ਇਮਰਾਨ ਖਾਨ ਨੇ ਕਮਾਈ ਦਾ ਦਿੱਤਾ ਅਜੀਬ ਆਈਡੀਆ, ਸੁਣ ਕੇ ਰਹਿ ਜਾਓਗੇ ਹੈਰਾਨ

06/05/2020 1:47:31 AM

ਲਾਹੌਰ(ਇੰਟ): ਪਾਕਿਸਤਾਨ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵਧਣ ਦੇ ਨਾਲ ਹੁਣ ਟਿੱਡਿਆਂ ਦਾ ਹਮਲਾ ਵੀ ਤੇਜ਼ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸਾਨਾਂ ਦੇ ਪੂਰੇ ਦੇ ਪੂਰੇ ਖੇਤ ਟਿੱਡਿਆਂ ਦੇ ਹਮਲੇ ਦੇ ਚੱਲਦੇ ਬੇਕਾਰ ਹੋ ਰਹੇ ਹਨ। ਇਕ ਪਾਸੇ ਜਿਥੇ ਕਿਸਾਨ ਖਰਾਬ ਹੁੰਦੀ ਫਸਲ ਤੋਂ ਪਰੇਸ਼ਾਨ ਹਨ ਉਥੇ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਟਿੱਡਿਆਂ ਨੂੰ ਲੈ ਕੇ ਅਜਿਹੀ ਗੱਲ ਕਹੀ ਹੈ, ਜਿਸ ਨੂੰ ਸੁਣ ਕੇ ਪਾਕਿਸਾਨ ਦੀ ਜਨਤਾ ਵੀ ਹੈਰਾਨ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਟਿੱਡਿਆਂ ਦੇ ਹਮਲੇ ਨੂੰ ਇਕ ਮੌਕਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਲੋਕ ਟਿੱਡਿਆਂ ਨੂੰ ਫੜ੍ਹ ਕੇ ਮੁਰਗੀ ਪਾਲਣ ਵਾਲਿਆਂ ਨੂੰ ਵੇਚਣ, ਜਿਸ ਨਾਲ ਉਨ੍ਹਾਂ ਨੂੰ ਕਮਾਈ ਦਾ ਨਵਾਂ ਜ਼ਰੀਆ ਮਿਲੇਗਾ।

ਇਮਰਾਨ ਖਾਨ ਨੇ ਕਿਹਾ ਕਿ ਦੇਸ਼ ਇਨ੍ਹੀਂ ਦਿਨੀਂ ਦੋ ਤਰ੍ਹਾਂ ਦੀਆਂ ਮੂਸੀਬਤਾਂ ਨਾਲ ਜੂਝ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿਚ ਇਸ ਸਮੇਂ ਟਿੱਡਿਆਂ ਦਾ ਹਮਲਾ ਤੇਜ਼ ਹੋ ਰਿਹਾ ਹੈ। ਅਜਿਹੇ ਵਿਚ ਲੋਕਾਂ ਨੰ ਇਨ੍ਹਾਂ ਨੂੰ ਫੜ੍ਹਨਾ ਚਾਹੀਦਾ ਹੈ ਤੇ ਇਸ ਨੂੰ ਵੇਚ ਕੇ ਕਮਾਈ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਲੋਕ ਟਿੱਡਿਆਂ ਨੂੰ ਫੜ੍ਹ ਕੇ ਮੁਰਗੀ ਪਾਲਣ ਵਾਲਿਆਂ ਨੂੰ ਵੇਚਣ ਤਾਂ ਉਸ ਨਾਲ ਉਨ੍ਹਾਂ ਨੂੰ ਕਮਾਈ ਦਾ ਮੌਕਾ ਮਿਲੇਗਾ। ਮੁਰਗੀ ਪਾਲਣ ਵਾਲੇ ਇਨ੍ਹਾਂ ਟਿੱਡਿਆਂ ਨੂੰ 15 ਰੁਪਏ ਪ੍ਰਤੀ ਕਿੱਲੋ ਦੀ ਦਰ ਨਾਲ ਖਰੀਦਣਗੇ ਤੇ ਇਸ ਦੀ ਵਰਤੋਂ ਮੁਰਗੀਆਂ ਦੇ ਚਾਰੇ ਦੇ ਰੂਪ ਵਿਚ ਕਰਨਗੇ।

ਸੰਘੀ ਕੈਬਨਿਟ ਦੀ ਬੈਠਕ ਦੀ ਪ੍ਰਧਾਨਗੀ ਕਰਦੇ ਹੋਏ ਇਮਰਾਨ ਖਾਨ ਨੇ ਟਿੱਡਿਆਂ ਨਾਲ ਨਿਪਟਣ ਲਈ ਤਿਆਰ ਇਸ ਪ੍ਰਸਤਾਵ ਦਾ ਸਮਰਥਨ ਕੀਤਾ ਤੇ ਲੋਕਾਂ ਨੂੰ ਟਿੱਡਿਆਂ ਨੂੰ ਫੜ੍ਹਨ ਦੇ ਲਈ ਵਿੱਤੀ ਸਹਾਇਤਾ ਦੇਣ ਦੀ ਵੀ ਗੱਲ ਕਹੀ।

ਬਲੋਚਿਸਤਾਨ ਵਿਚ ਟਿੱਡਿਆਂ ਨੇ ਮਚਾਈ ਦਹਿਸ਼ਤ
ਪੀਟੀਵੀ ਨਿਊਜ਼ ਚੈਨਲ ਦੇ ਮੁਤਾਬਕ ਪਾਕਿਸਤਾਨ ਵਿਚ ਬਲੋਚਿਸਤਾਨ ਸੂਬੇ ਵਿਚ ਟਿੱਡਿਆਂ ਦਾ ਹਮਲਾ ਤੇਜ਼ੀ ਨਾਲ ਅੱਗੇ ਵਧਿਆ ਹੈ। ਇਥੋਂ ਦੇ 31 ਜ਼ਿਲਿਆਂ ਵਿਚ ਟਿੱਡਿਆਂ ਦਾ ਹਮਲਾ ਹੋਇਆ ਹੈ, ਜਿਸ ਨਾਲ ਫਸਲਾਂ ਨੂੰ ਬਹੁਤ ਨੁਕਸਾਨ ਹੋ ਗਿਆ ਹੈ। ਖੈਬਰ ਪਖਤੂਨਖਵਾ ਦੇ 10, ਪੰਜਾਬ ਦੇ ਚਾਰ ਤੇ ਸਿੰਧ ਦੇ 7 ਜ਼ਿਲੇ ਟਿੱਡਿਆਂ ਦੇ ਹਮਲੇ ਨਾਲ ਪ੍ਰਭਾਵਿਤ ਹਨ। ਦੱਸਿਆ ਜਾਂਦਾ ਹੈ ਕਿ ਪਾਕਿਸਤਾਨ ਸਰਕਾਰ ਕਿਸਾਨਾਂ ਨੂੰ ਫਸਲਾਂ ਨੂੰ ਬਚਾਉਣ ਦੇ ਲਈ ਉਤਸ਼ਾਹਿਤ ਕਰ ਰਹੀ ਹੈ।


Baljit Singh

Content Editor

Related News