ਇਮਰਾਨ ਦੇ ਕਾਰਿੰਦੇ ਨੇ ਏਅਰਪੋਰਟ ''ਤੇ ਆਸਟ੍ਰੇਲੀਆ ਦੇ ਪੱਤਰਕਾਰ ਤੋਂ ਮੰਗੀ ਰਿਸ਼ਵਤ

03/12/2020 8:05:27 PM

ਲਾਹੌਰ - ਪਾਕਿਸਤਾਨ ਵਿਚ ਅੰਧੇਰਗਰਦੀ ਦਾ ਆਲਮ ਹੈ ਕਿ ਵਿਦੇਸ਼ੀ ਮਹਿਮਾਨਾਂ ਤੋਂ ਹਵਾਈ ਅੱਡਿਆਂ 'ਤੇ ਰਿਸ਼ਵਤ ਮੰਗਣ ਦੀ ਘਟਨਾ ਸਾਹਮਣੇ ਆ ਰਹੀ ਹੈ। ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਇਕ ਕਾਰਿੰਦੇ ਨੂੰ ਇਕ ਵਿਦੇਸ਼ੀ ਪੱਤਰਕਾਰ ਤੋਂ ਕਥਿਤ ਤੌਰ 'ਤੇ ਰਿਸ਼ਵਤ ਮੰਗਣ ਦੇ ਦੋਸ਼ ਵਿਚ ਗਿ੍ਰਫਤਾਰ ਕੀਤਾ ਗਿਆ ਹੈ।

ਇੰਝ ਸਾਹਮਣੇ ਆਇਆ ਮਾਮਲਾ
ਇਕ ਆਸਟ੍ਰੇਲੀਆ ਪੱਤਰਕਾਰ ਡੈਨਿਸ ਫ੍ਰੀਡਮੈਨ ਨੇ ਦਾਅਵਾ ਕੀਤਾ ਸੀ ਕਿ ਉਸ ਤੋਂ ਅੱਲਮਾ ਇਕਬਾਲ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇਕ ਇੰਮੀਗ੍ਰੇਸ਼ਨ ਅਧਿਕਾਰੀ ਨੇ ਲੰਬੀ ਲਾਈਨ ਤੋਂ ਬਚਣ ਲਈ ਰਿਸ਼ਵਤ ਮੰਗੀ ਸੀ। ਲਾਹੌਰ ਤੋਂ ਮੌਲਬੋਰਲ ਵਾਪਸ ਜਾਣ 'ਤੇ ਡੈਨਿਸ ਨੇ 10 ਮਾਰਚ ਨੂੰ ਸੋਸ਼ਲ ਮੀਡੀਆ 'ਤੇ 'ਲਾਹੌਰ ਵਿਚ ਭਿ੍ਰਸ਼ਟਾਚਾਰ 'ਤੇ ਮੇਰੀ ਕਹਾਣੀ' ਸਿਰਲੇਖ ਤੋਂ ਇਕ ਵੀਡੀਓ ਟਵੀਟ ਕੀਤੀ ਸੀ।

PunjabKesari

ਦਿੱਕਤ ਤੋਂ ਬਚਣ ਲਈ ਮੰਗੀ ਸੀ ਰਿਸ਼ਵਤ
ਡੈਨਿਸ ਨੇ ਦੋਸ਼ ਲਗਾਇਆ ਕਿ ਅੱਲਮਾ ਇਕਬਾਲ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇਕ ਇੰਮੀਗ੍ਰੇਸ਼ਨ ਅਧਿਕਾਰੀ ਨੇ ਲੰਬੀ ਲਾਈਨ ਦੀ ਦਿੱਕਤ ਤੋਂ ਬਚਾਉਣ ਲਈ 2 ਮਿੰਟ ਵਿਚ ਉਨ੍ਹਾਂ ਦੇ ਪਾਸਪੋਰਟ 'ਤੇ ਮੋਹਰ ਲਗਾਉਣ ਲਈ ਰਿਸ਼ਵਤ ਦੀ ਮੰਗ ਕੀਤੀ ਸੀ। ਮਾਮਲੇ ਦੀ ਜਾਂਚ ਕਰ ਰਹੇ ਨਾਗਰਿਕ ਏਵੀਏਸ਼ਨ ਅਥਾਰਟੀ (ਸੀ. ਏ. ਏ.) ਦੇ ਅਧਿਕਾਰੀ ਨੇ ਆਖਿਆ ਕਿ ਡੈਨਿਸ ਨੇ ਜਿਸ ਅਧਿਕਾਰੀ 'ਤੇ ਦੋਸ਼ ਲਗਾਇਆ ਹੈ ਉਹ ਇਕ ਨਿੱਜੀ ਕੰਪਨੀ ਦਾ ਕਰਮਚਾਰੀ ਹੈ, ਜਿਸ ਕੋਲ ਬਿਜਨੈੱਸ ਕਲਾਸ ਲਾਊਂਜ ਦਾ ਠੇਕਾ ਹੈ।

