ਯੂਨਾਨ ''ਚ ਸ਼ਰਾਬ ਬਣਾਉਣ ਲਈ ਅਪਣਾਏ ਜਾ ਰਹੇ ਹਨ ਪੁਰਾਣੇ ਤਰੀਕੇ

12/22/2019 9:13:34 PM

ਥੇਵਾਲੋਨਿਕੀ - ਉੱਤਰੀ ਯੂਨਾਨ 'ਚ ਆਪਣੇ ਪਰਿਵਾਰ ਦੇ ਛੋਟੇ ਜਿਹੇ ਅੰਗੂਰ ਦੇ ਬਾਗ ਨੂੰ ਨਵੀਂ ਸ਼ਕਲ ਦੇਣ ਤੋਂ 38 ਸਾਲਾ ਬਾਅਦ, ਵੇਂਗਲਿਸ ਗਰਵੇਸਿਲੀਓ ਆਪਣੀ ਉਸ ਜਾਇਦਾਦ ਨੂੰ ਬੜੇ ਮਾਣ ਨਾਲ ਦੇਖਦੇ ਹਨ। ਜਿਥੋਂ ਦੇ ਅੰਗੂਰਾਂ ਨਾਲ ਦੇਸ਼ ਦੀ ਸਭ ਤੋਂ ਮਸ਼ਹੂਰ ਸ਼ਰਾਬ ਬਣਾਈ ਜਾਂਦੀ ਹੈ। ਇਸ ਵਪਾਰ 'ਚ 45 ਸਾਲਾ ਬਾਅਦ, ਗਰਵੇਸਿਲੀਓ ਨੇ ਆਖਿਆ ਕਿ ਆਮ ਜਿਹੀ ਜਾਣਕਾਰੀ ਨਾਲ ਗਲੋਬਲ ਵਾਰਮਿੰਗ ਜਿਹੀ ਸਮੱਸਿਆ ਨਾਲ ਵੀ ਨਜਿੱਠਿਆ ਜਾ ਸਕਦਾ ਹੈ।



ਉਨ੍ਹਾਂ ਅੱਗੇ ਆਖਿਆ ਕਿ ਇਹ ਯੂਨਾਨ ਦੇ ਸ਼ਰਾਬ ਬਣਾਉਣ ਵਾਲਿਆਂ ਲਈ ਅੰਗੂਰਾਂ ਦੀਆਂ ਅਸਲ ਕਿਸਮਾਂ ਵੱਲ ਵਾਪਸ ਜਾਣ ਦਾ ਮੌਕਾ ਹੈ ਅਤੇ ਅੰਗੂਰ ਉਗਾਉਣ ਲਈ ਠੀਕ ਜ਼ਮੀਨ ਦੀ ਚੋਣ ਕਰਨੀ ਹੋਵੇਗੀ। ਨਾਲ ਹੀ ਉਨ੍ਹਾਂ ਨੇ ਆਖਿਆ ਕਿ ਹਾਲ ਹੀ ਤੱਕ, ਅੰਗੂਰਾਂ ਦੀ ਬੇਲ ਹਰ ਥਾਂ ਉਗਾਈ ਜਾ ਰਹੀ ਸੀ। ਉੱਤਰੀ ਯੂਨਾਨ ਦਾ ਗ੍ਰੋਅਰਸ ਵੱਧਦੇ ਤਾਪਮਾਨ ਦੇ ਨਤੀਜਿਆਂ ਨੂੰ ਸਮਝਣ ਦੇ ਮਾਮਲੇ 'ਚ ਰਾਸ਼ਟਰ ਦਾ ਪਹਿਲਾ ਸ਼ਹਿਰ ਹੈ। ਇਹ ਦੇਸ਼ 'ਚ ਸ਼ਰਾਬ ਬਣਾਉਣ ਵਾਲੇ ਉੱਚ ਇਲਾਕਿਆਂ 'ਚੋਂ ਇਕ ਹੈ। ਗਰਵੇਸਿਲੀਓ ਨੇ ਆਖਿਆ ਕਿ ਤਾਪਮਾਨ ਵੱਧਣ ਦੇ ਚੱਲਦੇ ਅੰਗੂਰਾਂ ਦੇ ਪੱਕਣ ਦਾ ਸਮਾਂ 2 ਤੋਂ 3 ਹਫਤੇ ਤੱਕ ਘੱਟ ਹੋ ਗਿਆ ਹੈ। ਉਨ੍ਹਾਂ ਆਖਿਆ ਕਿ ਕੁਝ ਅੰਗੂਰ ਹਨ, ਜਿਨ੍ਹਾਂ ਦੇ ਜਲਦੀ ਪੱਕਣ ਨਾਲ ਉਨ੍ਹਾਂ 'ਚ ਸ਼ਰਾਬ ਦੀ ਮਾਤਰਾ ਵਧ ਜਾਂਦੀ ਹੈ। ਯੂਨਾਨ 'ਚ ਸ਼ਰਾਬ ਬਣਾਉਣ ਵਾਲਿਆਂ ਨੇ ਆਖਿਆ ਕਿ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਲਈ ਉਨ੍ਹਾਂ ਨੂੰ ਆਪਣੇ ਆਪ ਨੂੰ ਮੌਸਮ ਦੇ ਹਿਸਾਬ ਨਾਲ ਢਾਲਣਾ ਹੋਵੇਗਾ ਅਤੇ ਇਸ ਦੇ ਪ੍ਰਭਾਵ ਤੋਂ ਬਚਣ ਲਈ ਕਾਰਜ ਯੋਜਨਾ ਤਿਆਰ ਕਰਨੀ ਹੋਵੇਗੀ।

Khushdeep Jassi

This news is Content Editor Khushdeep Jassi