ਪਾਕਿ ''ਚ 2500 ''ਚੋਂ 31 ਲੋਕਾਂ ਦੇ ਐੱਚ. ਆਈ. ਵੀ. ਟੈਸਟ ਨਿਕਲੇ ਪਾਜ਼ੇਟਿਵ

06/16/2019 1:21:41 AM

ਇਸਲਾਮਾਬਾਦ - ਪਾਕਿਸਤਾਨ ਦੇ ਸਿੰਧ ਸੂਬੇ 'ਚ ਸ਼ਨੀਵਾਰ ਐੱਚ. ਆਈ. ਵੀ. ਵਾਇਰਸ ਲਈ ਕੀਤੇ ਗਏ ਟੈਸਟ ਦੌਰਾਨ 2500 'ਚੋਂ 31 ਲੋਕਾਂ ਦੇ ਇਹ ਟੈਸਟ ਪਾਜ਼ੇਟਿਵ ਆਏ। ਜ਼ਿਓ ਨਿਊਜ਼ ਮੁਤਾਬਕ ਸ਼ਿਕਾਰਪੁਰ ਜ਼ਿਲੇ 'ਚ ਐੱਚ. ਆਈ. ਵੀ. ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ।
ਬੱਚਿਆਂ 'ਚ ਵੀ ਐੱਚ. ਆਈ. ਵੀ. ਪਾਜ਼ੇਟਿਵ ਦੇ ਕਈ ਮਾਮਲੇ ਸਾਹਮਣੇ ਆਏ ਹਨ। ਸਰਕਾਰੀ ਸੂਤਰਾਂ ਮੁਤਾਬਕ 1980 ਦੇ ਦਹਾਕੇ ਪਿੱਛੋਂ ਸਮੁੱਚੀ ਦੁਨੀਆ 'ਚ 7 ਕਰੋੜ 61 ਲੱਖ ਲੋਕ ਐੱਚ. ਆਈ. ਵੀ. ਤੋਂ ਪੀੜਤ ਪਾਏ ਗਏ ਅਤੇ ਇਨ੍ਹਾਂ 'ਚੋਂ 3 ਕਰੋੜ 50 ਲੱਖ ਤੋਂ ਵੱਧ ਦੀ ਹੁਣ ਤਕ ਮੌਤ ਹੋ ਚੁੱਕੀ ਹੈ।

Khushdeep Jassi

This news is Content Editor Khushdeep Jassi