ਪਰਮਾਣੂੰ ਸ਼ਕਤੀ ਸੰਪੰਨ ਦੇਸ਼ ਫੌਜੀ ਬਦਲ ਨੂੰ ਹੱਲ ਨਾ ਮੰਨਣ : ਇਮਰਾਨ ਖਾਨ

06/13/2019 2:55:27 PM

ਇਸਲਾਮਾਬਾਦ (ਸਪੁਤਨਿਕ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਪ੍ਰਮਾਣੂ ਸ਼ਕਤੀ ਸੰਪੰਨ ਦੇਸ਼ਾਂ ਨੂੰ ਆਪਣੇ ਵਿਵਾਦਾਂ ਨੂੰ ਆਪਸੀ ਗੱਲਬਾਤ ਨਾਲ ਸੁਲਝਾਉਣਾ ਚਾਹੀਦਾ ਹੈ ਅਤੇ ਫੌਜੀ ਬਦਲ ਇਸ ਦਾ ਹੱਲ ਨਹੀਂ ਹਨ। ਖਾਨ ਨੇ ਸਪੁਤਨਿਕ ਨੂੰ ਦਿੱਤੇ ਇਕ ਇੰਟਰਵਿਊ ਵਿਚ ਕਿਹਾ ਕਿ ਕਿਸੇ ਵੀ ਵਿਵਾਦ ਨੂੰ ਆਪਸੀ ਗੱਲਬਾਤ ਨਾਲ ਸੁਲਝਾਉਣਾ ਚਾਹੀਦਾ ਹੈ ਅਤੇ ਫੌਜੀ ਬਦਲ ਇਸ ਦਾ ਕੋਈ ਹੱਲ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਆਓ ਅਸੀਂ ਆਪਣੇ ਸਾਰੇ ਮਤਭੇਦਾਂ ਨੂੰ ਆਪਸੀ ਗੱਲਬਾਤ ਤੋਂ ਸੁਲਝਾਓ ਅਤੇ ਅਸਲ ਵਿਚ ਇਨ੍ਹਾਂ ਮਤਭੇਦਾਂ ਨੂੰ ਹਲ ਕਰਨ ਦਾ ਸਹੀ ਇਕੋ ਇਕ ਰਸਤਾ ਹੈ।

ਅਜਿਹਾ ਕੋਈ ਵੀ ਰਸਤਾ ਨਹੀਂ ਹੈ ਕਿ ਦੋ ਪ੍ਰਮਾਣੂੰ ਸ਼ਕਤੀ ਸੰਪੰਨ ਦੇਸ਼ ਆਪਣੇ ਮਤਭੇਦਾਂ ਨੂੰ ਹਲ ਕਰਨ ਲਈ ਫੌਜੀ ਬਦਲਾਂ ਦਾ ਹੀ ਇਸਤੇਮਾਲ ਕਰਨ ਅਤੇ ਇਹ ਪਾਗਲਪਨ ਹੈ। ਉਨ੍ਹਾਂ ਦਾ ਇਸ਼ਾਰਾ ਗੁਆਂਢੀ ਦੇਸ਼ ਭਾਰਤ ਵੱਲ ਸੀ। ਜ਼ਿਕਰਯੋਗ ਹੈ ਕਿ ਪਾਕਿਸਤਾਨੀ ਫੌਜ ਦੇ ਮੇਜਰ ਜਨਰਲ ਆਸਿਫ ਗਫੂਰ ਨੇ ਮਾਰਚ ਵਿਚ ਇਕ ਇੰਟਰਵਿਊ ਵਿਚ ਕਿਹਾ ਸੀ ਕਿ ਅਸਲ ਜੰਗ ਨੂੰ ਰੋਕਣ ਲਈ ਪਾਕਿਸਤਾਨ ਆਪਣੇ ਪ੍ਰਮਾਣੂੰ ਹਥਿਆਰਾਂ ਨੂੰ ਇਕ ਪ੍ਰਤਿਭਾਸ਼ਾਲੀ ਢਾਲ ਦੇ ਰੂਪ ਵਿਚ ਮੰਨਦਾ ਹੈ।


Sunny Mehra

Content Editor

Related News