ਇਮਰਾਨ ਖਾਨ ਦੇ ਦੋਵੇਂ ਮੋਬਾਈਲ ਚੋਰੀ, ਕੀ ਕਤਲ ਤੋਂ ਬਾਅਦ ਖੁਲਾਸੇ ਵਾਲੀ ਰਿਕਾਰਡਿੰਗ ਲੱਭ ਰਹੇ ਹਨ ਦੁਸ਼ਮਣ?

05/17/2022 10:12:03 AM

ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਉਨ੍ਹਾਂ ਦੇ ਕਤਲ ਦੀ ਸਾਜ਼ਿਸ਼ ਰਚਨ ਵਾਲੇ ਸਾਰੇ ਲੋਕਾਂ ਦੇ ਨਾਂ ਉਜਾਗਰ ਕਰਨ ਵਾਲੀ ਇਕ ਵੀਡੀਓ ਕਲਿੱਪ ਬਣਾਉਣ ਦਾ ਦਾਅਵਾ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦੇ 2 ਮੋਬਾਇਲ ਫੋਨ ਚੋਰੀ ਹੋ ਗਏ। ਇਹ ਜਾਣਕਾਰੀ ਸੋਮਵਾਰ ਨੂੰ ਸਾਹਮਣੇ ਆਈ। ਖਾਨ ਦੇ ਬੁਲਾਰੇ ਸ਼ਹਿਬਾਜ਼ ਗਿੱਲ ਨੇ ਟਵੀਟ ਕੀਤਾ ਕਿ ਖਾਨ ਸ਼ਨੀਵਾਰ ਨੂੰ ਸਿਆਲਕੋਟ ’ਚ ਰੈਲੀ ਨੂੰ ਸੰਬੋਧਨ ਕਰਨ ਗਏ ਸਨ। ਉਦੋਂ ਸਿਆਲਕੋਟ ਹਵਾਈ ਅੱਡੇ ’ਤੇ ਉਨ੍ਹਾਂ ਦੇ ਫੋਨ ਚੋਰੀ ਹੋ ਗਏ।

ਇਹ ਵੀ ਪੜ੍ਹੋ: ਸਾਵਧਾਨ, ਭੇਦਭਰੀ ਹੈਪੇਟਾਈਟਸ ਨੇ 21 ਦੇਸ਼ਾਂ ’ਚ ਪਸਾਰੇ ਪੈਰ, ਹੁਣ ਤੱਕ ਇਕ ਦਰਜਨ ਬੱਚਿਆਂ ਦੀ ਮੌਤ

ਸਾਬਕਾ ਪ੍ਰਧਾਨ ਮੰਤਰੀ ਨੇ ਰੈਲੀ ਵਿਚ ਆਪਣੇ ਸਮਰਥਕਾਂ ਨੂੰ ਕਿਹਾ ਕਿ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ ਅਤੇ ਉਨ੍ਹਾਂ ਨੇ 'ਸਾਰੇ ਸਾਜ਼ਿਸ਼ਕਾਰਾਂ' ਦਾ ਨਾਮ ਉਜਾਗਰ ਕਰਦੇ ਹੋਏ ਇਕ ਵੀਡੀਓ ਰਿਕਾਰਡ ਕੀਤੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ (ਖਾਨ ਦਾ) ਕਤਲ ਹੋਇਆ ਤਾਂ ਇਸ ਸਥਿਤੀ ਵਿਚ ਇਸ ਵੀਡੀਓ ਨੂੰ ਜਾਰੀ ਕੀਤਾ ਜਾਵੇਗਾ। ਗਿੱਲ ਨੇ ਕਿਹਾ ਕਿ ਇਕ ਪਾਸੇ ਤਾਂ ਇਮਰਾਨ ਖਾਨ ਨੂੰ ਜਾਣਬੁੱਝ ਕੇ ਕੋਈ ਸੁਰੱਖਿਆ ਮੁਹੱਈਆ ਨਹੀਂ ਕਰਾਈ ਗਈ ਅਤੇ ਦੂਜੇ ਪਸੇ ਉਨ੍ਹਾਂ ਦੇ 2 ਮੋਬਾਇਲ ਚੋਰੀ ਹੋ ਗਏ। ਸਾਬਕਾ ਸਲਾਹਕਾਰ ਨੇ ਕਿਸੇ ਦਾ ਨਾਂ ਲਏ ਬਿਨ੍ਹਾਂ ਕਿਹਾ ਕਿ ਤੁਸੀਂ ਪੂਰੀ ਤਰ੍ਹਾਂ ਗੁੰਮਰਾਹ ਹੋ, ਕਿਉਂਕਿ ਖਾਨ ਨੇ ਜੋ ਵੀਡੀਓ ਰਿਕਾਰਡ ਕੀਤੇ ਹਨ, ਉਹ ਇਨ੍ਹਾਂ ਫੋਨਾਂ ’ਚ ਨਹੀਂ ਹਨ। ਇਸ ਚੋਰੀ ਸਬੰਧੀ ਗਿੱਲ ਦੀ ਟਿੱਪਣੀ ’ਤੇ ਸਰਕਾਰ ਵੱਲੋਂ ਤੁਰੰਤ ਕੋਈ ਪ੍ਰਤੀਕ੍ਰਿਆ ਨਹੀਂ ਆਈ।

ਇਹ ਵੀ ਪੜ੍ਹੋ: ਇਮਰਾਨ ਨੂੰ ਸਤਾ ਰਿਹੈ ਆਪਣੇ ਕਤਲ ਦਾ ਡਰ, ਰਿਕਾਰਡ ਕੀਤੀ ਵੀਡੀਓ 'ਮੌਤ' ਤੋਂ ਬਾਅਦ ਹੋਵੇਗੀ ਨਸ਼ਰ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 

 

cherry

This news is Content Editor cherry