ਸਰਕਸ ਦੇ ਸ਼ੋਅ ਦੌਰਾਨ ਪਿੰਜ਼ਰੇ ਵਿਚੋਂ ਬਾਹਰ ਆ ਗਿਆ ਸ਼ੇਰ, ਹੋਇਆ ਬੁਰਾ ਹਾਲ(ਵੀਡੀਓ)

11/28/2017 10:48:07 AM

ਬੀਜਿੰਗ (ਬਿਊਰੋ)— ਚੀਨ ਦੇ ਸ਼ਾਂਗਜੀ ਸੂਬੇ ਦੇ ਇਕ ਪਿੰਡ ਲਿਨਫੇਨ ਵਿਚ ਸਰਕਸ ਦੇਖਣ ਗਏ ਲੋਕਾਂ ਦੀ ਜਾਨ 'ਤੇ ਬਣ ਆਈ। ਅਸਲ ਵਿਚ ਸਰਕਸ ਦੇ ਸ਼ੋਅ ਦੌਰਾਨ ਇਕ ਸ਼ੇਰ ਪਿੰਜ਼ਰੇ ਵਿਚੋਂ ਨਿਕਲ ਕੇ ਲੋਕਾਂ ਵਿਚ ਪਹੁੰਚ ਗਿਆ। ਇਸ ਮਗਰੋਂ ਲੋਕਾਂ ਵਿਚ ਹਫੜਾ-ਦਫੜੀ ਮਚ ਗਈ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

 

ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿਵੇਂ ਸ਼ੇਰ ਦੇ ਪਿੰਜ਼ਰੇ ਵਿਚੋਂ ਨਿਕਲਣ ਮਗਰੋਂ ਉੱਥੇ ਹਫੜਾ-ਦਫੜੀ ਮਚ ਗਈ। ਇਸ ਘਟਨਾ ਵਿਚ ਦੋ ਬੱਚੇ ਜ਼ਖਮੀ ਹੋ ਗਏ।