ਇਮਰਾਨ ਖਾਨ ਨੇ ਨਵੇਂ ਫੌਜ ਮੁਖੀ ਦੀ ਨਿਯੁਕਤੀ ਬਾਰੇ ਲਿਆ ਫੈਸਲਾ

11/22/2019 8:33:06 PM

ਇਸਲਾਮਾਬਾਦ (ਯੂ.ਐੱਨ.ਆਈ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਲੈਫਟੀਨੈਂਟ ਜਨਰਲ ਨਦੀਮ ਰਜ਼ਾ ਨੂੰ ਫੌਜ ਦੀ ਸਟਾਫ ਕਮੇਟੀ ਦਾ ਸਾਂਝਾ (ਸੀ.ਜੇ.ਸੀ.ਐੱਸ.ਸੀ) ਮੁਖੀ ਮੁਕੱਰਰ ਕੀਤਾ ਹੈ। ਪ੍ਰਧਾਨ ਮੰਤਰੀ ਰਿਹਾਇਸ਼ਗਾਹ ਵੱਲੋਂ ਵੀਰਵਾਰ ਨੂੰ ਜਾਰੀ ਕੀਤੇ ਗਏ ਇਕ ਬਿਆਨ ’ਚ ਇਹ ਐਲਾਨ ਕੀਤਾ ਗਿਆ ਹੈ ਕਿ ਬਿਆਨ ਮੁਤਾਬਕ ਇਮਰਾਨ ਖਾਨ ਨੇ ਨਦੀਮ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਹ 27 ਨਵੰਬਰ ਤੋਂ ਅਮਲ ’ਚ ਆਵੇਗੀ। ਬਿਆਨ ਮੁਤਾਬਕ ਫੌਜ ਦੇ ਮੁਖੀ ਕਮਲ ਜਾਵੇਦ ਬਾਜਵਾ ਦੀ ਸੇਵਾ ਦੀ ਮਿਆਦ ’ਚ ਵਾਧਾ ਕਰਨ ਸਬੰਧੀ ਨੋਟੀਫਿਕੇਸ਼ਨ 19 ਅਗਸਤ ਨੂੰ ਜਾਰੀ ਕਰ ਦਿੱਤਾ ਗਿਆ ਸੀ। ਦੱਸਣਯੋਗ ਹੈ ਕਿ ਜਨਰਲ ਜ਼ੁਬੈਰ ਮਹਿਮੂਤ ਹਿਆਤ ਇਸ ਸਮੇਂ ਸੀ.ਜੇ.ਸੀ.ਐੱਸ.ਸੀ. ਹਨ ਅਤੇ ਉਹ 28 ਨਵੰਬਰ ਨੂੰ ਰਿਟਾਇਰ ਹੋ ਜਾਣਗੇ। ਲੈਫਟੀਨੈਂਟ ਜਨਰਲ ਨਦੀਮ ਪਾਕਿਸਤਾਨ ਦੀ ਫੌਜੀ ਅਕੈਡਮੀ, ਕਾਕੁਲ ਦੇ ਕਮਾਂਡੈਂਟ ਅਤੇ ਰਾਵਲਪਿੰਡੀ ਦੇ ਕੋਰ ਕਮਾਂਡਰ ਰਹਿ ਚੁੱਕੇ ਹਨ।
 


Sunny Mehra

Content Editor

Related News