ਆਸਟ੍ਰੇਲੀਆ ''ਚ ਕਰਵਾਇਆ ਗਿਆ ''ਸਾਂਝ ਪੰਜਾਬ ਦੀ'' ਪ੍ਰੋਗਰਾਮ, ਪੰਜਾਬੀ ਭਾਈਚਾਰੇ ਨੇ ਦਾਨ ਦਿੱਤੀ ਵੱਡੀ ਰਾਸ਼ੀ

10/10/2017 12:24:00 PM

ਵਿਕਟੋਰੀਆ,(ਬਿਊਰੋ)— ਆਸਟ੍ਰੇਲੀਆ ਦੇ ਵਿਕਟੋਰੀਆ 'ਚ ਨਿਊਜ਼ੀਲੈਂਡ-ਆਸਟ੍ਰੇਲੀਆ ਪੰਜਾਬੀ ਸੱਭਿਆਚਾਰ ਐਸੋਸੀਏਸ਼ਨ ਵਲੋਂ 'ਸਾਂਝ ਪੰਜਾਬ ਦੀ' ਸਾਲਾਨਾ ਪ੍ਰੋਗਰਾਮ ਕਰਵਾਇਆ ਗਿਆ। ਖਾਸ ਗੱਲ ਇਹ ਹੈ ਕਿ 'ਚ ਨਿਊਜ਼ੀਲੈਂਡ-ਆਸਟ੍ਰੇਲੀਆ ਸੱਭਿਆਚਾਰ ਐਸੋਸੀਏਸ਼ਨ ਵਲੋਂ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਮੈਲਬੌਰਨ 'ਚ ਸਥਿਤ ਬੱਚਿਆਂ ਦੇ ਹਸਪਤਾਲ ਰੌਇਲ ਚਿਲਡਰਨ ਹਸਪਤਾਲ ਲਈ 17,000 ਡਾਲਰ ਦੀ ਮਦਦ ਰਾਸ਼ੀ ਦਾਨ ਦਿੱਤੀ ਗਈ। 


ਇਸ ਪ੍ਰੋਗਰਾਮ 'ਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਨੇ ਆਪਣੀ ਕਲਾਕਾਰੀ ਦੇ ਜੌਹਰ ਦਿਖਾਏ। ਪ੍ਰੋਗਰਾਮ ਦੀ ਪ੍ਰਬੰਧਕੀ ਕਮੇਟੀ ਨੇ ਕਿਹਾ ਕਿ ਪ੍ਰੋਗਰਾਮ ਨੂੰ ਕਰਵਾਉਣ ਦਾ ਮਕਸਦ ਆਉਣ ਵਾਲੀ ਪੀੜ੍ਹੀ ਨੂੰ ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਪੰਜਾਬੀ ਸੰਗੀਤ ਨਾਲ ਜੋੜਨਾ ਹੈ। ਨਿਊਜ਼ੀਲੈਂਡ-ਆਸਟ੍ਰੇਲੀਆ ਪੰਜਾਬੀ ਸੱਭਿਆਚਾਰ ਐਸੋਸੀਏਸ਼ਨ ਵਲੋਂ 'ਸਾਂਝ ਪੰਜਾਬ ਦੀ' ਦਾ ਇਹ 7ਵਾਂ ਸਲਾਨਾ ਪ੍ਰੋਗਰਾਮ ਸੀ, ਜਿਸ 'ਚ 700 ਲੋਕਾਂ ਨੇ ਹਿੱਸਾ ਲਿਆ। ਐਸੋਸੀਏਸ਼ਨ ਵਲੋਂ ਇਹ ਪ੍ਰੋਗਰਾਮ 2011 'ਚ ਸ਼ੁਰੂ ਕੀਤਾ ਗਿਆ। ਨਿਊਜ਼ੀਲੈਂਡ ਅਤੇ ਆਸਟ੍ਰੇਲੀਆ 'ਚ ਰਹਿੰਦੇ ਪੰਜਾਬੀ ਪਰਿਵਾਰਾਂ ਦੇ ਇਕ ਛੋਟੇ ਜਿਹੇ ਸਮੂਹ ਨੇ ਇਕੱਠੇ ਹੋਏ ਨਿਊਜ਼ੀਲੈਂਡ-ਆਸਟ੍ਰੇਲੀਆ ਪੰਜਾਬੀ ਸੱਭਿਆਚਾਰ ਐਸੋਸੀਏਸ਼ਨ ਦਾ ਗਠਨ ਕੀਤਾ।