ਇਮਰਾਨ ਖ਼ਾਨ ਦੇ ਬਦਲਦੇ ਤੇਵਰ, ਕਿਹਾ-ਮੌਜੂਦਾ ਹਾਲਾਤ ’ਚ ਭਾਰਤ ਨਾਲ ਕੋਈ ਕਾਰੋਬਾਰ ਨਹੀਂ

04/03/2021 3:04:46 PM

ਇਸਲਾਮਾਬਾਦ (ਭਾਸ਼ਾ) : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ ਨਾਲ ਕਪਾਹ ਅਤੇ ਖੰਡ ਦੇ ਆਯਾਤ ਦੇ ਮੁੱਦੇ ’ਤੇ ਅਪਾਣੇ ਕੈਬਨਿਟ ਦੇ ਅਹਿਮ ਮੈਂਬਰਾਂ ਨਾਲ ਵਿਚਾਰ ਵਟਾਂਦਰਾ ਕਰਨ ਦੇ ਬਾਅਦ ਫ਼ੈਸਲਾ ਲਿਆ ਹੈ ਕਿ ਮੌਜੂਦਾ ਹਾਲਾਤ ਵਿਚ ਗੁਆਂਢੀ ਦੇਸ਼ ਨਾਲ ਕਿਸੇ ਵੀ ਤਰ੍ਹਾਂ ਦੇ ਕਾਰੋਬਾਰ ਨੂੰ ਅੱਗੇ ਨਹੀਂ ਵਧਾਇਆ ਜਾ ਸਕਦਾ ਹੈ। ਮੀਡੀਆਂ ਵਿਚ ਸ਼ਨੀਵਾਰ ਨੂੰ ਆਈ ਖ਼ਬਰ ਵਿਚ ਇਸ ਬਾਰੇ ਵਿਚ ਦੱਸਿਆ ਗਿਆ।

ਇਹ ਵੀ ਪੜ੍ਹੋ: ਹਸਪਤਾਲ ਦੀ ਉਪਰਲੀ ਮੰਜ਼ਿਲ 'ਚੋਂ ਉੱਠ ਰਹੀਆਂ ਸਨ ਅੱਗ ਦੀਆਂ ਲਪਟਾਂ, ਹੇਠਾਂ ਆਪ੍ਰੇਸ਼ਨ ਕਰਦੇ ਰਹੇ 'ਭਗਵਾਨ'

‘ਡੋਨ’ ਅਖ਼ਬਾਰ ਨੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਸ਼ੁੱਕਰਵਾਰ ਨੂੰ ਵਿਚਾਰ ਵਟਾਂਦਰਾ ਕਰਨ ਦੇ ਬਾਅਦ ਵਣਜ ਮੰਤਰਾਲਾ ਅਤੇ ਆਪਣੀ ਵਿੱਤੀ ਟੀਮ ਨੂੰ ਬਦਲਵੇਂ ਸਸਤੇ ਸਰੋਤ ਅਤੇ ਜ਼ਰੂਰੀ ਵਸਤੂਆਂ ਦਾ ਆਯਾਤ ਕਰਕੇ ਸਬੰਧਿਤ ਸੈਕਟਰ, ਕੱਪੜਾ ਅਤੇ ਖੰਡ ਉਦਯੋਗਾਂ ਨੂੰ ਮਦਦ ਲਈ ਤੁਰੰਤ ਕਦਮ ਚੁੱਕਣ ਦਾ ਹੁਕਮ ਦਿੱਤਾ। ਖ਼ਬਰ ਮੁਤਾਬਕ ਆਰਥਿਕ ਤਾਲਮੇਲ ਕਮੇਟੀ (ਈ.ਸੀ.ਸੀ.) ਦੇ ਸਾਹਮਣੇ ਕਈ ਪ੍ਰਸਤਾਵ ਪੇਸ਼ ਕੀਤੇ ਗਏ ਹਨ, ਜੋ ਆਰਥਿਕ ਅਤੇ ਵਪਾਰਕ ਦ੍ਰਿਸ਼ਟੀਕੋਣ ਨਾਲ ਇਨ੍ਹਾਂ ਸੁਝਾਵਾਂ ’ਤੇ ਵਿਚਾਰ ਕਰਦਾ ਹੈ। ਈ.ਸੀ.ਸੀ. ਨਾਲ ਵਿਚਾਰ ਵਟਾਂਦਰਾ ਕਰਨ ਦੇ ਬਾਅਦ ਇਸ ਦੇ ਫ਼ੈਸਲਿਆਂ ਨੂੰ ਮਨਜੂਰੀ ਅਤੇ ਆਖ਼ਰੀ ਫ਼ੈਸਲੇ ਲਈ ਕੈਬਨਿਟ ਵਿਚ ਪੇਸ਼ ਕੀਤਾ ਗਿਆ।

