ਇਮਰਾਨ ਖਾਨ ਨੇ ਮੁੱਖ ਚੋਣ ਕਮਿਸ਼ਨਰ ਅਹੁਦੇ ਲਈ ਤਿੰਨ ਨਾਵਾਂ ਦੀ ਕੀਤੀ ਸਿਫਾਰਿਸ਼

12/05/2019 8:18:08 PM

ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮੁੱਖ ਚੋਣ ਕਮਿਸ਼ਨਰ ਅਹੁਦੇ ਦੇ ਲਈ ਵੀਰਵਾਰ ਨੂੰ ਤਿੰਨ ਨਾਵਾਂ ਦੀ ਸਿਫਾਰਿਸ਼ ਕੀਤੀ ਹੈ। ਉਥੇ ਹੀ ਸੱਤਾਧਾਰੀ ਦਲ ਤੇ ਵਿਰੋਧੀ ਧਿਰ ਦੇ ਵਿਚਾਲੇ ਅਹੁਦੇ ਦੀ ਨਿਯੁਕਤੀ ਨੂੰ ਲੈ ਕੇ ਵਿਰੋਧ ਜਾਰੀ ਰਿਹਾ।

ਜਿਓ ਨਿਊਜ਼ ਦੇ ਹਵਾਲੇ ਨਾਲ ਦਿੱਤੀ ਗਈ ਖਬਰ ਵਿਚ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਖਾਨ ਨੇ ਸੀਈਸੀ ਅਹੁਦੇ ਦੇ ਲਈ ਫਜ਼ਲ ਅੱਬਾਸ, ਬਾਬਰ ਯਾਕੂਬ ਤੇ ਆਰਿਫ ਖਾਨ ਦੇ ਨਾਵਾਂ ਦੀ ਸਿਫਾਰਿਸ਼ ਕੀਤੀ ਹੈ। ਇਹ ਸਿਫਾਰਿਸ਼ ਜਸਟਿਸ (ਸੇਵਾਮੁਕਤ) ਸਰਦਾਰ ਮੁਹੰਮਦ ਰਜ਼ਾ ਦੇ ਕਾਰਜਕਾਲ ਦੇ ਆਖਰੀ ਦਿਨ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਵਿਰੋਧੀ ਧਿਰ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਮਾਮਲੇ ਵਿਚ ਦਖਲ ਦੇਣ ਦਾ ਅਪੀਲ ਕੀਤੀ ਸੀ। ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੇ ਪ੍ਰਧਾਨ ਤੇ ਕੌਮੀ ਅਸੈਂਬਲੀ ਦੇ ਵਿਰੋਧੀ ਨੇਤਾ ਸ਼ਾਹਬਾਜ਼ ਸ਼ਰੀਫ ਨੇ ਸੀਈਸੀ ਅਹੁਦੇ ਲਈ ਨਾਸਿਰ ਮਹਿਮੂਦ ਖੋਸਾ, ਜਲੀਲ ਅੱਬਾਸ ਜਿਲਾਨੀ ਤੇ ਅਖਲਾਕ ਅਹਿਮਦ ਤਰਾਰ ਦੇ ਨਾਵਾਂ ਦੀ ਸਿਫਾਰਿਸ਼ ਕੀਤੀ ਸੀ। ਸੰਸਦੀ ਕਮੇਟੀ ਦੀ ਬੁੱਧਵਾਰ ਨੂੰ ਹੋਈ ਬੈਠਕ ਵਿਚ ਈਸੀਪੀ ਦੇ ਮੈਂਬਰਾਂ ਨੂੰ ਲੈ ਕੇ ਸੱਤਾਧਾਰੀ ਦਲ ਤੇ ਵਿਰੋਧੀ ਧਿਰ ਦੇ ਵਿਚਾਲੇ ਤਣਾਅ ਰਿਹਾ ਕਿਉਂਕਿ ਦੋਵੇਂ ਪੱਖ ਆਪਣੇ ਰੁਖ 'ਤੇ ਅੜੇ ਰਹੇ। 

Baljit Singh

This news is Content Editor Baljit Singh