ਲਾਹੌਰ 'ਚ ਹੁਣ ਕਬਰਾਂ 'ਤੇ ਵੀ ਟੈਕਸ ਲਾਉਣ ਦਾ ਪ੍ਰਸਤਾਵ

07/17/2019 11:29:05 PM

ਲਾਹੌਰ - ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਨੂੰ ਲਾਹੌਰ 'ਚ ਮੁਰਦਿਆਂ ਨੂੰ ਦਫਨ ਕਰਨ ਲਈ ਬਣਨ ਵਾਲੀਆਂ ਨਵੀਆਂ ਕਬਰਾਂ 'ਤੇ 1 ਹਜ਼ਾਰ ਤੋਂ 1500 ਪਾਕਿਸਤਾਨੀ ਰੁਪਏ ਵਸੂਲਣ ਦਾ ਪ੍ਰਸਤਾਵ ਦਿੱਤਾ ਗਿਆ ਹੈ। ਪਾਕਿਸਤਾਨੀ ਅਖਬਾਰ ਜੰਗ ਦੀ ਰਿਪੋਰਟ ਮੁਤਾਬਕ ਲਾਹੌਰ ਨਗਰ ਨਿਗਮ ਨੇ ਆਪਣੇ ਤਹਿਤ ਆਉਣ ਵਾਲੀ ਕਬਰਿਸਤਾਨਾਂ 'ਚ ਨਵੀਆਂ ਕਬਰਾਂ 'ਤੇ ਟੈਕਸ ਲਾਉਣ ਦੇ ਇਸ ਸੁਝਾਅ ਨੂੰ ਮਨਜ਼ੂਰੀ ਲਈ ਸਰਕਾਰ ਨੂੰ ਜਾਣੂ ਕਰਾਇਆ ਹੈ।

ਪ੍ਰਸਤਾਵ ਦੇ ਪੱਖ 'ਚ ਇਹ ਦਲੀਲ ਦਿੱਤੀ ਗਈ ਹੈ ਕਿ ਟੈਕਸ ਨਾਲ ਵਸੂਲੀ ਜਾਣ ਵਾਲੀ ਰਕਮ ਦਾ ਇਸਤੇਮਾਲ ਕਬਰਿਸਤਾਨਾਂ ਦੀ ਦੇਖਭਾਲ ਲਈ ਕੀਤਾ ਜਾਵੇਗਾ, ਜਿਸ ਨਾਲ ਇਨ੍ਹਾਂ ਦੀ ਵਿਵਸਥਾ ਹੋਰ ਚੰਗੀ ਹੋਵੇਗੀ। ਰਿਪੋਰਟ 'ਚ ਆਖਿਆ ਗਿਆ ਹੈ ਕਿ ਅਜੇ ਆਮ ਤੌਰ ਤੋਂ ਕਬਰਿਸਤਾਨ ਦੀ ਥਾਂ ਅਤੇ ਮੁਰਦਿਆਂ ਨੂੰ ਦਫਨ ਕਰਨ 'ਚ ਲਗਭਗ 10 ਹਜ਼ਰ ਰੁਪਏ ਦਾ ਖਰਚ ਆਉਂਦਾ ਹੈ। ਜੇਕਰ ਟੈਕਸ ਲਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਮਿਲ ਗਈ ਤਾਂ ਇਹ ਖਰਚ ਹੋਰ ਵਧ ਜਾਵੇਗਾ।
 

Khushdeep Jassi

This news is Content Editor Khushdeep Jassi