ਹਾਂਗਕਾਂਗ ''ਚ ਵਿਰੋਧ-ਪ੍ਰਦਰਸ਼ਨਾਂ ਦੇ ਬਾਵਜੂਦ ਸਥਾਨਕ ਚੋਣਾਂ ''ਚ 70 ਫੀਸਦੀ ਵੋਟਿੰਗ

11/25/2019 1:34:06 AM

ਹਾਂਗਕਾਂਗ - ਹਾਂਗਕਾਂਗ ਦੀਆਂ ਜ਼ਿਲਾ ਪ੍ਰੀਸ਼ਦ ਚੋਣਾਂ 'ਚ 70 ਫੀਸਦੀ ਵੋਟਿੰਗ ਹੋਈ ਹੈ। ਸ਼ਹਿਰ ਦੇ ਚੋਣ ਮਾਮਲਿਆਂ ਦੇ ਕਮਿਸ਼ਨਰ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਮਹੀਨਿਆਂ ਚਲੇ ਵਿਰੋਧ ਪ੍ਰਦਰਸ਼ਨ ਵਿਚਾਲੇ ਵੱਡੀ ਗਿਣਤੀ 'ਚ ਵੋਟਰਾਂ ਨੇ ਵੋਟਿੰਗ 'ਚ ਹਿੱਸਾ ਲਿਆ।



ਐਤਵਾਰ ਨੂੰ ਹੋਈਆਂ ਸਥਾਨਕ ਚੋਣਾਂ 'ਚ 41 ਲੱਖ 30 ਹਜ਼ਾਰ ਰਜਿਸਟਰਡ ਵੋਟਰਾਂ 'ਚੋਂ 29 ਲੱਖ 40 ਹਜ਼ਾਰ ਲੋਕਾਂ ਨੇ ਆਪਣੇ ਵੋਟ ਪਾਉਣ ਦੇ ਅਧਿਕਾਰ ਦਾ ਇਸਤੇਮਾਲ ਕੀਤਾ। ਵੋਟਿੰਗ ਦਾ ਇਹ ਅੰਕੜਾ 2015 'ਚ ਹੋਈਆਂ ਚੋਣਾਂ ਤੋਂ 47 ਫੀਸਦੀ ਤੋਂ ਵੀ ਜ਼ਿਆਦਾ ਸੀ। ਜ਼ਿਕਰਯੋਗ ਹੈ ਕਿ 1999 'ਚ ਚੋਣਾਂ ਦੇ ਸ਼ੁਰੂ ਹੋਣ ਤੋਂ ਬਾਅਦ 2015 'ਚ ਪਈਆਂ ਵੋਟਾਂ ਦੀ ਗਿਣਤੀ ਆਪਣੇ ਆਪ 'ਚ ਇਕ ਰਿਕਾਰਡ ਸੀ।

Khushdeep Jassi

This news is Content Editor Khushdeep Jassi