ਇਮਰਾਨ ਨੇ ਪੀ.ਐੱਮ. ਮੋਦੀ ਨੂੰ ਦਿੱਤਾ ਜਵਾਬ, ਕਸ਼ਮੀਰ ਸਮੇਤ ਸਾਰੇ ਮੁੱਦਿਆਂ ''ਤੇ ਹੋਵੇ ਗੱਲਬਾਤ

03/31/2021 5:59:14 PM

ਇੰਟਰਨੈਸ਼ਨਲ ਡੈਸਕ (ਬਿਊਰੋ): ਪਾਕਿਸਤਾਨ ਦਿਹਾੜੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਹਮਰੁਤਬਾ ਇਮਰਾਨ ਖਾਨ ਨੂੰ ਜਿਹੜਾ ਪੱਤਰ ਲਿਖਿਆ ਸੀ, ਉਸ ਦਾ ਜਵਾਬ ਆ ਗਿਆ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ ਨਾਲ ਆਪਣੇ ਰਿਸ਼ਤੇ ਸੁਧਰਨ ਦੀ ਗੱਲ ਤਾਂ ਕਹੀ ਪਰ ਆਪਣੀ ਆਦਤ ਤੋਂ ਬਾਜ਼ ਨਹੀਂ ਆਏ। ਇਮਰਾਨ ਨੇ ਕਿਹਾ ਹੈ ਕਿ ਜੰਮੂ-ਕਸ਼ਮੀਰ ਦੀ ਸਮੱਸਿਆ ਦਾ ਹੱਲ ਕੀਤੇ ਬਿਨਾਂ ਦੋਹਾਂ ਦੇਸ਼ਾਂ ਵਿਚਾਲੇ ਸਥਾਈ ਸ਼ਾਂਤੀ ਸਥਾਪਿਤ ਨਹੀਂ ਕੀਤੀ ਜਾ ਸਕਦੀ। ਇਹੀ ਨਹੀਂ ਇਮਰਾਨ ਨੇ ਆਪਣੇ ਪੱਤਰ ਵਿਚ ਪਾਕਿਸਤਾਨ ਦੀ ਸਥਾਪਨਾ ਦੀ ਗੱਲ ਕਰਦਿਆਂ ਇਸ਼ਾਰਿਆਂ ਵਿਚ ਕੁਝ ਹੋਰ ਵੀ ਕਹਿਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਦੇਖਣਾ ਹੋਵੇਗਾ ਕਿ ਦੋਵੇਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਵਿਚਾਲੇ ਹੋ ਰਹੇ ਇਸ ਪੱਤਰ ਵਿਵਹਾਰ ਦਾ ਅਸਰ ਜ਼ਮੀਨੀ ਤੌਰ 'ਤੇ ਹੁੰਦਾ ਹੈ ਜਾਂ ਨਹੀਂ।

ਇਮਰਾਨ ਨੇ ਆਪਣੇ ਪੱਤਰ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਮੋਦੀ ਵੱਲੋਂ ਲਿਖੇ ਗਏ ਪੱਤਰ ਲਈ ਧੰਨਵਾਦ ਕਰਨ ਤੋਂ ਕੀਤੀ ਹੈ। ਇਮਰਾਨ ਨੇ ਅੱਗੇ ਲਿਖਿਆ ਕਿ ਪਾਕਿਸਤਾਨ ਦੀ ਜਨਤਾ ਇਸ ਦਿਹਾੜੇ ਦਾ ਆਯੋਜਨ ਕਰਕੇ ਆਪਣੇ ਸੰਸਥਾਪਕਾਂ ਦੀ ਦੂਰਦਰਸ਼ਿਤਾ ਅਤੇ ਬੁੱਧੀਮਾਨੀ ਦੇ ਪ੍ਰਤੀ ਧੰਨਵਾਦ ਜ਼ਾਹਰ ਕਰਦੀ ਹੈ, ਜਿਹਨਾਂ ਨੇ ਇਕ ਸੁੰਤਤਰ, ਪ੍ਰਭੂਸੱਤਾ ਦੇਸ਼ ਬਾਰੇ ਸੋਚਿਆ। ਜਿੱਥੇ ਉਹ ਆਜ਼ਾਦੀ ਨਾਲ ਰਹਿ ਸਕਣ ਅਤੇ ਆਪਣੀ ਪੂਰੀ ਸਮਰੱਥਾ ਦੀ ਵਰਤੋਂ ਕਰ ਸਕਣ। ਪਾਕਸਿਤਾਨ ਵੀ ਭਾਰਤ ਸਮੇਤ ਆਪਣੇ ਗੁਆਂਢੀ ਦੇਸ਼ਾਂ ਨਾਲ ਸ਼ਾਂਤੀਪੂਰਵਕ ਅਤੇ ਸਹਿਯੋਗ ਨਾਲ ਰਹਿਣ ਦੀ ਇੱਛਾ ਰੱਖਦਾ ਹੈ।

