ਪਾਕਿ ਮੰਤਰੀ ਨੇ ਉਡਾਇਆ ਰਾਫੇਲ ਹਥਿਆਰ ਪੂਜਾ ਦਾ ਮਜ਼ਾਕ, ਟਵਿੱਟਰ ਯੂਜ਼ਰਸ ਨੇ ਉਡਾਈਆਂ ਧੱਜੀਆਂ

10/10/2019 5:17:37 PM

ਇਸਲਾਮਾਬਾਦ— ਪਾਕਿਸਤਾਨ ਦੀ ਇਮਰਾਨ ਸਰਕਾਰ 'ਚ ਮੰਤਰੀ ਫਵਾਦ ਚੌਧਰੀ ਨੇ ਭਾਰਤ ਨੂੰ ਮਿਲੇ ਫ੍ਰਾਂਸੀਸੀ ਲੜਾਕੂ ਜਹਾਜ਼ ਰਾਫੇਲ ਦਾ ਮਜ਼ਾਕ ਉਡਾਇਆ ਹੈ। ਵੀਰਵਾਰ ਨੂੰ ਫਵਾਦ ਚੌਧਰੀ ਨੇ ਤਸਵੀਰ ਸਾਂਝੀ ਕੀਤੀ, ਜਿਸ 'ਚ ਰਾਫੇਲ ਜਹਾਜ਼ 'ਚ ਨਿੰਬੂ-ਮਿਰਚ ਟੰਗ ਕੇ ਉਸ ਦਾ ਮਜ਼ਾਕ ਉਡਾਇਆ ਗਿਆ। ਜ਼ਿਕਰਯੋਗ ਹੈ ਕਿ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 8 ਅਕਤੂਬਰ ਨੂੰ ਭਾਰਤ ਦਾ ਪਹਿਲਾ ਰਾਫੇਲ ਰਿਸੀਵ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਹਥਿਆਰ ਪੂਜਾ ਵੀ ਕੀਤੀ ਸੀ ਤੇ ਇਸ ਦੌਰਾਨ ਰਾਫੇਲ ਦੇ ਅੱਗੇ ਨਿੰਬੂ ਵੀ ਰੱਖੇ ਗਏ ਸਨ।

ਪਾਕਿਸਤਾਨੀ ਮੰਤਰੀ ਦੇ ਇਸੇ ਟਵੀਟ 'ਤੇ ਭਾਰਤੀ ਟਵਿੱਟਰ ਯੂਜ਼ਰਸ ਨੇ ਮੰਤਰੀ ਦੀਆਂ ਧੱਜੀਆਂ ਉਡਾ ਦਿੱਤੀਆਂ। ਜੰਮੂ-ਕਸ਼ਮੀਰ ਦੇ ਮਸਲੇ 'ਤੇ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਤਣਾਅ ਚੱਲ ਰਿਹਾ ਹੈ। ਪਾਕਿਸਤਾਨ ਖੁਦ ਲਗਾਤਾਰ ਕਈ ਮੋਰਚਿਆਂ 'ਤੇ ਘਿਰਿਆ ਹੋਇਆ ਹੈ ਤੇ ਉਸ ਨੂੰ ਲਗਾਤਾਰ ਕਈ ਮਸਲਿਆਂ 'ਤੇ ਮੂੰਹ ਦੀ ਖਾਣੀ ਪਈ ਹੈ। ਇਹੀ ਕਾਰਨ ਹੈ ਪਾਕਿਸਤਾਨ ਇਸ ਤਰ੍ਹਾਂ ਦੀਆਂ ਹਰਕਤਾਂ ਕਰ ਰਿਹਾ ਹੈ ਤੇ ਆਪਣੇ ਦੁੱਖ ਨੂੰ ਇਸ ਤਰ੍ਹਾਂ ਨਾਲ ਸੋਸ਼ਲ ਮੀਡੀਆ 'ਤੇ ਜ਼ਾਹਿਰ ਕਰ ਰਿਹਾ ਹੈ। ਫਵਾਦ ਚੌਧਰੀ ਨੇ ਜਦੋਂ ਟਵਿਟਰ 'ਤੇ ਇਹ ਤਸਵੀਰ ਪੋਸਟ ਕੀਤੀ ਤਾਂ ਭਾਰਤੀ ਯੂਜ਼ਰਸ ਨੇ ਇਸ ਦਾ ਕਰਾਰਾ ਜਵਾਬ ਦਿੱਤਾ।

ਕੁਝ ਭਾਰਤੀ ਯੂਜ਼ਰਸ ਨੇ ਲਿਖਿਆ ਕਿ ਤੁਸੀਂ ਰਾਫੇਲ ਦੀ ਗੱਲ ਕਰ ਰਹੇ ਹੋ। ਕੀ ਤੁਹਾਡੀ ਰਾਫੇਲ ਦਾ ਇਕ ਟਾਇਰ ਖਰੀਦਣ ਦੀ ਵੀ ਔਕਾਤ ਹੈ।

ਇਸ ਤੋਂ ਇਲਾਵਾ ਕੁਝ ਯੂਜ਼ਰਸ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਵੀ ਮਜ਼ਾਕ ਉਡਾਇਆ ਤੇ ਫੋਟੋਸ਼ਾਪਡ ਤਸਵੀਰਾਂ ਪੋਸਟ ਕਰਕੇ ਲਿਖਿਆ ਕਿ ਤੁਸੀਂ ਸਾਨੂੰ ਪ੍ਰਮਾਣੂ ਜੰਦ ਦੀ ਧਮਕੀ ਦਿੰਦੇ ਹੋ। ਇਸ ਦੇ ਨਾਲ ਹੀ ਕੁਝ ਯੂਜ਼ਰਸ ਨੇ ਪਾਕਿਸਤਾਨੀ ਦੀ ਟੈਕਨਾਲੋਜੀ ਦਾ ਮਜ਼ਾਕ ਵੀ ਉਡਾਇਆ।

Baljit Singh

This news is Content Editor Baljit Singh