ਚੀਨ 'ਚ ਵਧੀ ਬੇਰੁਜ਼ਗਾਰੀ, ਨਿਰਾਸ਼ ਨੌਜਵਾਨਾਂ ਦਾ 'ਡਿਗਰੀ' ਤੋਂ ਵੱਧ ਦੇਵੀ-ਦੇਵਤਿਆਂ 'ਤੇ ਭਰੋਸਾ

06/24/2023 4:24:29 PM

ਬੀਜਿੰਗ- ਕੋਵਿਡ ਕਾਰਨ ਚੀਨ ਦੀ ਅਰਥ-ਵਿਵਸਥਾ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ, ਜਿਸ ਕਾਰਨ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਘਟੇ ਹਨ। ਇਸ ਕਾਰਨ ਕਈ ਨੌਜਵਾਨਾਂ ਦਾ ਆਪਣੀ ਡਿਗਰੀ ਨਾਲੋਂ ਦੇਵੀ-ਦੇਵਤਿਆਂ ਵਿੱਚ ਜ਼ਿਆਦਾ ਵਿਸ਼ਵਾਸ ਵੱਧ ਗਿਆ ਹੈ। ਚੀਨ ਦੇ ਟ੍ਰੈਵਲ ਪਲੇਟਫਾਰਮ ਕੁਨਾਰ ਦੇ ਅੰਕੜਿਆਂ ਦੇ ਅਨੁਸਾਰ, 2022 ਦੇ ਮੁਕਾਬਲੇ, ਇਸ ਸਾਲ ਦੀ ਪਹਿਲੀ ਤਿਮਾਹੀ ਵਿੱਚ ਮੰਦਰ ਵਿਚ ਦਰਸ਼ਨਾਂ ਲਈ ਆਉਣ ਵਾਲੇ ਲੋਕਾਂ ਦੀ ਗਿਣਤੀ ਵਿੱਚ 367 ਫ਼ੀਸਦੀ ਦਾ ਵਾਧਾ ਹੋਇਆ ਹੈ, ਅਜਿਹਾ ਲੱਗਦਾ ਹੈ ਕਿ ਉਹ ਆਪਣੀਆਂ ਡਿਗਰੀਆਂ ਨਾਲੋਂ ਦੇਵੀ-ਦੇਵਤਿਆਂ ਵਿੱਚ ਜ਼ਿਆਦਾ ਵਿਸ਼ਵਾਸ ਰੱਖਦੇ ਹਨ। 

ਬੇਰੁਜ਼ਗਾਰੀ ਦਾ ਸਾਹਮਣਾ ਕਰ ਰਹੇ ਨੌਜਵਾਨਾਂ ਵਿਚ ਸਭ ਤੋਂ ਵੱਧ ਗਿਣਤੀ Millennials ਅਤੇ Gen Z ਪੀੜ੍ਹੀ ਦੀ ਹੈ। ਇਸ ਸਾਲ ਮਈ ਵਿੱਚ 16 ਤੋਂ 24 ਸਾਲ ਦੀ ਉਮਰ ਦੇ ਨੌਜਵਾਨਾਂ ਦੀ ਬੇਰੁਜ਼ਗਾਰੀ ਦਰ 20.8 ਫ਼ੀਸਦੀ ਤੱਕ ਪਹੁੰਚ ਗਈ ਹੈ। ਪ੍ਰੋਫੈਸਰ ਐਮਿਲੀ ਬਾਮ ਦਾ ਕਹਿਣਾ ਹੈ ਪੂਰਵਜਾਂ ਦੀ ਪੂਜਾ ਦਾ ਚੀਨ ਵਿੱਚ ਲੰਬਾ ਇਤਿਹਾਸ ਰਿਹਾ ਹੈ। ਨੌਜਵਾਨ ਭਵਿੱਖ ਵਿੱਚ ਕੋਈ ਇੱਛਾ ਪੂਰੀ ਕਰਾਉਣ ਲਈ ਕਿਸੇ ਵੀ ਮ੍ਰਿਤਕ ਰਿਸ਼ਤੇਦਾਰ ਨੂੰ ਚੜ੍ਹਾਵਾ ਚੜ੍ਹਾਉਣ ਲਈ ਮੰਦਰ ਜਾ ਸਕਦੇ ਹਨ।

cherry

This news is Content Editor cherry