ਪੜ੍ਹੋ ਇਹ ਅਹਿਮ ਖਬਰ- ਬਾਈਡੇਨ ਪ੍ਰਸ਼ਾਸਨ ਦਾ ਵੱਡਾ ਫ਼ੈਸਲਾ, ਅਮਰੀਕਾ 'ਚ ਪਹਿਲੀ ਵਾਰ ਕੋਈ ਮੁਸਲਿਮ ਬਣੇਗਾ ਸੰਘੀ ਜੱਜ

ਇਮਰਾਨ ਨੇ ਲਿਖਿਆ ਕਿ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਦੱਖਣੀ ਏਸ਼ੀਆ ਵਿਚ ਸਥਾਈ ਸ਼ਾਂਤੀ ਅਤੇ ਮਲਕੀਅਤ ਲਈ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਮੂ ਅਤੇ ਕਸ਼ਮੀਰ ਸਮੇਤ ਹੋਰ ਸਾਰੇ ਮੁੱਦਿਆਂ ਦਾ ਹੱਲ ਹੋਵੇ। ਰਚਨਾਤਮਕ ਨਤੀਜੇ ਕੱਢਣ ਲਈ ਅਜਿਹਾ ਹੀ ਮਾਹੌਲ ਬਣਾਉਣਾ ਬਹੁਤ ਹੀ ਜ਼ਰੂਰੀ ਹੈ। ਮੈਂ ਇਸ ਮੌਕੇ ਕੋਵਿਡ-19 ਮਹਾਮਾਰੀ ਤੋਂ ਲੜਾਈ ਵਿਚ ਭਾਰਤ ਦੀ ਜਨਤਾ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਵੀ ਦਿੰਦਾ ਹਾਂ। ਇੱਥੇ ਦੱਸ ਦਈਏ ਕਿ ਪੀ.ਐੱਮ. ਮੋਦੀ ਨੇ 23 ਮਾਰਚ, 2021 ਨੂੰ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਪੱਤਰ ਲਿਖਿਆ ਸੀ। ਮੋਦੀ ਨੇ ਆਪਣੇ ਪੱਤਰ ਵਿਚ ਲਿਖਿਆ ਸੀ ਕਿ ਇਕ ਗੁਆਂਢੀ ਦੇਸ਼ ਦੇ ਤੌਰ 'ਤੇ ਭਾਰਤ ਆਪਣੇ ਗੁਆਂਢੀ ਦੇਸ਼ ਪਾਕਿਸਤਾਨ ਦੇ ਲੋਕਾਂ ਲਈ ਦੋਸਤਾਨਾ ਰਿਸ਼ਤੇ ਦੀ ਇੱਛਾ ਰੱਖਦਾ ਹੈ। ਇਸ ਲਈ ਭਰੋਸਾ ਅਤੇ ਅੱਤਵਾਦ ਤੇ ਹਮਲਾਵਰਤਾ ਤੋਂ ਮੁਕਤ ਮਾਹੌਲ ਬਹੁਤ ਜ਼ਰੂਰੀ ਹੈ। 

ਨੋਟ- ਇਮਰਾਨ ਨੇ ਪੀ.ਐੱਮ. ਮੋਦੀ ਨੂੰ ਦਿੱਤਾ ਜਵਾਬ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana