ਪਾਕਿ ’ਚ ਬੇ-ਲਗਾਮ ਹੋਈ ਮਹਿੰਗਾਈ, ਇਮਰਾਨ ਖਾਨ ਨੂੰ ਢਾਈ ਸਾਲਾਂ ’ਚ ਬਦਲਣਾ ਪਿਆ ਤੀਜਾ ਵਿੱਤ ਮੰਤਰੀ

03/30/2021 1:46:17 PM

ਇਸਲਾਮਾਬਾਦ (ਭਾਸ਼ਾ) : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵਿੱਤ ਮੰਤਰੀ ਡਾ. ਅਬਦੁਲ ਹਫੀਜ ਸ਼ੇਖ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ ਅਤੇ ਉਨ੍ਹਾਂ ਦੇ ਸਥਾਨ ’ਤੇ ਉਦਯੋਗ ਅਤੇ ਉਤਪਾਦਨ ਮੰਤਰੀ ਹਮਾਦ ਅਜਹਰ ਨੂੰ ਨਵਾਂ ਵਿੱਤ ਮੰਤਰੀ ਨਿਯੁਕਤ ਕੀਤਾ ਹੈ। ਸੂਚਨਾ ਮੰਤਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ: ਭਾਰਤ ਦੇ ਵਿਦੇਸ਼ੀ ਨਾਗਰਿਕਾਂ ਲਈ ਵੱਡੀ ਖ਼ਬਰ, ਹੁਣ ਯਾਤਰਾ ਦੌਰਾਨ ਨਾਲ ਨਹੀਂ ਰੱਖਣਾ ਪਏਗਾ ਪੁਰਾਣਾ ਪਾਸਪੋਰਟ

ਸਮਾ ਟੀਵੀ ਨਿਊਜ਼ ਚੈਨਲ ਨੇ ਸੂਚਨਾ ਅਤੇ ਪ੍ਰਸਾਰਨ ਮੰਤਰੀ ਸ਼ਿਬਲੀ ਫਰਾਜ ਦੇ ਹਵਾਲੇ ਤੋਂ ਕਿਹਾ ਕਿ ਪ੍ਰਧਾਨ ਮੰਤਰੀ ਖਾਨ ਨੇ ਵਧਦੀ ਮਹਿੰਗਾਈ ਦੇ ਮੱਦੇਨਜ਼ਰ ਨਵੀਂ ਵਿੱਤ ਟੀਮ ਨੂੰ ਲਿਆਉਣ ਦਾ ਫ਼ੈਸਲਾ ਲਿਆ ਹੈ। ਖਾਨ ਦੇ 2018 ਵਿਚ ਸੱਤਾ ਵਿਚ ਆਉਣ ਦੇ ਬਾਅਦ ਤੋਂ ਵਿੱਤ ਮੰਤਰਾਲਾ ਸੰਭਾਲਣ ਵਾਲੇ ਅਜਹਰ ਤੀਜੇ ਮੰਤਰੀ ਹੋਣਗੇ।

ਇਹ ਵੀ ਪੜ੍ਹੋ: ਇਤਿਹਾਸਕ ਫ਼ੈਸਲਾ: 8 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਤੇ ਕਤਲ ਦੇ ਮਾਮਲੇ ’ਚ ਦੋਸ਼ੀ ਨੂੰ ਮੌਤ ਦੀ ਸਜ਼ਾ

ਫਰਾਜ ਨੇ ਕਿਹਾ ਕਿ ਮੰਗਲਵਾਰ ਤੱਕ ਕਈ ਹੋਰ ਬਦਲਾਅ ਦੇ ਸਬੰਧ ਵਿਚ ਵੀ ਜਾਣਕਾਰੀ ਸਾਹਮਣੇ ਆ ਸਕਦੀ ਹੈ। ਅਜਹਰ ਨੇ ਟਵੀਟ ਕੀਤਾ, ‘ਪ੍ਰਧਾਨ ਮੰਤਰੀ ਵੱਲੋਂ ਮੈਨੂੰ ਵਿੱਤ ਮੰਤਰਾਲਾ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ।’ ਹਾਲ ਹੀ ਵਿਚ ਸੈਨੇਟ ਚੋਣਾਂ ਵਿਚ ਯੁਸੂਫ ਰਜਾ ਗਿਲਾਨੀ ਤੋਂ ਹਾਰਨ ਦੇ ਬਾਅਦ ਸ਼ੇਖ ਦੇ ਰਾਜਨੀਤਕ ਭਵਿੱਖ ਨੂੰ ਲੈ ਕੇ ਅਨਿਸ਼ਚਿਤਤਾ ਸੀ। ਸ਼ੇਖ ਨੂੰ ਪਿਛਲੇ ਸਾਲ ਵਿੱਤ ਮੰਤਰੀ ਬਣਾਇਆ ਗਿਆ ਸੀ। ਹਾਂਲਕਿ ਉਹ ਸੰਸਦ ਦੇ ਮੈਂਬਰ ਨਹੀਂ ਸਨ।

ਇਹ ਵੀ ਪੜ੍ਹੋ: ਅਮਰੀਕਾ ’ਚ ਬਣਾਈ ਗਈ ਸਿੱਖ ਇਤਿਹਾਸ 'ਤੇ ਚਾਨਣਾ ਪਾਉਂਦੀ 'ਸਿੱਖ ਆਰਟ ਗੈਲਰੀ'

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry