀ ਰਹਿਣ ਵਾਲੀ ਜੇਸੀ ਚਾਰ ਨਾਲ ਹੋਇਆ ਜੋ ਆਪਣੇ ਘਰ ਕੈਲਫੋਰਨੀਆ ਵਾਪਸ ਆ ਰਹੀ ਸੀ। ਜੇਸੀ ਬਹੁਤ ਖੁਸ਼ ਸੀ ਕਿ ਫਲਾਈਟ ਵਿਚ ਉਸ ਦੇ ਕੋਲ ਦੀਆਂ ਦੋ ਸੀਟਾਂ ਬਿਲਕੁਲ ਖਾਲੀ ਸਨ ਮਤਲਬ ਉਹ ਆਰਾਮ ਨਾਲ ਸਫਰ ਕਰ ਸਕਦੀ ਸੀ। ਉਨ੍ਹਾਂ ਨੇ ਟਵੀਟ ਵੀ ਕੀਤਾ ਜਿਸ ਵਿਚ ਉਨ੍ਹਾਂ ਨੇ ਖਾਲੀ ਕੁਰਸੀਆਂ ਦੀਆਂ ਤਸਵੀਰਾਂ ਨਾਲ ਲਿਖਿਆ-ਪਲੇਨ ਵਿਚ ਮੇਰੇ ਦੋ ਪਸੰਦੀਦਾ ਲੋਕ..


ਪਰ ਇਸ ਦੇ ਥੋੜ੍ਹੀ ਹੀ ਦੇਰ ਬਾਅਦ ਜੇਸੀ ਨੂੰ ਇਕ ਅਜੀਬ ਨਜ਼ਾਰਾ ਦੇਖਣ ਨੂੰ ਮਿਲਿਆ। ਉਸ ਨੂੰ ਇਨ੍ਹਾਂ ਖਾਲੀ ਸੀਟਾਂ 'ਤੇ ਦੋ ਪੈਰ ਨਜ਼ਰ ਆਏ ਜੋ ਪਿੱਛੇ ਬੈਠੀ ਇਕ ਔਰਤ ਯਾਤਰੀ ਦੇ ਸਨ। ਅਸਲ ਵਿਚ ਔਰਤ ਖਾਲੀ ਸੀਟਾਂ ਦੇਖ ਖੁਦ ਨੂੰ ਰੋਕ ਨਹੀਂ ਪਾਈ ਅਤੇ ਉਸ ਨੇ ਆਪਣੇ ਪੈਰ ਫੈਲਾ ਲਏ। ਇਹ ਦੇਖ ਜੇਸੀ ਦਾ ਉਤਸਾਹ ਘੱਟ ਗਿਆ ਅਤੇ ਉਸ ਨੇ ਇਸ ਨਜ਼ਾਰੇ ਦੀ ਤਸਵੀਰ ਵੀ ਪੋਸਟ ਕੀਤੀ ਜਿਸ ਨਾਲ ਲਿਖਿਆ ਸੀ-''ਮੈਂ ਇਕ ਬੁਰੇ ਸੁਪਨੇ ਨਾਲ ਉਡਾਨ ਭਰ ਰਹੀ ਹਾਂ।''


ਇਹੀ ਨਹੀਂ, ਜੇਸੀ ਨੇ ਇਹ ਵੀ ਲਿਖਿਆ ਇਕ ਇਸ ਔਰਤ ਨੇ ਆਪਣੇ ਪੈਰ ਨਾਲ ਅੱਗੇ ਦੀ ਸੀਟ ਦੀ ਖਿੜਕੀ ਤੱਕ ਖੋਲ ਦਿੱਤੀ।
ਹਾਲਾਂਕਿ ਟਵਿੱਟਰ 'ਤੇ ਜੇਸੀ ਨਾਲ ਹਮਦਰਦੀ ਦਿਖਾਉਂਦੇ ਹੋਏ ਕੁਝ ਲੋਕਾਂ ਨੇ ਉਸ ਨੂੰ ਅਨੋਖੇ ਸੁਝਾਅ ਦਿੱਤੇ। ਕਿਸੇ ਨੇ ਕਿਹਾ ਕਿ ਜੇਸੀ ਨੂੰ ਇਸ ਔਰਤ ਦੇ ਪੈਰ ਵਿਚ ਗੁਦਗੁਦੀ ਕਰ ਦੇਣੀ ਚਾਹੀਦੀ ਹੈ ਤਾਂ ਕਿਸੇ ਨੇ ਕਿਹਾ ਜੇਸੀ ਨੂੰ ਯਾਤਰੀ ਦੇ ਪੈਰ ਆਰਮ ਰੈਸਟ ਨਾਲ ਬੰਨ ਦੇਣੇ ਚਾਹੀਦੇ ਹਨ।
ਜੇਸੀ ਦਾ ਸਫਰ ਤਾਂ ਇਨ੍ਹਾਂ ਪੈਰਾਂ ਨਾਲ ਪੂਰਾ ਹੋ ਗਿਆ ਪਰ ਇਹ ਗੱਲ ਸਮਝੀ ਜਾ ਸਕਦੀ ਹੈ ਕਿ ਜਦੋਂ ਸਫਰ ਦੌਰਾਨ ਅਜਿਹੇ ਯਾਤਰੀ ਮਿਲ ਜਾਣ ਤਾਂ ਥੋੜ੍ਹੀ ਦੂਰੀ ਵਾਲਾ ਸਫਰ ਵੀ ਲੰਬਾ ਲੱਗਦਾ ਹੈ।