POK ’ਚ ਚੋਣਾਂ ਦੇ ਬਾਅਦ PM ਇਮਰਾਨ ਅਤੇ ਪਾਕਿ ਫੌਜ ਦੇ ਖ਼ਿਲਾਫ ਪ੍ਰਦਰਸ਼ਨ,ਪਾਕਿਸਤਾਨ ਤੋਂ ‘ਆਜ਼ਾਦੀ’ ਦੇ ਲੱਗੇ ਨਾਅਰੇ

07/28/2021 3:11:19 PM

ਪੇਸ਼ਾਵਰ: ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ’ਚ ਵਿਧਾਨ ਸਭਾ ਚੋਣਾਂ ਦੇ ਬਾਅਦ ਇਮਰਾਨ ਖਾਨ ਸਰਕਾਰ ਅਤੇ ਫੌਜ ਦੇ ਖ਼ਿਲਾਫ ਲੋਕ ਸੜਕਾਂ ’ਤੇ ਉਤਰ ਆਏ ਅਤੇ ਵਿਰੋਧ ਪ੍ਰਦਰਸ਼ਨ ਕੀਤੇ। ਇੱਥੇ ਦੇ ਲੋਕਾਂਨੇ ਚੋਣ ਨਤੀਜਿਆਂ ਦੀ ਘੋਸ਼ਣਾ ਦੇ ਬਾਅਦ ਪਾਕਿਸਤਾਨ ਸਰਕਾਰ ਤੋਂ ਆਜ਼ਾਦੀ ਦੀ ਮੰਗ ਕਰਦੇ ਹੋਏ ਨਾਅਰੇ ਲਗਾਏ। ਪੀ.ਐੱਮ.ਐੱਲ. ਐੱਨ. ਦੀ ਮਰਿਯਮ ਨਵਾਜ਼ ਸ਼ਰੀਫ਼ ਵਲੋਂ ਸਾਂਝੀ ਕੀਤੀ ਗਈ ਵੀਡੀਓ’ਚ ਪੀ.ਓ.ਕੇ. ਨਾਗਰਿਕਾਂ ਨੂੰ ਖੇਤਰ ’ਚ ਨਵੇਂ ਚੁਣੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ (ਇਮਰਾਨ ਖਾਨ ਦੀ ਪਾਰਟੀ) ਸਰਕਾਰ ਦੇ ਖ਼ਿਲਾਫ਼ ‘ਆਜ਼ਾਦੀ’ ਦੀ ਮੰਗ ਕਰਦੇ ਹੋਏ ਨਾਅਰੇ ਲਗਾਉਂਦੇ ਹੋਏ ਸੁਣਿਆ ਜਾ ਸਕਦਾ ਹੈ।

ਮਰੀਯਮ ਨਵਾਜ਼ ਨੇ ਟਵੀਟ ਕਰ ਕਿਹਾ, ‘ਅੱਜ ਪੀ.ਟੀ.ਆਈ.ਦੀ ਫਰਜ਼ੀ ਜਿੱਤ ਦੇ ਪਹਿਲੇ ਦਿਨ ਆਜ਼ਾਦ ਕਸ਼ਮੀਰ ’ਚ ਪਹਿਲੀ ਵਾਰ ‘ਸੁਤੰਤਰ ਕਸ਼ਮੀਰ’ ਦਾ ਨਾਅਰਾ ਲੱਗਿਆ। ਪੀ.ਓ.ਕੇ. ਦੀਆਂ ਸੜਕਾਂ ’ਤੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ,ਕਿਉਂਕਿ ਹਜ਼ਾਰਾਂ ਲੋਕਾਂ ਨੇ ਸੋਮਵਾਰ ਨੂੰ ਪਾਕਿਸਤਾਨੀ ਫੌਜ ਦੇ ਖ਼ਿਲਾਫ ਚੋਣਾਂ ਦੀ ਹੇਰਫ਼ੇਰ  ਦਾ ਦੋਸ਼ ਲਗਾਉਂਦੇ ਹੋਏ ਮਾਰਚ ਕੀਤਾ। ਵਿਰੋਧ ਪ੍ਰਦਰਸ਼ਨ ਇਮਰਾਨ ਖਾਨ ਦੀ ਪੀ.ਟੀ.ਆਈ. ਵਲੋਂ ਚੋਣਾਂ ’ਚ ਹੋਈ 45 ਸੀਟਾਂ ’ਚੋਂ 25 ਸੀਟਾਂ ’ਤੇ ਜਿੱਤ ਹਾਸਲ ਕਰਨ ਦੇ ਬਾਅਦ ਹੋਇਆ ਹੈ। ਨਤੀਜੇ ਘੋਸ਼ਿਤ ਹੋਣ ਦੇ ਬਾਅਦ ਪੀ.ਓ.ਕੇ. ਦੇ ਨਾਗਰਿਕ ਵੱਡੀ ਗਿਣਤੀ ’ਚ ਪਾਕਿਸਤਾਨੀ ਫੌਜ ਦੇ ਖ਼ਿਲਾਫ਼ ਚੋਣ ਪ੍ਰਕਿਰਿਆ ’ਚ ਦਸਤਖ਼ਤ ਕਰਨ ਅਤੇ ਪੀ.ਟੀ.ਆਈ. ਦੇ  ਪੱਖ ’ਚ ਨਤੀਜਿਆਂ ’ਚ ਧਾਂਦਲੀ ਕਰਨ ਦਾ ਦੋਸ਼ ਲਗਾਉਣ ਲਈ ਇਕੱਠੇ ਹੋਏ।

ਨਤੀਜਿਆਂ ਨਾਗਰਿਕਾਂ ਦੇ ਇਲਾਵਾ ਵਿਰੋਧੀ ਨੇ ਵੀ ਇਮਰਾਨ ਖ਼ਾਨ ਦੇ ਪੱਖ ’ਚ ਆਏ ਚੋਣਾਂ ਦੇ ਫ਼ੈਸਲੇ ਨੂੰ ਖਾਰਜ ਕਰ ਦਿੱਤਾ ਹੈ। ਪਾਕਿਸਤਾਨ ਮੁਸਲਿਮ ਲੀਗ ਨਵਾਜ (ਪੀ.ਐੱਮ.ਐੱਲ-ਐੱਨ) ਅਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਵਰਗੀਆਂ ਕਈ ਪਾਰਟੀਆਂ ਨੇ ਦਾਅਵਾ ਕੀਤਾ ਹੈ ਕਿ ਇਸ ਚੋਣਾਂ ’ਚ ਧਾਂਦਲੀ ਕੀਤੀ ਗਈ ਪੀ.ਓ.ਕੇ. ਪ੍ਰਧਾਨ ਮੰਤਰੀ ਰਾਜਾ ਫਾਰੂਕ ਹੈਦਰ ਨੇ ਚੋਣਾਂ ਨੂੰ ਤਮਾਸ਼ਾ ਦੱਸਿਆ।ਇਸ ਚੋਣਾਂ ’ਚ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਨੇ 11 ਸੀਟਾਂ ਜਿੱਤੀਆਂ ਹਨ, ਮੌਜੂਦਾ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ) ਨੇ 6 ਸੀਟਾਂ ਅਤੇ 2 ਖ਼ੇਤਰੀ ਦਲਾਂ ਨੇ ਚੋਣਾਂ ’ਚ 1-1 ਸੀਟ ਜਿੱਤੀ ਹੈ।

Shyna

This news is Content Editor Shyna