ਪਾਕਿਸਤਾਨ ''ਚ ਛਾਇਆ ''ਅਮੀਬਾ'' ਦਾ ਕਹਿਰ, ਦਿਮਾਗ ਖਾ ਕੇ ਦਿੰਦਾ ਹੈ ਦਰਦਨਾਕ ਮੌਤ

11/05/2023 5:47:20 PM

ਇੰਟਰਨੈਸ਼ਨਲ ਡੈਸਕ : ਗੁਆਂਢੀ ਦੇਸ਼ ਪਾਕਿਸਤਾਨ ਦੇ ਕਈ ਸੂਬੇ ਇਸ ਸਮੇਂ ਦਿਮਾਗ ਖਾਣ ਵਾਲੇ ਅਮੀਬਾ ਦੀ ਚਪੇਟ 'ਚ ਹਨ। ਇਸ ਅਮੀਬਾ ਨੂੰ ਨੇਗਲੇਰੀਆ ਫਾਉਲੇਰੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਹੁਣ ਤੱਕ ਇਹ 11 ਲੋਕਾਂ ਦੀ ਜਾਨ ਲੈ ਚੁੱਕਾ ਹੈ। ਪਾਕਿਸਤਾਨ ਦਾ ਕਰਾਚੀ ਸੂਬਾ ਇਸ ਅਮੀਬਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ ਜਿਸ ਨੇ ਪਿਛਲੇ 15 ਦਿਨਾਂ ਅੰਦਰ ਕਰਾਚੀ 'ਚ 3 ਲੋਕਾਂ ਦੀ ਜਾਨ ਲੈ ਲਈ ਹੈ। 

ਸਿਹਤ ਵਿਭਾਗ ਨੇ ਦੱਸਿਆ ਹੈ ਕਿ ਕਰਾਚੀ ਦੇ ਇਸ ਵਿਅਕਤੀ, ਜਿਸ ਦੀ ਮੌਤ ਨੇਗਲੇਰੀਆ ਫਾਉਲੇਰੀ ਕਾਰਨ ਹੋਈ ਹੈ, ਪਿਛਲੇ 2-3 ਦਿਨਾਂ ਤੋਂ ਉਸ ਨੂੰ ਬੁਖਾਰ ਅਤੇ ਸਿਰਦਰਦ ਦੀ ਸ਼ਿਕਾਇਤ ਸੀ ਤੇ ਆਖਿਰ ਉਸ ਦੀ ਮੌਤ ਹੋ ਗਈ। ਉਨ੍ਹਾਂ ਅੱਗੇ ਦੱਸਿਆ ਕਿ ਸੂਬੇ 'ਚ ਇਸ ਬਿਮਾਰੀ ਕਾਰਨ ਹੁਣ ਤੱਕ 11 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿੰਧ ਦੇ ਸਿਹਤ ਮੰਤਰੀ ਡਾ. ਸਾਦ ਖਾਲਿਦ ਨੇ ਕਰਾਚੀ ਦੇ ਲੋਕਾਂ ਨੂੰ ਇਸ ਨਾਮੁਰਾਦ ਬਿਮਾਰੀ ਤੋਂ ਬਚਣ ਲਈ ਸੁਚੇਤ ਰਹਿਣ ਅਤੇ ਨਿਵਾਰਕਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਹ ਅਮੀਬਾ ਤਾਜ਼ੇ ਪਾਣੀ 'ਚ ਪੈਦਾ ਹੁੰਦਾ ਹੈ। 

ਇਹ ਵੀ ਪੜ੍ਹੋ : ਈ. ਟੀ. ਟੀ. ਦੇ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ਪਾਇਆ ਸਟੇਟਸ

ਸਿਹਤ ਅਧਿਕਾਰੀਆਂ ਨੇ ਲੋਕਾਂ ਨੂੰ ਕਲੋਰੀਨ ਨਾਲ ਸਾਫ਼ ਕੀਤੇ ਪੂਲਾਂ ਤੋਂ ਇਲਾਵਾ ਪੂਲਾਂ 'ਚ ਤੈਰਾਕੀ ਕਰਨ ਤੋਂ ਵੀ ਪ੍ਰਹੇਜ਼ ਕਰਨ ਨੂੰ ਕਿਹਾ ਹੈ। ਇਹ ਅਮੀਬਾ ਪਾਣੀ 'ਚੋਂ ਨੱਕ ਰਾਹੀਂ ਸਰੀਰ 'ਚ ਦਾਖਲ ਹੋ ਸਕਦਾ ਹੈ ਤੇ ਦਿਮਾਗ 'ਤੇ ਅਸਰ ਕਰ ਸਕਦਾ ਹੈ। 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Gurminder Singh

This news is Content Editor Gurminder Singh