ਇਮਰਾਨ ਖਾਨ ਦੀ ਪਤਨੀ ਲਈ ਦਰਵਾਜ਼ਾ ਨਾ ਖੋਲਣ ''ਤੇ ਨੌਕਰੀਆਂ ਲਾਏ 20 ਮੁਲਾਜ਼ਮ

02/24/2020 12:06:06 AM

ਲਾਹੌਰ - ਪਾਕਿਸਤਾਨ  ਦੇ ਪੰਜਾਬ ਸੂਬੇ ਵਿਚ ਧਾਰਮਿਕ ਸਥਾਨ ਦੀ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਦੇ ਤੈਅ ਪ੍ਰੋਟੋਕਾਲ ਦਾ ਪਾਲਣ ਨਾ ਹੋਣ ਨੂੰ ਲੈ ਕੇ ਕਈ ਅਫਸਰਾਂ 'ਤੇ ਗਾਜ ਡਿੱਗੀ ਹੈ। ਇਸ ਮਾਮਲੇ ਵਿਚ ਕਰੀਬ 20 ਸਰਕਾਰੀ ਅਧਿਕਾਰੀਆਂ ਨੂੰ ਉਨ੍ਹਾਂ ਦੇ ਅਹੁਦਿਆਂ ਨੂੰ ਹਟਾ ਦਿੱਤਾ ਗਿਆ ਹੈ। ਬੁਸ਼ਰਾ 20 ਫਰਵਰੀ ਨੂੰ ਪ੍ਰਸ਼ਾਸਨ ਨੂੰ ਸੂਚਿਤ ਕੀਤੇ ਬਿਨ੍ਹਾਂ ਪੰਜਾਬ ਦੇ ਪਾਕ-ਪੱਟਨ ਜ਼ਿਲੇ ਵਿਚ ਬਾਬਾ ਫਰੀਦ ਦੀ ਦਰਗਾਹ 'ਤੇ ਗਈ ਸੀ।

ਇਕ ਅਧਿਕਾਰੀ ਨੇ ਦੱਸਿਆ ਕਿ ਧਰਮ ਸਥਾਨ ਦੀ ਸੁਰੱਖਿਆ ਵਿਚ ਤੈਨਾਤ ਕਰਮੀ ਨੇ ਬੇਹੇਸ਼ੱਟੀ ਦਰਵਾਜ਼ਾ (ਸਵਰਗ ਦਾ ਦਰਵਾਜ਼ਾ) ਨਹੀਂ ਖੋਲਿਆ ਤਾਂ ਉਹ ਨਰਾਜ਼ ਹੋ ਗਈ। ਪੰਜਾਬ ਦੇ ਔਕਾਫ ਵਿਭਾਗ ਦੇ ਮੁੱਖ ਪ੍ਰਸ਼ਾਸਕ ਗੁਲਜ਼ਾਰ ਹੁਸੈਨ ਨੇ ਆਖਿਆ ਕਿ ਜਦ ਬੇਹੇਸ਼ੱਟੀ ਤੁਰੰਤ ਉਨ੍ਹਾਂ ਦੇ ਲਈ ਨਹੀਂ ਖੋਲਿਆ ਤਾਂ ਉਹ ਨਰਾਜ਼ ਹੋ ਗਈ। ਉਨ੍ਹਾਂ ਆਖਿਆ ਕਿ ਪਾਕ-ਪੱਟਨ ਵਿਚ ਤੈਨਾਤ ਕੁਝ ਕਰਮਚਾਰੀਆਂ ਨੂੰ ਵਿਭਾਗੀ ਪ੍ਰਸ਼ਾਸਨਿਕ ਮਾਮਲਿਆਂ ਵਿਚ ਲਾਪਰਵਾਹੀ ਦਿਖਾਉਣ ਕਾਰਨ ਤਬਦੀਲ ਕਰ ਦਿੱਤਾ ਗਿਆ ਹੈ।

Khushdeep Jassi

This news is Content Editor Khushdeep Jassi