ਇਮਰਾਨ ਖਾਨ ਦੀ ਗੱਲ ''ਤੇ ਕਰਾਰਾ ਥੱਪੜ ਹੈ ਟਰੰਪ ਤੇ ਮੋਦੀ ਵਲੋਂ ਮੰਚ ਸਾਂਝਾ ਕਰਨਾ

09/23/2019 1:26:02 AM

ਹਿਊਸਟਨ (ਏਜੰਸੀ)- 27 ਸਤੰਬਰ ਉਹ ਦਿਨ ਹੋਵੇਗਾ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨੀ ਪੀ.ਐਮ. ਇਮਰਾਨ ਖਾਨ ਸੰਯੁਕਤ ਰਾਸ਼ਟਰ ਮਹਾਸਭਾ ਸੈਸ਼ਨ ਵਿਚ ਆਹਮੋ-ਸਾਹਮਣੇ ਹੋਣਗੇ। ਇਸ ਵਿਚ ਭਾਗ ਲੈਣ ਲਈ ਇਮਰਾਨ ਖਾਨ ਨਿਊਯਾਰਕ ਪਹੁੰਚ ਚੁੱਕੇ ਹਨ। ਪਰ ਉਸ ਤੋਂ ਪਹਿਲਾਂ ਜਦੋਂ ਅੱਜ ਮੋਦੀ ਅਤੇ ਟਰੰਪ ਹਿਊਸਟਨ ਵਿਚ ਹਾਓਡੀ ਮੋਦੀ ਇਵੈਂਟ ਵਿਚ 50 ਹਜ਼ਾਰ ਲੋਕਾਂ ਨੂੰ ਇਕੱਠਿਆਂ ਨੂੰ ਇਕ ਮੰਚ ਤੋਂ ਸੰਬੋਧਿਤ ਕਰਨਗੇ ਤਾਂ ਇਹ ਨਜ਼ਾਰਾ ਪਾਕਿਸਤਾਨੀ ਪ੍ਰਧਾਨ ਮੰਤਰੀ ਨੂੰ ਜ਼ਰੂਰ ਪ੍ਰੇਸ਼ਾਨ ਕਰੇਗਾ, ਜੋ ਕਸ਼ਮੀਰ ਮੁੱਦੇ 'ਤੇ ਵੱਖਰਾ ਪੈਂਦਾ ਨਜ਼ਰ ਆ ਰਿਹਾ ਹੈ। ਇਕ ਤਰ੍ਹਾਂ ਨਾਲ ਇਹ ਪਾਕਿਸਤਾਨ ਨੂੰ ਵੱਡਾ ਝਟਕਾ ਹੋਵੇਗਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਚੋਣ ਮੁਹਿੰਮ (ਟਰੰਪ ਮੁਹਿੰਮ) ਦੇ ਸਾਬਕਾ ਸਲਾਹਕਾਰ ਸ਼ਲਭ ਸ਼ੱਲੀ ਕੁਮਾਰ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹਾਓਡੀ ਮੋਦੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੰਚ ਸਾਂਝਾ ਕਰਨਾ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗੱਲ੍ਹ 'ਤੇ ਕਰਾਰਾ ਥੱਪੜ ਹੈ।
ਦੱਸ ਦਈਏ ਕਿ ਸ਼ਲਭ ਸ਼ੱਲੀ ਕੁਮਾਰ ਰਾਸ਼ਟਰਪਤੀ ਟਰੰਪ ਦੀ ਚੋਣ ਮੁਹਿੰਮ ਤੋਂ ਪਹਿਲਾਂ ਦੇ ਸਲਾਹਕਾਰ ਰਹੇ ਹਨ। ਉਹ ਭਾਰਤੀ ਮੂਲ ਦੇ ਨਾਗਰਿਕ ਹਨ। ਉਹ ਅਮਰੀਕਾ ਦੇ ਮੰਨੇ-ਪ੍ਰਮੰਨੇ ਉਦਯੋਗਪਤੀ ਵੀ ਹਨ। ਏ.ਐਨ.ਆਈ. ਨਾਲ ਗੱਲ ਕਰਦੇ ਹੋਏ ਭਾਰਤੀ ਅਮਰੀਕੀ ਉਦਯੋਗਪਤੀ ਨੇ ਕਿਹਾ ਕਿ ਅਮਰੀਕੀ ਪ੍ਰਸ਼ਾਸਨ ਵਲੋਂ ਭਾਰਤ ਦਾ ਇਹ ਸਭ ਤੋਂ ਵੱਡਾ ਸਮਰਥਨ ਹੈ। ਰਾਸ਼ਟਰਪਤੀ ਟਰੰਪ ਨੇ ਇਥੇ ਆਉਣ ਅਤੇ ਮੋਦੀ ਦੇ ਨਾਲ ਇਕ ਹੀ ਮੰਚ 'ਤੇ ਹੋਣ ਦੀ ਸਹਿਮਤੀ ਜਤਾਈ। ਇਹ ਪਾਕਿਸਤਾਨੀ ਚਿਹਰੇ 'ਤੇ ਇਕ ਵੱਡਾ ਥੱਪੜ ਹੈ। ਉਨ੍ਹਾਂ ਨੇ ਕਸ਼ਮੀਰ ਮੁੱਦੇ 'ਤੇ ਵਿਚੋਲਗੀ ਕਰਨ ਦੀ ਟਰੰਪ ਦੀ ਪੇਸ਼ਕਸ਼ ਨੂੰ ਆਫ ਦਿ ਕਫ ਟਿੱਪਣੀ ਕਰਾਰ ਦਿੰਦੇ ਹੋਏ ਕਿਹਾ ਕਿ ਕੁਝ ਸਵਾਲ ਸਨ ਕਿ ਕੀ ਟਰੰਪ ਨੇ ਕਸ਼ਮੀਰ ਮਾਮਲੇ ਵਿਚ ਗੱਲਬਾਤ ਕਰਨ ਲਈ ਖੁਦ ਦੀ ਇੱਛਾ ਨਾਲ ਕੰਮ ਕੀਤਾ ਹੈ। ਇਹ ਸਿਰਫ ਟਿੱਪਣੀ ਸੀ।
ਇਹ ਕਹਿੰਦੇ ਹੋਏ ਕਿ ਅਮਰੀਕੀ ਪ੍ਰਸ਼ਾਸਨ ਦੀ ਸਥਿਤੀ ਅਤੇ ਟਰੰਪ ਦੀ ਸਥਿਤੀ ਬਹੁਤ ਸਪੱਸ਼ਟ ਹੈ, ਉਨ੍ਹਾਂ ਨੇ ਕਿਹਾ ਕਿ ਅਸਲ ਵਿਚ ਅਮਰੀਕੀ ਪ੍ਰਸ਼ਾਸਨ ਦੀ ਸਥਿਤੀ ਅਤੇ ਰਾਸ਼ਟਰਪਤੀ ਟਰੰਪ ਦੀ ਸਥਿਤੀ ਬਹੁਤ ਸਪੱਸ਼ਟ ਹੈ ਅਤੇ ਉਨ੍ਹਾਂ ਦੀ ਸਥਿਤੀ ਪਹਿਲੇ ਦਿਨ ਤੋਂ ਬਹੁਤ ਸਪੱਸ਼ਟ ਹੋ ਗਈ ਹੈ। 15 ਅਕਤੂਬਰ 2016 ਨੂੰ ਜਦੋਂ ਉਹ ਨਿਊ ਜਰਸੀ ਵਿਚ ਸੰਬੋਧਿਤ ਕਰਦੇ ਹੋਏ ਕਿਹਾ ਸੀ ਕਿ ਜੇਕਰ ਉਹ ਜਿੱਤ ਕੇ ਆਉਂਦੇ ਹਨ ਤਾਂ ਵ੍ਹਾਈਟ ਹਾਊਸ ਵਿਚ ਭਾਰਤ, ਉਨ੍ਹਾਂ ਦਾ ਸਭ ਤੋਂ ਚੰਗਾ ਦੋਸਤ ਹੋਵੇਗਾ ਅਤੇ ਕਿਹਾ ਸੀ ਕਿ ਅਸੀਂ ਹਿੰਦੂਆਂ ਨਾਲ ਪਿਆਰ ਕਰਦੇ ਹਾਂ।


Sunny Mehra

Content Editor

Related News