ਮੈਲਬੋਰਨ ਸ਼ਹਿਰ ''ਚ ਦਸਤਾਰ ਦਿਵਸ 26 ਅਗਸਤ 2017 ਨੂੰ

08/24/2017 2:45:56 AM

ਮੈਲਬੋਰਨ (ਮਨਦੀਪ ਸਿੰਘ ਸੈਣੀ)— ਭਾਵੇਂ ਪਿਛੋਕੜ ਵਿੱਚ ਅਮਰੀਕਾ ਵਿੱਚ 9/11 ਦੀਆਂ ਵਾਪਰੀ ਘਟਨਾ ਤੋਂ ਬਾਅਦ ਹੋਈਆਂ ਘਟਨਾਵਾਂ ਅਤੇ ਫਰਾਂਸ ਵਿੱਚ ਦਸਤਾਰ 'ਤੇ ਪਾਬੰਦੀ ਲਾਈ ਗਈ ਹੈ ਪਰ ਕਈ ਸੰਸਥਾਵਾਂ ਨੇ ਆਪਣੇ-ਆਪਣੇ ਤਰੀਕੇ ਨਾਲ ਦਸਤਾਰ ਪ੍ਰਤੀ ਸਿੱਖਾਂ ਅਤੇ ਗੈਰ-ਸਿੱਖਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਪ੍ਰੋਗਰਾਮ ਉਲੀਕੇ ਹਨ ਅਤੇ ਉਨ੍ਹਾਂ ਨੂੰ ਨੇਪਰੇ ਚਾੜ੍ਹਨ ਲਈ ਤਨਦੇਹੀ ਨਾਲ ਮਿਹਨਤ ਕਰ ਰਹੀਆਂ ਹਨ। ਇਸੇ ਤਰ੍ਹਾਂ 'ਟਰੱਬਨਸ ਫਾਰ ਆਸਟ੍ਰੇਲੀਆ ਅਤੇ ਆਸਟ੍ਰੇਲੀਆ ਵਿੱਚ ਵੱਸਦੇ ਪੰਜਾਬੀ' ਸੰਸਥਾਵਾਂ ਵੱਲੋਂ 26 ਅਗੱਸਤ 2017 ਨੂੰ ਮੈਲਬੋਰਨ ਸ਼ਹਿਰ ਵਿਖੇ (ਕੁਈਨ ਬ੍ਰਿਜ ਸੁਕੇਅਰ) 3 ਕੁਈਨਸਬ੍ਰੀਜ ਸਟ੍ਰੀਟ, ਸਾਊਥੈਂੰਕ ਵਿਕਟੋਰੀਆ 3006 'ਤੇ ਸਵੇਰੇ 11 ਵਜੇ ਤੋਂ ਦੁਪਹਿਰਾ 1 ਵਜੇ ਤੱਕ ਆਸਟ੍ਰੇਲੀਅਨ ਲੋਕਾਂ ਨੂੰ ਸਿੱਖੀ ਪ੍ਰਤੀ ਜਾਗਰੂਕ ਕਰਨ ਲਈ ਦਸਤਾਰ ਤਿਉਹਾਰ ਦਾ ਆਯੋਜਨ ਕੀਤਾ ਗਿਆ ਹੈ।
ਜਿਸ ਦੇ ਤਹਿਤ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਗਏ ਹਨ । ”ਟਰੱਬਨਸ ਫਾਰ ਆਸਟ੍ਰੇਲੀਆ ਸੰਸਥਾ ਵੱਲੋਂ ਵੱਖ-2 ਸ਼ਹਿਰਾਂ ਵਿੱਚ ਦਸਤਾਰਬੰਦੀ ਸਮਾਗਮ ਕਰਵਾਇਆ ਜਾਂਦਾ ਹੈ ਜਿਸ ਤਹਿਤ ਸਮੂਹਿਕ ਰੂਪ ਵਿੱਚ  ਸਮਾਗਮ ਕਰ ਕੇ ਬੱਚਿਆਂ ਨੂੰ ਵੀ ਦਸਤਾਰਾਂ ਸਜਾਉਣ ਅਤੇ ਸਾਹਿਬਜ਼ਾਦਿਆਂ ਦੇ ਵਾਰਿਸ ਹੋਣ ਦਾ ਵੀ ਅਹਿਸਾਸ ਕਰਵਾਇਆ ਜਾਂਦਾ ਹੈ। ਸਿੱਖ ਦਸਤਾਰ ਦਿਵਸ ਵਾਲੇ ਦਿਨ ਦੂਜੀਆਂ ਕੌਮਾਂ ਨੂੰ ਦਸਤਾਰ ਦੀ ਵਿਲੱਖਣਤਾ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ।