ਇਮਰਾਨ ਸਰਕਾਰ ਦਾ ਖ਼ਜ਼ਾਨਾ ਖ਼ਾਲੀ, ਜਨਤਕ ਥਾਵਾਂ ’ਤੇ ਇੰਟਰਨੈੱਟ ਸੇਵਾ ਬੰਦ ਕਰਨ ਦੀ ਨੌਬਤ ਆਈ

01/03/2021 10:11:21 PM

ਇਸਲਾਮਾਬਾਦ-ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (PML-N) ਸਰਕਾਰ ਵੱਲੋਂ 2017 ’ਚ ਸ਼ੁਰੂ ਕੀਤੇ ਗਏ ਵਾਈ-ਫਾਈ ਪ੍ਰਾਜੈਕਟ ਨੂੰ ਇਮਰਾਨ ਖਾਨ ਸਰਕਾਰ ਨੇ ਬੰਦ ਕਰ ਦਿੱਤਾ ਹੈ। ਇਹ ਵਾਈ-ਫਾਈ ਪ੍ਰਾਜੈਕਟ ਪਾਕਿਸਤਾਨ ਦੇ ਪੰਜਾਬ ਸੂਬੇ ’ਚ ਭਾਰੀ-ਭਰਕਮ ਸਾਲਾਨਾ ਨੁਕਸਾਨ ਤੋਂ ਬਾਅਦ ਬੰਦ ਕੀਤਾ ਗਿਆ ਹੈ। ਐਕਸਪ੍ਰੈੱਸ ਟਿ੍ਰਊਬਨ ਨੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿ ਇਸ ਪ੍ਰਾਜੈਕਟ ’ਚ ਸਾਲਾਨਾ 195 ਮਿਲੀਅਨ ਡਾਲਰ ਦੀ ਲਾਗਤ ਆ ਰਹੀ ਸੀ ਜਿਸ ਨਾਲ ਸੂਬਾਈ ਖਜ਼ਾਨੇ ਨੂੰ ਭਾਰੀ ਨੁਕਸਾਨ ਹੋ ਰਿਹਾ ਸੀ।

ਜਨਤਕ ਥਾਵਾਂ ’ਤੇ ਦਿੱਤੀ ਜਾ ਰਹੀ ਸੀ ਮੁਫਤ ਇੰਟਰਨੈੱਟ ਸਰਵਿਸ
ਪੰਜਾਬ ਇੰਫਾਰਮੇਸ਼ਨ ਤਕਨਾਲੋਜੀ ਬੋਰਡ (PITB) ਪਿਛਲੇ ਕਈ ਸਾਲਾਂ ਤੋਂ ਜਨਤਕ ਥਾਵਾਂ ’ਤੇ ਮੁਫਤ ਇੰਟਰਨੈੱਟ ਸੇਵਾ ਪ੍ਰਦਾਨ ਕਰ ਰਿਹਾ ਸੀ। ਇਸ ਦੇ ਨਾਲ ਹੀ ਲਾਹੌਰ, ਮੁਲਤਾਨ ਅਤੇ ਰਾਲਵਪਿੰਡੀ ’ਚ 200 ਤੋਂ ਜ਼ਿਆਦਾ ਵਾਈ-ਫਾਈ ਹਾਟਸਪਾਟ ਦੀ ਸੁਵਿਧਾ ਪ੍ਰਦਾਨ ਕਰਨ ਲਈ ਨਵਾਂ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਸੀ।

ਇਹ ਵੀ ਪੜ੍ਹੋ -ਮੈਕਸੀਕੋ : ਕੋਰੋਨਾ ਟੀਕਾ ਲਵਾਉਣ ਪਿੱਛੋਂ ਡਾਕਟਰ ਨੂੰ ਹੋਈਆਂ ਸਿਹਤ ਸਬੰਧੀ ਦਿੱਕਤਾਂ

ਬਕਾਇਆ ਭੁਗਤਾਨ ਨਾ ਹੋਣ ਦੇ ਚੱਲਦੇ ਪ੍ਰਾਜੈਕਟ ਕੀਤਾ ਗਿਆ ਬੰਦ
ਜਨਵਰੀ 2019 ’ਚ ਪਾਕਿਸਤਾਨ ਦੂਰਸੰਚਾਰ ਕੰਪਨੀ ਲਿਮਟਿਡ (PTCL) ਨੂੰ ਬਕਾਇਆ ਭੁਗਤਾਨ ਨਾ ਕਰਨ ਦੇ ਕਾਰਣ ਇਸ ਵਾਈ-ਫਾਈ ਪ੍ਰਾਜੈਕਟ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਹਾਲਾਂਕਿ ਜਨਤਕ ਵਿਰੋਧ ਤੋਂ ਬਾਅਦ ਸੇਵਾ ਨੂੰ ਬਹਾਲ ਕਰ ਦਿੱਤਾ ਗਿਆ। ਦਿ ਐਕਸਪ੍ਰੈੱਸ ਟ੍ਰਿਬਿਊਨ ਨੇ ਦੱਸਿਆ ਕਿ ਇਸ ਪ੍ਰਾਜੈਕਟ ਦੇ ਬੰਦ ਹੋਣ ਨਾਲ ਵੱਡੀ ਗਿਣਤੀ ’ਚ ਵਿਦਿਆਰਥੀਆਂ ਤੇ ਸੂਬੇ ਦੇ ਹੋਰ ਆਮ ਨਾਗਰਿਕ ਪ੍ਰਭਾਵਿਤ ਹੋ ਰਹੇ ਹਨ।

ਪੀ.ਆਈ.ਟੀ.ਬੀ. ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਵਾਈ-ਫਾਈ ਪ੍ਰਾਜੈਕਟ ਨੂੰ ਪਿਛਲੇ ਸਾਲ ਖਤਮ ਕਰ ਦਿੱਤਾ ਗਿਆ ਸੀ ਅਤੇ ਹੁਣ ਬੋਰਡ ਪੰਜਾਬ ਸਰਕਾਰ ਨਾਲ ਮਿਲ ਕੇ ਨਾਗਰਿਕਾਂ ਨੂੰ ਸਥਾਈ ਵਾਈ-ਫਾਈ ਸੁਵਿਧਾ ਪ੍ਰਦਾਨ ਕਰਨ ਲਈ ਵੱਖ-ਵੱਖ ਪ੍ਰਸਤਾਵਾਂ ’ਤੇ ਵਿਚਾਰ ਕਰ ਰਿਹਾ ਹੈ।

ਇਹ ਵੀ ਪੜ੍ਹੋ -‘ਬ੍ਰਿਟੇਨ ’ਚ ਕੋਵਿਡ-19 ਕਾਰਣ ਲਾਕਡਾਊਨ ’ਚ ਹੋਰ ਵਧ ਸਕਦੀਆਂ ਹਨ ਪਾਬੰਦੀਆਂ’

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar