ਈਰਾਨ ’ਚ ਸਿਰ ਨਾ ਢੱਕਣ ਕਾਰਨ ਕਈ ਔਰਤਾਂ ਅਤੇ ਲੜਕੀਆਂ ਜੇਲ ’ਚ, ਨਿਯਮ ਨਾ ਕਰਨ ’ ਤੇ ਸੈਂਕੜੇ ਕਾਰੋਬਾਰ ਬੰਦ

04/27/2024 2:43:11 PM

ਜੇਨੇਵਾ- ਈਰਾਨ ਵਿਚ ਸਿਰ ਢੱਕਣ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਕਾਰਨ ਕਈ ਔਰਤਾਂ ਅਤੇ ਲੜਕੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਇਹ ਨਿਯਮ ਲਾਗੂ ਨਾ ਕਰਨ ਕਾਰਨ ਸੈਂਕੜੇ ਕਾਰੋਬਾਰ ਬੰਦ ਕਰ ਦਿੱਤੇ ਗਏ ਹਨ। ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਜੇਨੇਵਾ ’ਚ ਇਹ ਜਾਣਕਾਰੀ ਦਿੱਤੀ।
ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਹਾਈ ਕਮਿਸ਼ਨਰ ਵੋਲਕਰ ਤੁਰਕ ਨੇ ਕਿਹਾ ਕਿ ਦੇਸ਼ ਦੀ ਨੈਤਿਕਤਾ ਪੁਲਸ ਨੇ ਕੁਝ ਹਫ਼ਤੇ ਪਹਿਲਾਂ ਸਖ਼ਤ ਜਾਂਚ ਦਾ ਐਲਾਨ ਕੀਤਾ ਸੀ। 2022 ਦੀ ਸਰਦ ਰੁੱਤ ਵਿਚ ਵਿਰੋਧ ਦੀ ਲਹਿਰ ਤੋਂ ਬਾਅਦ ਔਰਤਾਂ ਵੱਲੋਂ ਨਿਯਮਾਂ ਦੀ ਅਣਦੇਖੀ ਕਰਨ ਤੋਂ ਬਾਅਦ ਇਹ ਕਦਮ ਇਕ ਸਖ਼ਤ ਕਦਮ ਜਾਪਦਾ ਹੈ।
ਤੁਰਕ ਨੇ ਇਕ ਖਰੜਾ ਕਾਨੂੰਨ ਦੀ ਆਲੋਚਨਾ ਕੀਤੀ ਜਿਸ ਵਿਚ ਵਾਲਾਂ ਨੂੰ ਢੱਕਣ ਦੇ ਨਿਯਮਾਂ ਦੀ ਪਾਲਣਾ ਕਰਨ ਵਿਚ ਅਸਫਲ ਰਹਿਣ ’ਤੇ 10 ਸਾਲ ਦੀ ਜੇਲ ਦੀ ਕੈਦ ਦੇ ਨਾਲ-ਨਾਲ ਕੋੜੇ ਮਾਰਨ ਦੀ ਸਜ਼ਾ ਵੀ ਦਿੱਤੀ ਜਾਵੇਗੀ। ਉਨ੍ਹਾਂ ਤਹਿਰਾਨ ਨੂੰ ਲਿੰਗ ਅਧਾਰਤ ਭੇਦਭਾਵ ਅਤੇ ਹਿੰਸਾ ਨੂੰ ਖਤਮ ਕਰਨ ਲਈ ਕਿਹਾ। ਤੁਰਕ ਨੇ 33 ਸਾਲਾ ਰੈਪਰ ਤੁਮਾਜ਼ ਸਾਲੇਹੀ ਨੂੰ ਦਿੱਤੀ ਗਈ ਮੌਤ ਦੀ ਸਜ਼ਾ ਦੀ ਵੀ ਆਲੋਚਨਾ ਕੀਤੀ, ਜਿਸ ਦੇ ਗੀਤਾਂ ਨੇ ਦੇਸ਼ ਵਿਚ ਰਾਜਨੀਤਿਕ ਦੁਰਵਿਵਹਾਰ ਨੂੰ ਉਜਾਗਰ ਕੀਤਾ ਹੈ ਅਤੇ ਜੋ 2022 ਦੇ ਵਿਰੋਧ ਵਿਖਾਵਿਆਂ ਦੌਰਾਨ ਇਕ ਪ੍ਰਮੁੱਖ ਆਵਾਜ਼ ਸੀ।
ਤੁਰਕ ਦੇ ਦਫਤਰ ਦੇ ਅਨੁਸਾਰ ਇਕ ਮੁਟਿਅਾਰ ਕੁਰਦਿਸ਼ ਮਹਸਾ ਅਮੀਨੀ ਦੀ ਹਿਰਾਸਤ ਵਿਚ ਮੌਤ ਤੋਂ ਬਾਅਦ ਵਿਰੋਧ ਵਿਖਾਵਿਆਂ ਵਿਚ ਉਨ੍ਹਾਂ ਦੀਆਂ ਭੂਮਿਕਾਵਾਂ ਲਈ 9 ਵਿਅਕਤੀਆਂ ਨੂੰ ਮਾਰ ਦਿੱਤਾ ਗਿਆ ਹੈ, ਜਿਸ ਨੂੰ ਨੈਤਿਕਤਾ ਪੁਲਸ ਵੱਲੋਂ ਆਪਣਾ ਸਿਰ ਸਹੀ ਤਰ੍ਹਾਂ ਢਕਣ ’ਚ ਅਸਫਲ ਰਹਿਣ ਕਾਰਨ ਹਿਰਾਸਤ ਵਿਚ ਲਿਆ ਗਿਆ ਸੀ।


 

Aarti dhillon

This news is Content Editor Aarti dhillon