ਆਈ. ਐੱਸ. ਆਈ. ਚੀਫ ਦੀ ਨਿਯੁਕਤੀ ’ਤੇ ਪਾਕਿ ਸਰਕਾਰ ਤੇ ਫੌਜ ’ਚ ਵਿਵਾਦ, ਖਤਰੇ ’ਚ ਇਮਰਾਨ ਦੀ ਕੁਰਸੀ

10/17/2021 3:33:36 PM

ਇਸਲਾਮਾਬਾਦ (ਬਿਊਰੋ)– ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਫੌਜ ਮੁਖੀ ਜਨਰਲ ਕਮਰ ਜਾਵੇਦ ਵਿਚਾਲੇ ਆਈ. ਐੱਸ. ਆਈ. ਦੇ ਨਵੇਂ ਮੁਖੀ ਦੀ ਨਿਯੁਕਤੀ ਨੂੰ ਲੈ ਕੇ ਮਤਭੇਦ ਸਾਹਮਣੇ ਆਏ ਹਨ। ਪਾਕਿਸਤਾਨੀ ਫੌਜ ਨੇ ਪਿਛਲੇ ਹਫਤੇ 6 ਅਕਤੂਬਰ ਨੂੰ ਐਲਾਨ ਕਰਦਿਆਂ ਲੈਫਟੀਨੈਂਟ ਜਨਰਲ ਨਦੀਮ ਅਹਿਮਦ ਅੰਜੁਮ ਨੂੰ ਖ਼ੁਫੀਆ ਏਜੰਸੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ ਦਾ ਨਵਾਂ ਮੁਖੀ ਨਿਯੁਕਤ ਕੀਤਾ ਸੀ।

ਹਾਲਾਂਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਦਫ਼ਤਰ ਨੇ ਅੰਜੁਮ ਦੀ ਨਿਯੁਕਤੀ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਹੈ, ਜਿਸ ਤੋਂ ਬਾਅਦ ਸਰਕਾਰ ਤੇ ਫੌਜ ਵਿਚਾਲੇ ਵਿਵਾਦ ਦੀ ਗੱਲ ਆਖੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਸਿਧਾਰਥ ਸ਼ੁਕਲਾ ਦੇ ਆਖਰੀ ਗੀਤ ‘ਅਧੂਰਾ’ ਦਾ ਪੋਸਟਰ ਰਿਲੀਜ਼, ਸਿਡਨਾਜ਼ ਦੀ ਦਿਸੇਗੀ ਕੈਮਿਸਟਰੀ

ਜੇਕਰ ਇਹ ਮਾਮਲਾ ਅੱਗੇ ਵਧਦਾ ਹੈ ਤਾਂ ਪਾਕਿਸਤਾਨ ’ਚ ਇਕ ਵੱਡਾ ਸੰਵਿਧਾਨਕ ਸੰਕਟ ਖੜ੍ਹਾ ਹੋ ਸਕਦਾ ਹੈ। ਇਸ ਵਿਵਾਦ ਦਾ ਸੇਕ ਉਥੋਂ ਦੀ ਲੋਕਤੰਤਰਿਕ ਸਰਕਾਰ ਤਕ ਪਹੁੰਚ ਸਕਦਾ ਹੈ। ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨੀ ਫੌਜ ਸੰਵਿਧਾਨਕ ਨਿਯਮਾਂ ਦੀ ਉਲੰਘਣਾ ਕਰ ਰਹੀ ਹੈ। ਉਥੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਲਗਾਤਾਰ ਆਈ. ਐੱਸ. ਆਈ. ਮੁਖੀ ਦੀ ਨਿਯੁਕਤੀ ਮਾਮਲੇ ’ਚ ਕਾਨੂੰਨੀ ਨਿਯਮਾਂ ਦਾ ਜ਼ਿਕਰ ਕਰ ਰਹੇ ਹਨ।

ਸਵਾਲ ਇਹ ਹੈ ਕਿ ਇਸ ਵਿਵਾਦ ਦੇ ਚਲਦਿਆਂ ਕੀ ਪਾਕਿਸਤਾਨ ਦੀ ਮੌਜੂਦਾ ਸਰਕਾਰ ਅਸੁਰੱਖਿਅਤ ਹੈ ਤੇ ਕੀ ਇਮਰਾਨ ਖ਼ਾਨ ਦੀ ਕੁਰਸੀ ਖਤਰੇ ’ਚ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਇਮਰਾਨ ਦੇਸ਼ ਦੇ ਮਸਲਿਆਂ ਨੂੰ ਸੁਲਝਾਉਣ ’ਚ ਨਾਕਾਮ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News