ਹੋਲੀ ਦੇ ਰੰਗਾਂ 'ਚ ਰੰਗਿਆ ਅਮਰੀਕਾ; ਨਿਊਯਾਰਕ 'ਚ ਹਜ਼ਾਰਾਂ ਲੋਕਾਂ ਨੇ ਮਨਾਇਆ ਤਿਉਹਾਰ (ਵੀਡੀਓ)

03/27/2024 10:17:40 AM

ਇੰਟਰਨੈਸ਼ਨਲ ਡੈਸਕ: ਹੋਲੀ ਦਾ ਤਿਉਹਾਰ ਦੇਸ਼ ਹੀ ਨਹੀਂ ਸਗੋਂ ਦੁਨੀਆ ਦੇ ਕਈ ਹਿੱਸਿਆਂ 'ਚ ਮਨਾਇਆ ਗਿਆ। ਅਮਰੀਕਾ ਵਿਚ ਨਿਊਯਾਰਕ ਦੇ ਸਾਊਥ ਸਟ੍ਰੀਟ ਸੀਪੋਰਟ 'ਤੇ ਹੋਲੀ ਦੇ ਤਿਉਹਾਰ ਦਾ ਉਤਸ਼ਾਹ ਦੇਖਣ ਨੂੰ ਮਿਲਿਆ। ਇੱਥੇ 7 ਹਜ਼ਾਰ ਤੋਂ ਵੱਧ ਭਾਰਤੀ ਅਤੇ ਅਮਰੀਕੀ ਲੋਕਾਂ ਨੇ ਮਿਲ ਕੇ ਰੰਗਾਂ ਦਾ ਤਿਉਹਾਰ ਮਨਾਇਆ।

ਨਿਊਯਾਰਕ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਭਾਰਤ ਦੀ ਸੱਭਿਆਚਾਰਕ ਅਤੇ ਰਸੋਈ ਵਿਭਿੰਨਤਾ ਨੂੰ ਉਜਾਗਰ ਕਰਨ ਵਾਲੀ 'ਵਨ ਡਿਸਟ੍ਰਿਕਟ ਵਨ ਪ੍ਰੋਡਕਟ' (ODOP) ਪਹਿਲਕਦਮੀ ਦਾ ਪ੍ਰਦਰਸ਼ਨ ਕਰਕੇ ਜਸ਼ਨ ਨੂੰ ਵਿਸ਼ੇਸ਼ ਬਣਾਇਆ। ਸਾਊਥ ਸਟ੍ਰੀਟ ਸੀਪੋਰਟ 'ਤੇ ਉਤਸ਼ਾਹ ਦਾ ਮਾਹੌਲ ਸੀ। ਇੱਥੇ ਲੋਕ ਇੱਕ ਦੂਜੇ ਨੂੰ ਜੱਫੀ ਪਾਉਂਦੇ ਹੋਏ ਦੇਖੇ ਗਏ। ਉਨ੍ਹਾਂ ਨੇ ਇਕ ਦੂਜੇ ਨੂੰ ਰੰਗਾਂ ਨਾਲ ਰੰਗਿਆ ਅਤੇ ਬਾਲੀਵੁੱਡ ਸੰਗੀਤ ਅਤੇ ਢੋਲ ਦੀ ਬੀਟ 'ਤੇ ਜ਼ੋਰਦਾਰ ਡਾਂਸ ਕੀਤਾ। ਭਾਰਤ ਦੇ ਕੌਂਸਲੇਟ ਜਨਰਲ ਨੇ ਭਾਰਤੀ ਪਕਵਾਨਾਂ ਦਾ ਵੀ ਪ੍ਰਬੰਧ ਕੀਤਾ ਸੀ। ਇੱਥੇ ਸਭ ਤੋਂ ਵੱਧ ਜੋ ਚੀਜ਼ ਪਸੰਦ ਕੀਤੀ ਜਾ ਰਹੀ ਸੀ ਉਹ ਸੀ ਭਾਰਤੀ ਮਾਨਸੂਨ ਮਾਲਾਬਾਰ ਕੌਫੀ। ਹਰ ਕੋਈ ਇਸ ਕੌਫੀ ਦਾ ਆਨੰਦ ਲੈ ਰਿਹਾ ਸੀ। ਇਸ ਤੋਂ ਇਲਾਵਾ ਲੋਕਾਂ ਨੇ ਬਾਜਰੇ ਦੀਆਂ ਕੂਕੀਜ਼ ਅਤੇ ਚਾਕਲੇਟਾਂ ਦਾ ਆਨੰਦ ਮਾਣਿਆ।

 

ਪੜ੍ਹੋ ਇਹ ਅਹਿਮ ਖ਼ਬਰ-ਯੂ.ਕੇ. ਸਰਕਾਰ ਨੇ ਭਾਰਤ ਜਾਣ ਵਾਲੇ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਕੀਤੀ ਜਾਰੀ

ਰਾਸ਼ਟਰਪਤੀ ਬਾਈਡੇਨ ਨੇ ਦਿੱਤੀ ਵਧਾਈ

ਨਿਊਯਾਰਕ ਵਿਚ ਭਾਰਤ ਦੇ ਕੌਂਸਲੇਟ ਜਨਰਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਕਿਹਾ ਕਿ ਨਿਊਯਾਰਕ ਵਿਚ ਸਾਊਥ ਸਟ੍ਰੀਟ ਸੀਪੋਰਟ 'ਤੇ 7000 ਤੋਂ ਵੱਧ ਭਾਰਤੀਆਂ ਅਤੇ ਅਮਰੀਕੀਆਂ ਨੇ ਹੋਲੀ ਮਨਾਈ। ਰਾਸ਼ਟਰਪਤੀ ਜੋਅ ਬਾਈਡੇਨ ਨੇ ਵੀ ਸੋਮਵਾਰ ਨੂੰ ਹੋਲੀ ਦੀ ਸ਼ੱੁਭਕਾਮਨਾ ਦਿੱਤੀ। ਬਾਈਡੇਨ ਨੇ ਸੋਸ਼ਲ ਮੀਡੀਆ 'ਤੇ ਇਕ ਵਧਾਈ ਸੰਦੇਸ਼ 'ਚ ਕਿਹਾ ਕਿ ਦੁਨੀਆ ਭਰ 'ਚ ਲੱਖਾਂ ਲੋਕ ਬਸੰਤ ਅਤੇ ਹੋਲੀ ਦੀ ਆਮਦ ਦਾ ਜਸ਼ਨ ਗੁਲਾਲ ਅਤੇ ਸ਼ਾਨਦਾਰ ਰੰਗਾਂ ਨਾਲ ਮਨਾ ਰਹੇ ਹਨ। ਜਿਲ ਬਾਈਡੇਨ ਅਤੇ ਮੈਂ ਰੰਗਾਂ ਦੇ ਤਿਉਹਾਰ ਨੂੰ ਬਹੁਤ ਉਤਸ਼ਾਹ ਨਾਲ ਮਨਾਉਣ ਵਾਲਿਆਂ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੰਦਾ ਹਾਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 

Vandana

This news is Content Editor Vandana