 

ਇਮਰਾਨ ਨੇ ਪੱਤਰਕਾਰ ਦੇ ਦਾਅਵੇ 'ਤੇ ਲਿਆ ਐਕਸ਼ਨ
ਪਾਕਿਸਤਾਨੀ ਨਿਊਜ਼ ਚੈਨਲ ਜਿਓ ਟੀ. ਵੀ. ਦੀ ਰਿਪੋਰਟ ਮੁਤਾਬਕ, ਆਸਟ੍ਰੇਲੀਆਈ ਪੱਤਰਕਾਰ ਦੇ ਦਾਅਵੇ ਨੂੰ ਖੁਦ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਗੰਭੀਰਤਾ ਨਾਲ ਲਿਆ ਅਤੇ ਸਿਵਲ ਏਵੀਏਸ਼ਨ ਅਥਾਰਟੀ (ਸੀ. ਏ. ਏ.) ਨਾਲ ਸਬੰਧਤ ਅਧਿਕਾਰੀਆਂ ਤੋਂ ਜਾਂਚ ਕਰਨ ਨੂੰ ਆਖਿਆ। ਅਧਿਕਾਰੀਆਂ ਨੇ ਜਾਂਚ ਸ਼ੁਰੂ ਕੀਤੀ ਅਤੇ ਏਅਰਪੋਰਟ 'ਤੇ ਲੱਗੇ ਸੀ. ਸੀ. ਟੀ. ਵੀ. ਵਿਚ ਕੈਦ ਫੁੱਟੇਜ਼ ਦੀ ਮਦਦ ਨਾਲ ਦੋਸ਼ੀ ਕਰਮਚਾਰੀ ਦੀ ਭਾਲ ਕਰ ਲਈ ਗਈ।

ਦੋਸ਼ੀ ਗਿ੍ਰਫਤਾਰ, ਐਂਟਰੀ ਪਾਸ ਸਸਪੈਂਡ
ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ ਅਤੇ ਉਸ ਦਾ ਐਂਟਰੀ ਪਾਸ ਵੀ ਸਸਪੈਂਡ ਕਰ ਦਿੱਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਮੁਹੰਮਦ ਇਕ ਵੇਟਰ ਹੈ ਅਤੇ ਉਸ ਨੇ ਆਪਣੇ ਬਿਆਨ ਵਿਚ ਦਾਅਵਾ ਕੀਤਾ ਹੈ ਕਿ ਉਸ ਨੇ ਡੈਨਿਸ ਨੂੰ ਸਨੈਕਸ ਪਰੋਸੇ ਸੀ ਅਤੇ ਇਸ ਦੇ ਬਦਲੇ ਡੈਨਿਸ ਨੇ ਉਸ ਨੂੰ 350 ਪਾਕਿਸਤਾਨੀ ਰੁਪਏ ਬਤੌਰ ਬਖਸ਼ੀਸ਼ (ਟਿੱਪ) ਦਿੱਤੇ ਸਨ।

PunjabKesari

ਪੱਤਰਕਾਰ ਨੇ ਦੱਸਿਆ, ਮੈਂ ਦਿੱਤੀ ਰਿਸ਼ਵਤ
ਡੈਨਿਸ ਨੇ ਜਾਰੀ ਵੀਡੀਓ ਵਿਚ ਆਖਿਆ ਕਿ ਮੈਂ ਉਸ ਦਾ ਪ੍ਰਸਤਾਵ ਸਵੀਕਾਰ ਕੀਤਾ। ਇਮੀਗੇ੍ਰਸ਼ਨ ਕਾਊਂਟਰ 'ਤੇ 2 ਮਿੰਟ ਵਿਚ ਅਧਿਕਾਰੀਆਂ ਨੇ ਮੇਰੇ ਪਾਸਪੋਰਟ 'ਤੇ ਮੋਹਰ ਲਾ ਦਿੱਤੀ। ਇਸ ਤੋਂ ਬਾਅਦ ਲਾਊਂਜ ਵਿਚ ਗਿਆ, ਜਿਥੇ ਉਹ ਆਇਆ ਅਤੇ ਪੈਸਿਆਂ ਦੀ ਮੰਗ ਕੀਤੀ। ਉਸ ਨੂੰ ਮੈਂ ਆਪਣੇ ਕੋਲ ਬਚੇ 350 ਪਾਕਿਸਤਾਨੀ ਰੁਪਏ ਦੇ ਦਿੱਤੇ। ਉਥੇ ਹੀ ਡੈਨਿਸ ਪਾਕਿਸਤਾਨ ਸੁਪਰ ਲੀਗ (ਪੀ. ਐਸ. ਐਲ.) ਮੈਚ ਦੀ ਕਵਰੇਜ਼ ਲਈ ਲਾਹੌਰ ਆਏ ਸਨ।


Khushdeep Jassi

Content Editor

Related News