ਪਾਣੀ ਦੇ ਬੁਲਬੁਲੇ ਦੀ ਬਰਫ ''ਚ ਤਬਦੀਲ ਹੋਣ ਦੀ ਵੀਡੀਓ ਵਾਇਰਲ

01/08/2018 11:27:51 AM

ਓਟਾਵਾ(ਬਿਊਰੋ)— ਕਈ ਲੋਕਾਂ ਨੂੰ ਸਰਦੀਆਂ ਵਿਚ ਬਰਫ ਪੈਣਾ ਬਹੁਤ ਪਸੰਦ ਹੁੰਦਾ ਹੈ। ਇਸ ਲਈ ਉਹ ਠੰਡ ਦੇ ਮੌਸਮ ਵਿਚ ਵੀ ਬਰਫੀਲੀ ਥਾਵਾਂ 'ਤੇ ਜਾਣਾ ਜ਼ਿਆਦਾ ਪਸੰਦ ਕਰਦੇ ਹਨ। ਜੇਕਰ ਤੁਹਾਨੂੰ ਵੀ ਠੰਡ ਦਾ ਮੌਸਮ ਪਸੰਦ ਹੈ ਤਾਂ ਤੁਹਾਨੂੰ ਵੀ ਇਹ ਵੀਡੀਓ ਬਹੁਤ ਪਸੰਦ ਆਏਗੀ। ਇਸ ਵੀਡੀਓ ਵਿਚ ਤੁਸੀਂ ਪਾਣੀ ਦੇ ਬੁਲਬੁਲੇ ਵਿਚ ਬਰਫ ਜੰਮਦੇ ਹੋਏ ਦੇਖ ਸਕਦੇ ਹਨ। ਇਹ ਪਾਣੀ ਦੇ ਜੰਮੇ ਹੋਏ ਬੁਲਬੁਲੇ ਕਿਸੇ 'ਸਨੋਅ ਗਲੋਬ' ਤੋਂ ਘੱਟ ਨਹੀਂ ਲੱਗ ਰਹੇ ਹਨ। ਇਹ ਨਜ਼ਾਰਾ ਦੇਖਣ ਨੂੰ ਮਿਲਿਆ ਕੈਨੇਡਾ ਵਿਚ। ਉਥੇ ਤਾਪਮਾਨ ਘੱਟ ਹੋਣ ਤੋਂ ਬਾਅਦ ਲੋਕ #BubbleMadness 'ਤੇ ਕਈ ਵੀਡੀਓਜ਼ ਪਾ ਰਹੇ ਹਨ। ਫਿਲਹਾਲ ਕੈਨੇਡਾ ਅਤੇ ਯੂ. ਐਸ ਦੇ ਹਿੱਸਿਆਂ ਵਿਚ ਫ੍ਰੀਜਿੰਗ ਟੈਂਪਰੇਚਰ ਹੈ। ਬਬਲ ਨੂੰ ਇਸ ਤਰ੍ਹਾਂ ਸਨੋਅ ਵਿਚ ਬਦਲਦੇ ਹੋਏ ਦੇਖ ਕੇ ਲੋਕਾਂ ਨੂੰ ਕਾਫੀ ਮਜ਼ਾ ਆ ਰਿਹਾ ਹੈ।
ਇਸ ਦੀ ਸ਼ੁਰੂਆਤ ਕੈਨੇਡਾ ਦੇ ਸਟਰੋਮ ਚੈਸਰ ਅਤੇ ਫੋਟੋਗ੍ਰਾਫਰ ਕ੍ਰਿਸ ਰੈਟਜਲਾਫ ਨੇ ਕੀਤੀ। ਉਨ੍ਹਾਂ ਨੇ ਇਹ ਪੂਰਾ ਨਜ਼ਾਰਾ ਆਪਣੇ ਕੈਮਰੇ ਵਿਚ ਕੈਦ ਕੀਤਾ। ਇੰਨਾ ਹੀ ਨਹੀਂ ਉਨ੍ਹਾਂ ਨੇ ਬਬਲ ਬਣਾਉਣ ਦੇ ਬਾਰੇ ਵਿਚ ਜਾਣਕਾਰੀ ਵੀ ਦਿੱਤੀ ਤਾਂ ਕਿ ਦੂਜੇ ਲੋਕ ਵੀ ਮੈਜਿਕ ਬਬਲ ਬਣਾ ਸਕਣ।