ਇਹ ਵੀ ਪੜ੍ਹੋ: ਪ੍ਰੇਮਿਕਾ ਦੇ ਸ਼ੱਕ ਨੇ ਪ੍ਰੇਮੀ ਨੂੰ ਪਾਇਆ ਪੰਗੇ ’ਚ, ਪਹੁੰਚਿਆ ਹਸਪਤਾਲ, ਜਾਣੋ ਕੀ ਹੈ ਪੂਰਾ ਮਾਮਲਾ

ਖ਼ਬਰ ਵਿਚ ਕਿਹਾ ਗਿਆ ਹੈ ਕਿ ਮੌਜੂਦਾ ਮਾਮਲੇ ਵਿਚ ਈ.ਸੀ.ਸੀ. ਨੇ ਘਰੇਲੂ ਜ਼ਰੂਰਤਾਂ ਨੂੰ ਦੇਖਦੇ ਹੋਏ ਭਾਰਤ ਤੋਂ ਕਪਾਹ ਅਤੇ ਖੰਡ ਦੇ ਆਯਾਤ ਲਈ ਮਨਜ਼ੂਰੀ ਦਿੱਤੀ ਸੀ। ਈ.ਸੀ.ਸੀ. ਦੇ ਫ਼ੈਸਲੇ ਦੇ ਮੱਦੇਨਜ਼ਰ ਖਾਨ ਨੇ ਸ਼ੁੱਕਰਵਾਰ ਨੂੰ ਆਪਣੀ ਕੈਬਨਿਟ ਦੇ ਅਹਿਮ ਮੈਂਬਰਾਂ ਨਾਲ ਬੈਠਕ ਕੀਤੀ ਅਤੇ ਇਹ ਫ਼ੈਸਲਾ ਕੀਤਾ ਕਿ ਪਾਕਿਸਤਾਨ ਕਸ਼ਮੀਰ ਮੁੱਦੇ ’ਤੇ ਭਾਰਤ ਨਾਲ ਤਣਾਅ ਕਾਰਨ ਮੌਜੂਦਾ ਹਾਲਾਤ ਵਿਚ ਗੁਆਂਢੀ ਦੇਸ਼ ਨਾਲ ਕਿਸੇ ਵੀ ਕਾਰੋਬਾਰ ਨੂੰ ਅੱਗੇ ਨਹੀਂ ਵਧਾ ਸਕਦਾ ਹੈ।

ਇਹ ਵੀ ਪੜ੍ਹੋ: ਮੰਗਲ ਗ੍ਰਹਿ ’ਤੇ ਮਰਨਾ ਚਾਹੁੰਦੀ ਹੈ ਅਰਬਪਤੀ ਏਲਨ ਮਸਕ ਦੀ ਪ੍ਰੇਮਿਕਾ

ਭਾਰਤ ਨੇ ਕਿਹਾ ਹੈ ਕਿ ਉਹ ਅੱਤਵਾਦ, ਦੁਸ਼ਮਣੀ ਅਤੇ ਹਿੰਸਾ ਤੋਂ ਮੁਕਤ ਮਾਹੌਲ ਵਿਚ ਪਾਕਿਸਤਾਨ ਨਾਲ ਸਬੰਧ ਸਾਧਾਰਨ ਕਰਨ ਦਾ ਇਛੁੱਕ ਹੈ ਅਤੇ ਇਹ ਪਾਕਿਸਤਾਨ ’ਤੇ ਹੈ ਕਿ ਉਹ ਅੱਤਵਾਦ, ਦੁਸ਼ਮਣੀ ਅਤੇ ਹਿੰਸਾ ਤੋਂ ਮੁਕਤ ਮਾਹੌਲ ਬਣਾਏ। ਭਾਰਤ ਨੇ ਇਹ ਵੀ ਕਿਹਾ ਕਿ ‘ਅੱਤਵਾਦ ਅਤੇ ਗੱਲਬਾਤ’ ਦੋਵੇਂ ਇਕੱਠੇ ਨਾਲ ਹੀ ਚੱਲ ਸਕਦੇ ਅਤੇ ਪਾਕਿਸਤਾਨ ਨੂੰ ਭਾਰਤ ’ਤੇ ਕਈ ਹਮਲਿਆਂ ਲਈ ਜ਼ਿੰਮੇਦਾਰ ਅੱਤਵਾਦੀ ਸੰਗਠਨਾਂ ਖ਼ਿਲਾਫ਼ ਕਦਮ ਚੁੱਕਣ ਨੂੰ ਕਿਹਾ। 

ਇਹ ਵੀ ਪੜ੍ਹੋ: ਸ਼ਿਕਾਗੋ ’ਚ 10 ਭਾਰਤੀ-ਅਮਰੀਕੀ ਸਥਾਨਕ ਚੋਣਾਂ ’ਚ ਨਿੱਤਰੇ, ਵਿਰੋਧੀਆਂ ਨੂੰ ਦੇ ਸਕਦੇ ਨੇ ਵੱਡੀ ਟੱਕਰ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry