ਪ੍ਰਧਾਨ ਮੰਤਰੀ ਮੋਦੀ ਨੂੰ ਪਾਕਿ ਪੀ.ਐਮ. ਨੇ ਲਿਖੀ ਚਿੱਠੀ

06/08/2019 3:25:39 PM

ਇਸਲਾਮਾਬਾਦ (ਏਜੰਸੀ)- ਇਨ੍ਹੀਂ ਦਿਨੀਂ ਬਹੁਤ ਗੰਭੀਰ ਆਰਥਿਕ ਸੰਕਟ ਤੋਂ ਲੰਘ ਰਹੇ ਪਾਕਿਸਤਾਨ ਵਿਚ ਖਾਣ ਨੂੰ ਭਾਵੇਂ ਹੀ ਪੈਸੇ ਨਹੀਂ ਹੋਣ ਪਰ ਅੱਤਵਾਦੀਆਂ ਨੂੰ ਪਾਲਿਆ ਜਾ ਰਿਹਾ ਹੈ। ਹਾਲਾਂਕਿ, ਇਸੇ ਅੱਤਵਾਦ ਨੂੰ ਲੈ ਕੇ ਕੌਮਾਂਤਰੀ ਦਬਾਅ, ਖਾਲੀ ਖਜ਼ਾਨੇ ਅਤੇ ਭਾਰਤ ਦੇ ਸਖ਼ਤ ਰੁਖ ਤੋਂ ਪ੍ਰੇਸ਼ਾਨ ਪਾਕਿਸਤਾਨ ਹੁਣ ਗੱਲਬਾਤ ਲਈ ਰਾਹ ਭਾਲ ਰਿਹਾ ਹੈ। ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਆਰਤੀ ਹਮਰੁਤਬਾ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਕਸ਼ਮੀਰ ਸਮੇਤ ਸਾਰੇ ਮਸਲਿਆਂ 'ਤੇ ਗੱਲਬਾਤ ਦੀ ਇੱਛਾ ਜਤਾਈ ਹੈ। ਕਿਹਾ ਹੈ ਕਿ ਪਾਕਿਸਤਾਨ ਗੱਲਬਾਤ ਨਾਲ ਸਾਰੇ ਵਿਵਾਦਾਂ ਨੂੰ ਹੱਲ ਕਰਨਾ ਚਾਹੁੰਦੇ ਹਨ। ਪਾਕਿ ਪੀ.ਐਮ. ਇਮਰਾਨ ਨੇ ਇਹ ਚਿੱਠੀ ਮੀਡੀਆ ਵਿਚ ਆਈ ਉਸ ਖਬਰ ਤੋਂ ਬਾਅਦ ਲਿਖੀ ਹੈ ਜਿਸ ਵਿਚ ਕਿਹਾ ਗਿਆ ਸੀ ਕਿ ਐਸ.ਸੀ.ਓ. ਸੰਮੇਲਨ ਦੌਰਾਨ ਬਿਸ਼ਕੇਕ ਵਿਚ ਪਾਕਿਸਤਾਨ ਨਾਲ ਦੋ ਪੱਖੀ ਮੁਲਾਕਾਤ ਤੋਂ ਭਾਰਤ ਨੇ ਮਨਾਂ ਕਰ ਦਿੱਤਾ ਹੈ। ਬਿਸ਼ਕੇਕ ਵਿਚ ਮੋਦੀ ਅਤੇ ਇਮਰਾਨ ਹਿੱਸਾ ਲੈਣ ਜਾਣਗੇ। ਸ਼ੁੱਕਰਵਾਰ ਨੂੰ ਹੀ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਆਪਣੇ ਭਾਰਤੀ ਹਮਰੁਤਬਾ ਐਸ ਜੈਸ਼ੰਕਰ ਨੂੰ ਚਿੱਠੀ ਲਿਖ ਕੇ ਸਾਰੇ ਮਸਲਿਆਂ 'ਤੇ ਗੱਲਬਾਤ ਦੀ ਇੱਛਾ ਦਾ ਇਜ਼ਹਾਰ ਕੀਤਾ ਅਤੇ ਖੇਤਰ ਵਿਚ ਸ਼ਾਂਤੀ ਬਣਾਈ ਰੱਖਣ ਦੀਆਂ ਕੋਸ਼ਿਸ਼ਾਂ ਲਈ ਵਚਨਬੱਧਤਾ ਜਤਾਈ।

ਲੋਕ ਸਭਾ ਚੋਣਾਂ ਵਿਚ ਜਿੱਤ ਤੋਂ ਬਾਅਦ ਮੋਦੀ ਨੂੰ ਫੋਨ 'ਤੇ ਵਧਾਈ ਦਿੰਦੇ ਹੋਏ ਇਮਰਾਨ ਨੇ ਗੱਲਬਾਤ ਸ਼ੁਰੂ ਕਰਨ ਦੀ ਇੱਛਾ ਜਤਾਈ ਸੀ ਪਰ ਮੋਦੀ ਨੇ ਜਵਾਬ ਵਿਚ ਪਹਿਲਾਂ ਹਿੰਸਾ ਅਤੇ ਅੱਤਵਾਦ ਨੂੰ ਖਤਮ ਕਰਕੇ ਭਰੋਸਾ ਕਾਇਮ ਕਰਨ ਨੂੰ ਜ਼ਰੂਰੀ ਦੱਸਿਆ ਸੀ। ਹੁਣ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਮੋਦੀ ਨੂੰ ਚਿੱਠੀ ਲਿਖੀ ਹੈ। ਚਿੱਠੀ ਵਿਚ ਖੇਤਰੀ ਵਿਕਾਸ ਲਈ ਦੋਹਾਂ ਦੇਸ਼ਾਂ ਦੇ ਨਾਲ ਕੰਮ ਕਰਨ ਨੂੰ ਜ਼ਰੂਰੀ ਦੱਸਿਆ ਗਿਆ ਹੈ। ਇਸ ਨਾਲ ਦੋਹਾਂ ਦੇਸ਼ਾਂ ਦੇ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਣ ਵਿਚ ਮਦਦ ਮਿਲੇਗੀ। ਵਿਵਾਦਾਂ ਨੂੰ ਸੁਲਝਾਉਣ ਲਈ ਗੱਲਬਾਤ ਇਕੋ ਇਕ ਜ਼ਰੀਆ ਦੱਸਿਆ ਗਿਆ ਹੈ।

ਫਰਵਰੀ ਵਿਚ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਸੀ.ਆਰ.ਪੀ.ਐਫ. ਦੇ ਕਾਫਲੇ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਦੋਵੇਂ ਦੇਸ਼ ਜੰਗ ਦੀ ਕਗਾਰ 'ਤੇ ਪਹੁੰਚ ਗਏ ਸਨ। 26 ਫਰਵਰੀ ਨੂੰ ਭਾਰਤੀ ਏਅਰ ਫੋਰਸ ਦੇ ਜਹਾਜ਼ਾਂ ਨੇ ਪਾਕਿਸਤਾਨ ਵਿਚ ਦਾਖਲ ਹੋ ਕੇ ਬਾਲਾਕੋਟ ਸਥਿਤ ਅੱਤਵਾਦੀ ਕੈਂਪ 'ਤੇ ਹਮਲਾ ਕੀਤਾ ਸੀ ਅਤੇ ਸੈਂਕੜੇ ਅੱਤਵਾਦੀ ਮਾਰ ਦਿੱਤੇ ਗਏ ਸਨ। ਅਗਲੇ ਦਿਨ ਪਾਕਿਸਤਾਨ ਨੇ ਵੀ ਜੰਮੂ-ਕਸ਼ਮੀਰ ਵਿਚ ਜਵਾਬੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਭਾਰਤੀ ਏਅਰਫੋਰਸ ਨੇ ਸਾਵਧਾਨ ਹੋਣ ਕਾਰਨ ਉਸ ਦੇ ਜਹਾਜ਼ਾਂ ਨੂੰ ਵਾਪਸ ਭੱਜਣਾ ਪਿਆ ਸੀ। ਇਸ ਤਣਾਅ ਨੂੰ ਖਤਮ ਕਰਨ ਅਤੇ ਇਕੱਠੇ ਕੰਮ ਕਰਨ ਦੀ ਇੱਛਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ 26 ਮਈ ਦੀ ਟੀਵੀ ਵਾਰਤਾ ਵਿਚ ਜਤਾਈ ਸੀ।

Sunny Mehra

This news is Content Editor Sunny Mehra